Diwali 2021: ਦੀਵਾਲੀ ਮੌਕੇ ਇੰਨ੍ਹਾਂ ਸਟਾਈਲਿਸ਼ ਦੀਵਿਆਂ ਨਾਲ ਰੌਸ਼ਨਾਓ ਆਪਣਾ ਘਰ, ਨਜ਼ਰ ਆਵੇਗਾ ਵੱਖਰਾ ਨਜ਼ਾਰਾ

10/28/2021 3:12:22 PM

ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੀਵਾਲੀ ਦਾ ਤਿਉਹਾਰ ਇਸ ਸਾਲ 4 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਕੱਤਕ ਦੇ ਮਹੀਨੇ ਦੀ ਕਾਲੀ ਮੱਸਿਆ ਭਾਵ ਦੀਵਾਲੀ ਦੀ ਰਾਤ ਨੂੰ ਹਰੇਕ ਘਰ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਉਂਦਾ ਨਜ਼ਰ ਆਉਂਦਾ ਹੈ। ਮਾਨਤਾਵਾਂ ਮੁਤਾਬਕ, ਇਸ ਦਿਨ ਮਾਂ ਲਕਸ਼ਮੀ ਜੀ ਘਰ ਆਉਂਦੀ ਹੈ, ਜਿਨ੍ਹਾਂ ਦੇ ਆਉਣ ਲਈ ਘਰ ’ਚ ਦੀਵੇ ਜਗਾਏ ਜਾਂਦੇ ਹਨ। ਸ਼ਾਸਤਰਾਂ ਮੁਤਾਬਕ, ਜੇਕਰ ਮਾਂ ਲਕਸ਼ਮੀ ਦੀ ਪੂਜਾ ਪ੍ਰਦੋਸ਼ ਕਾਲ 'ਚ ਕੀਤੀ ਜਾਵੇ ਤਾਂ ਉਨ੍ਹਾਂ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਦੀਵਾਲੀ ਦੀ ਰਾਤ ਮਿੱਟੀ ਦੇ ਦੀਵੇ ’ਚ ਤੇਲ ਪਾ ਕੇ ਜਗਾਉਣੇ ਸ਼ੁੱਭ ਮੰਨੇ ਜਾਂਦੇ ਹਨ।

ਰੌਸ਼ਨੀਆਂ ਦਾ ਤਿਉਹਾਰ ਕਹੇ ਜਾਣ ਵਾਲੇ ਦੀਵਾਲੀ ਦੇ ਤਿਉਹਾਰ ’ਤੇ ਅਸੀਂ ਆਪਣੇ ਘਰ ਨੂੰ ਰੰਗੋਲੀ ਦੇ ਨਾਲ-ਨਾਲ ਦੀਵੇ ਜਗਾ ਕੇ ਵੀ ਸਜਾਉਂਦੇ ਹਨ। ਇਹ ਅਜਿਹਾ ਤਿਉਹਾਰ ਹੈ, ਜਿਥੇ ਦੀਵੇ ਜਗਾਉਣ ਨਾਲ ਸਾਰੇ ਘਰ ’ਚ ਰੌਸ਼ਨ ਹੋ ਜਾਂਦੀ ਹੈ। ਅਜਿਹੇ 'ਚ ਦੀਵਿਆਂ ਨੂੰ ਘਰ ਦੇ ਬਾਹਰ ਸਹੀ ਤਰੀਕੇ ਨਾਲ ਰੱਖਣ ਦੀ ਥਾਂ ਜੇਕਰ ਉਨ੍ਹਾਂ ਨੂੰ ਸਹੀ ਤਰ੍ਹਾਂ ਸਜਾਇਆ ਜਾਵੇ ਤਾਂ ਖ਼ੂਬਸੂਰਤੀ ਹੋਰ ਵਧ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੀਵਾਲੀ ਦੇ ਮੌਕੇ ਕਿਹੜੇ-ਕਿਹੜੇ ਦੀਵੇ ਘਰ ਦੀ ਖ਼ੂਬਸੂਰਤੀ ਨੂੰ ਵਧਾਉਂਦੇ ਹਨ, ਦੇ ਬਾਰੇ ਦੱਸਾਂਗੇ....

ਘੱਟ ਪੈਸਿਆਂ ਨਾਲ ਇੰਝ ਕਰੋ ਦੀਵੇ ਦੀ ਸਜਾਵਟ
ਦੀਵਾਲੀ ਦੇ ਮੌਕੇ ਘੱਟ ਪੈਸਿਆਂ 'ਚ ਵੀ ਤੁਸੀਂ ਮਿੱਟੀ ਦੇ ਦੀਵੇ ਦੀ ਸਜਾਵਟ ਕਰ ਸਕਦੇ ਹੋ। ਮਿੱਟੀ ਦੇ ਦੀਵੇ ਲੈ ਕੇ ਉਨ੍ਹਾਂ ਨੂੰ ਆਪਣੀ ਪਸੰਦ ਦਾ ਪੇਂਟ ਕਰੋ। ਉਸ ’ਤੇ ਪੇਂਟ ਨਾਲ ਕਈ ਤਰ੍ਹਾਂ ਦੇ ਆਕਾਰ ਬਣਾ ਸਕਦੇ ਹੋ।

Diwali 2021: ਦੀਵਾਲੀ ’ਤੇ ਲਕਸ਼ਮੀ ਮਾਂ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ਰੰਗੋਲੀ, ਹੋਵੇਗੀ ਸ਼ੁੱਭ

ਦੀਵੇ ’ਤੇ ਲਗਾਓ ਇਹ ਚੀਜ਼ਾਂ
ਦੀਵਾਲੀ ਦੇ ਮੌਕੇ ਤੁਸੀਂ ਪੇਂਟ ਕੀਤੇ ਦੀਵੇ ਨੂੰ ਸਜਾਉਣ ਲਈ ਉਸ ’ਤੇ ਕਈ ਚੀਜ਼ਾਂ ਲਗਾ ਸਕਦੇ ਹੋ। ਤੁਸੀਂ ਦੀਵੇ ’ਤੇ ਆਪਣੀ ਇੱਛਾ ਅਨੁਸਾਰ ਸ਼ੀਸ਼ੇ, ਕੁੰਦਨ, ਸਟੋਨ, ਬਿੰਦੀ, ਸਿਤਾਰੇ, ਮੋਤੀ ਆਦਿ ਵੀ ਲੱਗਾ ਸਕਦੇ ਹੋ।

ਇਨ੍ਹਾਂ ਰੰਗਾਂ ਦੀ ਕਰੋ ਵੱਧ ਵਰਤੋਂ
ਦੀਵਾਲੀ ਦੇ ਤਿਉਹਾਰ ’ਤੇ ਮਿੱਟੀ ਦੇ ਦੀਵੇ ਤੁਸੀਂ ਆਸਾਨੀ ਨਾਲ ਮਿਲ ਜਾਣਗੇ। ਤੁਸੀਂ ਦੀਵਿਆਂ ’ਤੇ ਆਪਣੀ ਪਸੰਦ ਦੇ ਜਿਵੇਂ ਲਾਲ, ਪੀਲੇ, ਨੀਲੇ, ਸੋਨੇ ਦੇ ਰੰਗਾਂ ਵਿੱਚ ਪੇਂਟ ਕਰ ਸਕਦੇ ਹੋ ਅਤੇ ਆਪਣੀ ਰਚਨਾਤਮਕਤਾ ਦਿਖਾ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗਾ ਲੱਗੇਗਾ ਅਤੇ ਘਰ ਵੀ ਰੌਸ਼ਨ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਦੇ ਤਿਉਹਾਰ ’ਤੇ ਇੰਝ ਕਰੋ ਕਿਚਨ ਤੋਂ ਲੈ ਕੇ ਕਮਰੇ ਤੱਕ ਦੀ ਸਜਾਵਟ, ਅਪਣਾਓ ਇਹ ਟਿਪਸ

ਘਰ ਦੇ ਕਿਸੇ ਵੀ ਹਿੱਸੇ ’ਚ ਰੱਖੋ ਦੀਵੇ
ਦੀਵਾਲੀ ਦੇ ਮੌਕੇ ਤੁਸੀਂ ਦੀਵੇ ਦੀ ਸਜਾਵਟ ਕਰਕੇ ਉਸ ਨੂੰ ਘਰ ਦੇ ਕਿਸੇ ਵੀ ਕੋਨੇ ਜਾਂ ਕਿਸੇ ਵੀ ਹਿੱਸੇ ’ਚ ਰੱਖ ਸਕਦੇ ਹੋ, ਜਿਸ ਨਾਲ ਘਰ ਦੀ ਸਜਾਵਟ ਹੋ ਜਾਵੇਗੀ। ਰੰਗੋਲੀ ’ਚ ਵੀ ਤੁਸੀਂ ਖੁਦ ਪੇਂਟ ਕੀਤੇ ਹੋਏ ਦੀਵੇ ਜਗਾਓ, ਜਿਸ ਨਾਲ ਘਰ ਦੀ ਸੁੰਦਰਤਾ ਅਤੇ ਰੌਸ਼ਨੀ ਜ਼ਿਆਦਾ ਵੱਧ ਜਾਵੇਗੀ। 

ਗਿਲਾਸ ਦੀ ਵਰਤੋਂ
ਦੀਵਾਲੀ ਦੇ ਮੌਕੇ ਤੁਸੀਂ ਛੋਟੇ-ਛੋਟੇ ਸ਼ਾੱਰਟ ਗਿਲਾਸ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ ਗਿਲਾਸਾਂ ਦੇ ਅੰਦਰ ਤੁਸੀਂ ਦੀਵੇ ਜਗਾ ਕੇ ਰੌਸ਼ਨੀ ਕਰ ਸਕਦੇ ਹੋ। ਤੁਸੀਂ ਗਿਲਾਸ ’ਚ ਫੁੱਲ ਪਾ ਕੇ ਵੀ ਦੀਵੇ ਜਗਾ ਸਕਦੇ ਹੋ। 

ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਦੇ ਤਿਉਹਾਰ ’ਤੇ ਇਨ੍ਹਾਂ ਨਵੇਂ ਤਰੀਕਿਆਂ ਨਾਲ ਕਰੋ ਆਪਣੇ ਘਰ ਦੀ ਸਜਾਵਟ, ਵਧੇਗੀ ਖ਼ੂਬਸੂਰਤੀ

rajwinder kaur

This news is Content Editor rajwinder kaur