ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਲੋਕ ਭੁੱਲ ਕੇ ਨਾ ਕਰਨ ਇਹ ਕੰਮ, ਨਾਰਾਜ਼ ਹੋ ਜਾਣਗੇ ‘ਗਣੇਸ਼ ਜੀ’

09/18/2023 11:05:59 AM

ਜਲੰਧਰ (ਬਿਊਰੋ) - ਗਣੇਸ਼ ਚਤੁਰਥੀ ਦਾ ਤਿਉਹਾਰ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਿਨ ਲੋਕ ਬੱਪਾ ਨੂੰ 10 ਦਿਨਾਂ ਲਈ ਆਪਣੇ ਘਰ ਲੈ ਕੇ ਆਉਂਦੇ ਹਨ। ਇਨ੍ਹਾਂ 10 ਦਿਨਾਂ 'ਚ ਲੋਕ ਗਣੇਸ਼ ਜੀ ਦੀ ਪੂਰੇ ਰੀਤੀ-ਰਿਵਾਜਾਂ ਨਾਲ ਮੂਰਤੀ ਸਥਾਪਿਤ ਕਰਦੇ ਹਨ ਅਤੇ ਉਹਨਾਂ ਦੀ ਪੂਜਾ ਕਰਦੇ ਹਨ। ਗਣੇਸ਼ ਤਿਉਹਾਰ 'ਚ ਹਰ ਕੋਈ ਬੱਪਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਬੱਪਾ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਣ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸ਼੍ਰੀ ਗਣੇਸ਼ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ 'ਤੇ ਬਣੀ ਰਹੇ ਤਾਂ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖੋ। ਗਣੇਸ਼ ਸਥਾਪਨਾ ਤੋਂ ਬਾਅਦ ਤੁਹਾਨੂੰ ਕਿਹੜੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ, ਦੇ ਬਾਰੇ ਦੱਸਾਂਗੇ...

ਗੰਢੇ ਅਤੇ ਲਸਣ ਨਾ ਖਾਓ
ਜੇਕਰ ਤੁਸੀਂ ਘਰ 'ਚ ਬੱਪਾ ਦੀ ਮੂਰਤੀ ਸਥਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਦੌਰਾਨ ਬਿਲਕੁਲ ਸਾਤਵਿਕ ਭੋਜਨ ਖਾਓ। ਗਣੇਸ਼ ਚਤੁਰਥੀ ਦੇ ਦਿਨਾਂ ’ਚ ਗੰਢੇ-ਲਸਣ ਦੀ ਵਰਤੋਂ ਕਦੇ ਨਾ ਕਰੋ। ਆਪਣੇ ਵਿਚਾਰ ਸ਼ੁੱਧ ਰੱਖੋ। ਬ੍ਰਹਮਚਾਰੀ ਦਾ ਪਾਲਣ ਕਰੋ।

ਨਾ ਚੜ੍ਹਾਓ ਤੁਲਸੀ
ਹਿੰਦੂ ਧਰਮ ਵਿੱਚ ਤੁਲਸੀ ਨੂੰ ਬਹੁਤ ਮਾਨਤਾ ਦਿੱਤੀ ਗਈ ਹੈ ਪਰ ਬੱਪਾ ਦੀ ਪੂਜਾ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮਿਥਿਹਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਤੁਲਸੀ ਜੀ ਨੇ ਗਣੇਸ਼ ਜੀ ਨੂੰ ਗਜਮੁਖ ਅਤੇ ਲੰਬੋਦਰ ਕਿਹਾ ਸੀ। ਇਸ ਤੋਂ ਬਾਅਦ ਗਣੇਸ਼ ਜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਮਾਂ ਤੁਲਸੀ ਨੇ ਭਗਵਾਨ ਗਣੇਸ਼ ਨੂੰ ਦੋ ਵਿਆਹ ਕਰਵਾਉਣ ਦਾ ਸਰਾਪ ਦੇ ਦਿੱਤਾ ਸੀ। ਇਸ ਤੋਂ ਬਾਅਦ ਗਣੇਸ਼ ਜੀ ਨੇ ਤੁਲਸੀ ਨੂੰ ਵਿਆਹ ਇੱਕ ਰਾਖਸ਼ ਨਾਲ ਹੋਣ ਦਾ ਸਰਾਪ ਦੇ ਦਿੱਤਾ। ਇਸ ਲਈ ਗਣੇਸ਼ ਦੀ ਪੂਜਾ ਲਈ ਤੁਲਸੀ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਗਣੇਸ਼ ਜੀ ਨੂੰ ਇਕੱਲਾ ਕਦੇ ਨਾ ਛੱਡੋ
ਮਾਨਤਾਵਾਂ ਅਨੁਸਾਰ ਗਣੇਸ਼ ਜੀ ਨੂੰ ਘਰ ਵਿੱਚ ਸਥਾਪਿਤ ਕਰਨ ਤੋਂ ਬਾਅਦ ਕਦੇ ਵੀ ਇਕੱਲਾ ਨਾ ਛੱਡੋ। ਹਰ ਸਮੇਂ ਉਸ ਕੋਲ ਕਿਸੇ ਨਾ ਕਿਸੇ ਨੂੰ ਜ਼ਰੂਰ ਰੱਖੋ। ਇਸ ਦੌਰਾਨ ਬਿਲਕੁਲ ਸਾਤਵਿਕ ਭੋਜਨ ਦੀ ਵਰਤੋਂ ਕਰੋ। 10 ਦਿਨਾਂ ਤੱਕ ਮੀਟ ਅਤੇ ਅਲਕੋਹਲ ਦਾ ਸੇਵਨ ਬਿਲਕੁਲ ਨਾ ਕਰੋ।

ਹਨੇਰੇ ’ਚ ਨਾ ਕਰੋ ਗਣੇਸ਼ ਜੀ ਦੇ ਦਰਸ਼ਨ
ਧਿਆਨ ਰੱਖੋ ਕਿ ਜਿਸ ਸਥਾਨ 'ਤੇ ਤੁਸੀਂ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰ ਰਹੇ ਹੋ, ਉੱਥੇ ਕਦੇ ਵੀ ਹਨੇਰਾ ਨਹੀਂ ਹੋਣਾ ਚਾਹੀਦਾ। ਜੇਕਰ ਮੂਰਤੀ ਦੇ ਆਲੇ-ਦੁਆਲੇ ਹਨੇਰਾ ਹੈ, ਤਾਂ ਇਸ ਨੂੰ ਨਾ ਛੂਹੋ। ਹਨੇਰੇ ਵਿੱਚ ਗਣੇਸ਼ ਦੀ ਮੂਰਤੀ ਨੂੰ ਛੂਹਣਾ ਅਸ਼ੁਭ ਮੰਨਿਆ ਜਾਂਦਾ ਹੈ।

ਨਾ ਵੇਖੋ ਚੰਦਰਮਾ
ਗਣੇਸ਼ ਚਤੁਰਥੀ ਦੇ ਦਿਨ ਚੰਦਰਮਾ ਨਹੀਂ ਦੇਖਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਚਤੁਰਥੀ ਦੇ ਦਿਨ ਚੰਦਰਮਾ ਨਹੀਂ ਦੇਖਣਾ ਚਾਹੀਦਾ। ਇਸ ਦਿਨ ਚੰਦਰਮਾ ਦੇਖਣ ਨਾਲ ਵਿਅਕਤੀ 'ਤੇ ਕਲੰਕ ਲੱਗ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਚਤੁਰਥੀ ਵਾਲੇ ਦਿਨ ਚੰਦਰਮਾ ਦੇਖਣ ਵਾਲੇ ਵਿਅਕਤੀ 'ਤੇ ਚੋਰੀ ਦਾ ਦੋਸ਼ ਲਗਾਇਆ ਜਾਂਦਾ ਹੈ ਅਤੇ ਅਜਿਹੇ ਵਿਅਕਤੀ ਦਾ ਪੂਰੇ ਸਮਾਜ 'ਚ ਅਪਮਾਨ ਵੀ ਹੁੰਦਾ ਹੈ।

ਚੋਰੀ ਨਾ ਕਰੋ
ਮਾਨਤਾਵਾਂ ਅਨੁਸਾਰ ਗਣੇਸ਼ ਜੀ ਨੂੰ ਘਰ ਵਿੱਚ ਸਥਾਪਿਤ ਕਰਨ ਤੋਂ ਬਾਅਦ ਲੋਕਾਂ ਨੂੰ ਕਦੇ ਵੀ ਚੋਰੀ ਨਹੀਂ ਕਰਨੀ ਚਾਹੀਦੀ। ਕਿਉਂਕਿ ਚੋਰੀ ਕਰਨ ਨਾਲ ਨਾ ਸਿਰਫ਼ ਇਸ ਸੰਸਾਰ ਵਿੱਚ, ਸਗੋਂ ਪਰਲੋਕ ਵਿੱਚ ਵੀ ਦੁੱਖ ਝੱਲਣਾ ਪੈਂਦਾ ਹੈ। ਇਸੇ ਕਰਕੇ ਇਸ ਬੁਰੀ ਆਦਤ ਤੋਂ ਦੂਰ ਰਹੋ।

rajwinder kaur

This news is Content Editor rajwinder kaur