ਘਰ ''ਚ ਬਰਕਤ ਲਿਆਉਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

02/14/2020 12:56:01 PM

ਜਲੰਧਰ(ਬਿਊਰੋ)— ਅੱਜ ਦੇ ਸਮੇਂ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਬਹੁਤ ਪੈਸਾ ਹੋਵੇ ਅਤੇ ਇਸ ਲਈ ਇਨਸਾਨ ਕਾਫੀ ਮਿਹਨਤ ਵੀ ਕਰਦਾ ਹੈ ਪਰ ਕਈ ਵਾਰ ਮਿਹਨਤ ਕਰਨ ਤੋਂ ਬਾਅਦ ਵੀ ਕੁਝ ਲੋਕਾਂ ਨੂੰ ਸਫਲਤਾਂ ਨਹੀਂ ਮਿਲਦੀ। ਕਹਿੰਦੇ ਹਨ ਕਿ ਇਸ ਦਾ ਕਾਰਨ ਧਨ ਨਾਲ ਜੁੜੇ ਸੰਸਕਾਰਾਂ ਦਾ ਗਿਆਨ ਨਾ ਹੋਣ ਦਾ ਕਾਰਨ ਹੁੰਦੇ ਹਨ। ਬਹੁਤ ਸਾਰੇ ਲੋਕ ਧਨ ਨਾਲ ਜੁੜੇ ਉਪਾਅ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਦਾ। ਅੱਜ ਅਸੀਂ ਤੁਹਾਨੂੰ ਬਰਕਤ ਵਧਾਉਣ ਲਈ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ।
ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ, ਉਸ ਟੇਬਲ 'ਤੇ ਭੋਜਨ ਨਾ ਕਰੋ। ਜੇਕਰ ਖਾਣਾ ਤੁਹਾਡੀ ਮਜ਼ਬੂਰੀ ਹੈ ਤਾਂ ਟੇਬਲ 'ਤੇ ਕੱਪੜਾ ਜਾਂ ਪੇਪਰ ਬਿਛਾ ਕੇ ਖਾਓ ਅਤੇ ਖਾਣ ਤੋਂ ਬਾਅਦ ਤੁਰੰਤ ਮੇਜ ਨੂੰ ਸਾਫ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਨਾਕਾਰਾਤਮਕ ਊਰਜਾ ਨਹੀਂ ਆਉਂਦੀ।
ਜਿੱਥੇ ਤੁਸੀਂ ਆਪਣੇ ਪੈਸੇ ਰੱਖਦੇ ਹੋ, ਜਿਵੇਂ ਕਿ ਤਿਜੋਰੀ ਉਸ ਜਗ੍ਹਾ 'ਤੇ ਕਿਸੇ ਵੀ ਤਰ੍ਹਾਂ ਦੇ ਪੇਪਰ ਜਾਂ ਡਾਇਰੀ ਨਹੀਂ ਰੱਖਣੀ ਚਾਹੀਦੀ। ਅਜਿਹੀਆਂ ਚੀਜ਼ਾਂ ਨੂੰ ਪੈਸਿਆਂ ਤੋਂ ਵੱਖ ਹੀ ਰੱਖੋ। ਪੈਸਿਆਂ ਨਾਲ ਰੱਦੀ ਅਤੇ ਤਿੱਖੀਆਂ ਚੀਜ਼ਾਂ ਵੀ ਨਾ ਰੱਖੋ, ਇਸ ਤਰ੍ਹਾਂ ਕਰਨ ਨਾਲ ਲਕਸ਼ਮੀ ਮਾਂ ਨਾਰਾਜ਼ ਹੁੰਦੀ ਹੈ।
ਜਿਸ ਤਿਜੋਰੀ ਜਾਂ ਰੈਕ 'ਚ ਪੈਸੇ ਰੱਖੇ ਹੋਣ ਉੱਥੇ ਖਾਣ ਵਾਲੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਆਦਤ ਕਾਰਨ ਘਰ 'ਚੋਂ ਬਰਕਤ ਚਲੀ ਜਾਂਦੀ ਹੈ।
ਕਈ ਲੋਕ ਪੈਸਿਆਂ ਦੀ ਜੇਬ 'ਚ ਪਾਨ ਸਮਾਲਾ ਜਾਂ ਸਿਗਰਟ ਰੱਖ ਲੈਂਦੇ ਹਨ। ਤੁਹਾਡੀ ਇਹ ਆਦਤ ਵੀ ਬਹੁਤ ਖਰਾਬ ਹੁੰਦੀ ਹੈ। ਅਜਿਹਾ ਕਰਨ ਨਾਲ ਵੀ ਤੁਹਾਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੈਸਿਆਂ ਨੂੰ ਕਦੀ ਵੀ ਥੁੱਕ ਲਗਾ ਕੇ ਨਹੀਂ ਗਿਣਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਨਾਲ ਹੀ ਘਰ 'ਚ ਬਰਕਤ ਨਹੀਂ ਆਉਂਦੀ।

manju bala

This news is Edited By manju bala