ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ, ਮਿਲੇਗਾ ਸ਼ੁੱਭ ਫਲ

06/01/2020 12:50:42 PM

ਜਲੰਧਰ(ਬਿਊਰੋ)— ਹਿੰਦੂ ਸ਼ਾਸਤਰਾਂ 'ਚ ਪੂਜਾ ਨਾਲ ਸੰਬੰਧਿਤ ਅਜਿਹੇ ਕਈ ਨਿਯਮਾਂ ਦਾ ਵਰਣਨ ਕੀਤਾ ਗਿਆ ਹੈ। ਜਿਨ੍ਹਾਂ ਦਾ ਪਾਲਣ ਕਰਨ ਨਾਲ ਵਿਅਕਤੀ ਨੂੰ ਸ਼ੁੱਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਪੂਜਾ ਚਾਹੇ ਦੇਵ ਪੂਜਾ ਹੋਵੇ ਜਾਂ ਪਿੱਤਰ ਪੂਜਾ। ਜੇਕਰ ਇਨ੍ਹਾਂ ਨਿਯਮਾਂ ਦਾ ਧਿਆਨ ਰੱਖਿਆ ਜਾਵੇ ਤਾਂ ਵਿਅਕਤੀ ਦੁਆਰਾ ਕੀਤੀ ਗਈ ਪੂਜਾ ਦਾ ਵਧੇਰੇ ਫਲ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਪੂਜਾ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ ਬਾਰੇ, ਜਿਨ੍ਹਾਂ ਨੂੰ ਕਰਨ ਨਾਲ ਚੰਗੀ ਨਤੀਜੇ ਪ੍ਰਾਪਤ ਹੁੰਦੇ ਹਨ।
— ਪੂਜਾ ਦੌਰਾਨ ਕਦੀ ਵੀ ਇਕ ਦੀਵੇ ਨਾਲ ਦੂਜਾ ਦੀਵਾ ਨਾ ਜਗਾਓ।
— ਕਦੀ ਵੀ ਦੇਵ ਪ੍ਰਤਿਮਾ, ਮੰਦਰ ਆਦਿ 'ਚ ਦਿਖਾਈ ਦੇਵੇ ਤਾਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰੋ।
— ਜਦੋਂ ਵੀ ਜਾਪ ਕਰੋ, ਸੱਜੇ ਹੱਥ ਨੂੰ ਕੱਪੜੇ ਅਤੇ ਗੌਮੁੱਖੀ ਨਾਲ ਢੱਕ ਕੇ ਕਰੋ। ਜਾਪ ਕਰਨ ਤੋਂ ਬਾਅਦ ਥੱਲੇ ਵਾਲੀ ਭੂਮੀ ਨੂੰ ਸ਼ੂੰਅ ਕੇ ਅੱਖਾਂ ਨਾਲ ਲਗਾਓ।
— ਕਿਸੇ ਨੂੰ ਦਾਨ-ਪੁੰਨ ਦਿੰਦੇ ਵੇਲੇ ਸੱਜੇ ਹੱਥ ਦਾ ਇਸਤੇਮਾਲ ਕਰੋ।
— ਸ਼ੰਕਰ ਜੀ ਨੂੰ ਬੇਲ ਪੱਤਰ, ਸ਼੍ਰੀ ਵਿਸ਼ਣੂ ਨੂੰ ਤੁਲਸੀ, ਗਣੇਸ਼ ਜੀ ਨੂੰ ਦੂਰਵਾ, ਮਾਂ ਲਕਸ਼ਮੀ ਜੀ ਨੂੰ ਕਮਲ ਪਿਆਰੇ ਹਨ। ਇਨ੍ਹਾਂ ਨੂੰ ਇਹ ਚੀਜ਼ਾਂ ਚੜ੍ਹਾਓ।
— ਵਿਸ਼ਣੂ ਭਗਵਾਨ ਨੂੰ ਚਾਵਲ, ਗਣੇਸ਼ ਜੀ ਨੂੰ ਤੁਲਸੀ, ਮਾਂ ਦੁਰਗਾ ਅਤੇ ਸੂਰਜ ਨਰਾਇਣ ਨੂੰ ਕਦੇ ਵੀ ਬਿਲਵ ਪੱਤਰ ਨਾ ਚੜ੍ਹਾਓ।
— ਪੁਰਸ਼ ਧਾਰਮਿਕ ਕੰਮਾਂ 'ਚ ਪਤਨੀ ਨੂੰ ਸੱਜੇ ਪਾਸੇ ਬਿਠਾ ਕੇ ਹੀ ਕਰਮ-ਕਾਂਡ ਦੀਆਂ ਕਿਰਿਆਵਾਂ ਕਰੋ। ਇਸ ਨਾਲ ਸ਼ੁੱਭ ਫਲ ਮਿਲਦਾ ਹੈ।

manju bala

This news is Content Editor manju bala