ਵਾਸਤੂ: ਜਾਣੋ ਘਰ ਦੀ ਕਿਸ ਦਿਸ਼ਾ 'ਚ ਹੋਣਾ ਚਾਹੀਦਾ ਕਿਹੜੇ ਰੰਗ ਦਾ ਫਰਸ਼

06/02/2020 2:39:12 PM

ਜਲੰਧਰ(ਬਿਊਰੋ)— ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਹਮੇਸ਼ਾ ਵਾਸਤੂ ਦੇ ਹਿਸਾਬ ਨਾਲ ਹੀ ਬਣਵਾਉਣਾ ਚਾਹੀਦਾ ਹੈ ਕਿਉਂਕਿ ਵਾਸਤੂ ਸ਼ਾਸਤਰ ਅਨੁਸਾਰ ਬਣਾਇਆ ਘਰ ਸ਼ੁੱਭ ਹੁੰਦਾ ਹੈ। ਕਹਿੰਦੇ ਹਨ ਕਿ ਆਪਣੇ ਨਵੇਂ ਘਰ 'ਚ ਕੋਈ ਵੀ ਚੀਜ਼ ਲਗਾ ਰਹੇ ਹੋ ਤਾਂ ਉਸ ਨੂੰ ਵੀ ਵਾਸਤੂ ਦੇ ਹਿਸਾਹ ਨਾਲ ਲਗਾਉਣਾ ਚਾਹੀਦਾ ਹੈ। ਘਰ ਦੀਆਂ ਕੰਧਾਂ ਤੋਂ ਲੈ ਕੇ ਫਰਸ਼ ਤੱਕ ਹਰ ਚੀਜ਼ ਵਾਸਤੂ ਅਨੁਸਾਰ ਹੋਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਘਰ ਦੇ ਫਰਸ਼ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਉਸ ਦਾ ਰੰਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।

ਉੱਤਰ ਦਿਸ਼ਾ
ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਇਹ ਦਿਸ਼ਾ ਖੁਸ਼ਹਾਲੀ ਲਈ ਸ਼ੁੱਭ ਮੰਨੀ ਜਾਂਦੀ ਹੈ ਅਤੇ ਘਰ ਦੀ ਖੁਸ਼ਹਾਲੀ ਲਈ ਇਸ ਦਿਸ਼ਾ 'ਚ ਕਾਲੇ ਰੰਗੇ ਦਾ ਪੱਥਰ ਲਗਾਉਣਾ ਸ਼ੁੱਭ ਮੰਨਿਆ ਗਿਆ ਹੈ।
ਪੂਰਬ ਦਿਸ਼ਾ
ਭਗਵਾਨ ਸੂਰਜ ਨੂੰ ਪੂਰਬ ਦਿਸ਼ਾ ਦਾ ਸੁਆਮੀ ਕਿਹਾ ਜਾਂਦਾ ਹੈ ਅਤੇ ਕਹਿੰਦੇ ਹਨ ਕਿ ਸੂਰਜ ਦੀ ਕਿਰਪਾ ਹੋਣ ਨਾਲ ਵਿਅਕਤੀ ਨੂੰ ਮਾਨ-ਸਨਮਾਨ ਮਿਲਦਾ ਹੈ। ਵਾਸਤੂ ਦੇ ਹਿਸਾਬ ਨਾਲ ਇੱਥੋਂ ਦਾ ਫਰਸ਼ ਡਾਰਕ ਰੰਗ ਦਾ ਹੋਵੇ ਤਾਂ ਸ਼ੁੱਭ ਹੁੰਦਾ ਹੈ। ਇੰਦਰ ਦੇਵਤਾ ਦੀ ਕਿਰਪਾ ਪਾਉਣ ਲਈ ਇਸ ਦਿਸ਼ਾ ਨੂੰ ਸ਼ੁੱਭ ਮੰਨਿਆ ਗਿਆ ਹੈ।ਦੱਖਣ ਦਿਸ਼ਾ
ਇਹ ਦਿਸ਼ਾ ਅਗਨੀ ਦੀ ਮੰਨੀ ਗਈ ਹੈ ਅਤੇ ਇਸ ਦਿਸ਼ਾ 'ਚ ਲਾਲ ਰੰਗ ਦਾ ਪੱਥਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਿਸ਼ਾ ਨੂੰ ਨਰਕ ਦੀ ਦਿਸ਼ਾ ਵੀ ਮੰਨਿਆ ਜਾਂਦਾ ਹੈ ਅਤੇ ਇਸ ਵੱਲ ਸਿਰ ਰੱਖ ਕੇ ਨਹੀਂ ਸੌਂਣਾ ਚਾਹੀਦਾ।
ਪੱਛਮ ਦਿਸ਼ਾ
ਘਰ ਦੀ ਪੱਛਮ ਦਿਸ਼ਾ ਵੱਲ ਸਫੈਦ ਰੰਗ ਦਾ ਫਰਸ਼ ਹੋਣਾ ਚਾਹੀਦਾ ਹੈ। ਇਸ ਦਿਸ਼ਾ 'ਚ ਲਕਸ਼ਮੀ ਮਾਂ ਦਾ ਨਿਵਾਸ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਘਰ ਦਾ ਕੂੜਾ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ।
ਉੱਤਰ-ਪੂਰਬ ਦਿਸ਼ਾ
ਕਹਿੰਦੇ ਹਨ ਕਿ ਇਸ ਦਿਸ਼ਾ 'ਚ ਭਗਵਾਨ ਸ਼ਿਵ ਦਾ ਵਾਸ ਹੁੰਦਾ ਹੈ ਅਤੇ ਉਨ੍ਹਾਂ ਦਾ ਪਿਆਰਾ ਰੰਗ ਆਸਮਾਨੀ ਅਤੇ ਨੀਲਾ ਹੁੰਦਾ ਹੈ। ਇਸ ਲਈ ਤੁਸੀਂ ਨੀਲੇ ਰੰਗ ਦੇ ਪੱਥਰ ਦਾ ਇਸਤੇਮਾਲ ਵੀ ਕਰ ਸਕਦੇ ਹੋ।
ਦੱਖਣ-ਪੂਰਬ ਦਿਸ਼ਾ
ਵਾਸੂਤ ਅਨੁਸਾਰ ਇਸ ਦਿਸ਼ਾ 'ਚ ਬੈਂਗਨੀ ਰੰਗ ਦਾ ਪੱਥਰ ਲਗਾਉਣਾ ਸ਼ੁੱਭ ਹੁੰਦਾ ਹੈ ਤਾਂ ਉੱਥੇ ਹੀ ਦੱਖਣ-ਪੱਛਣ ਦਿਸ਼ਾ 'ਚ ਗੁਲਾਬੀ ਰੰਗ ਦਾ ਫਰਸ਼ ਹੋਣਾ ਚਾਹੀਦਾ ਹੈ।

manju bala

This news is Content Editor manju bala