ਘਰ ਦੀ ਇਸ ਦਿਸ਼ਾ ''ਚ ਰੱਖਿਆ ਕਛੂਆ ਦਿੰਦਾ ਹੈ ਧਨ ਲਾਭ

05/29/2020 1:57:13 PM

ਜਲੰਧਰ— ਫੇਂਗਸ਼ੂਈ ਅਨੁਸਾਰ ਘਰ 'ਚ ਵਿੰਡ ਚਾਈਮ, ਲਾਫਿੰਗ ਬੁੱਧਾ, ਫੁਲ ਤੋਂ ਇਲਾਵਾ ਕਛੂਆ ਰੱਖਣਾ ਵੀ ਬਹੁਤ ਸ਼ੁੱਭ ਹੁੰਦਾ ਹੈ ਪਰ ਕਿਸੇ ਵੀ ਚੀਜ਼ ਨੂੰ ਰੱਖਣ ਦਾ ਫਾਇਦਾ ਤਾਂ ਹੀ ਮਿਲਦਾ ਹੈ ਜਦੋਂ ਉਸ ਨੂੰ ਠੀਕ ਦਿਸ਼ਾ 'ਚ ਰੱਖਿਆ ਜਾਵੇ। ਕਛੂਏ ਨੂੰ ਠੀਕ ਦਿਸ਼ਾ 'ਚ ਰੱਖਣ ਨਾਲ ਸ਼ਾਂਤੀ ਦੇ ਨਾਲ-ਨਾਲ ਸਿਹਤ ਹੀ ਠੀਕ ਰਹਿੰਦੀ ਹੈ। ਤਾਂ ਆਓ ਜਾਣਦੇ ਹਾਂ ਫੇਂਗਸ਼ੂਈ ਅਨੁਸਾਰ ਕਿਸ ਦਿਸ਼ਾ 'ਚ ਕਛੂਆ ਰੱਖਣਾ ਚਾਹੀਦਾ ਹੈ।
ਇਸ ਦਿਸ਼ਾ 'ਚ ਰੱਖੋ ਕਛੂਆ
- ਕਾਲੇ ਰੰਗ ਵਾਲੇ ਕਛੂਏ ਨੂੰ ਹਮੇਸ਼ਾ ਉੱਤਰ ਦਿਸ਼ਾ 'ਚ ਹੀ ਰੱਖੋ। ਇਸ ਨਾਲ ਵਪਾਰ ਅਤੇ ਕਰੀਅਰ 'ਚ ਤਰੱਕੀ ਮਿਲੇਗੀ।
- ਪੱਛਣ ਦਿਸ਼ਾ 'ਚ ਕਛੂਆ ਰੱਖਣ ਨਾਲ ਘਰ 'ਚ ਨਾਕਾਰਾਤਮਕ ਊਰਜਾ ਨਹੀਂ ਆਉਂਦੀ।
- ਕ੍ਰਿਸਟਲ ਕਛੂਏ ਨੂੰ ਹਮੇਸ਼ਾ ਦੱਖਣ-ਪੱਛਮ ਜਾਂ ਉੱਤਰ-ਪੱਛਮ ਦਿਸ਼ਾ 'ਚ ਹੀ ਰੱਖੋ।
- ਲਕੜੀ ਤੋਂ ਬਣੇ ਕਛੂਏ ਨੂੰ ਪੂਰਬ ਜਾਂ ਦੱਖਣ-ਪੂਰਬ ਦਿਸ਼ਾ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।
ਕਛੂਆ ਰੱਖਣ ਦੇ ਫਾਇਦੇ
- ਫੇਂਗਸ਼ੂਈ ਅਨੁਸਾਰ ਘਰ 'ਚ ਕਛੂਆ ਰੱਖਣ ਨਾਲ ਪਰਿਵਾਰ ਦੇ ਲੋਕਾਂ 'ਚ ਪਿਆਰ ਵਧਦਾ ਹੈ। ਇਸ ਦੇ ਨਾਲ ਹੀ ਘਰ 'ਚ ਰੱਖਿਆ ਕ੍ਰਿਸਟਲ ਕਛੂਆ ਲਿਆਉਣ ਨਾਲ ਆਰਥਿਕ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਕਛੂਆ ਰੱਖਣ ਨਾਲ ਪਰਿਵਾਰ ਦੇ ਲੋਕਾਂ ਦੀ ਉਮਰ ਲੰਬੀ ਹੋਣ ਦੇ ਨਾਲ-ਨਾਲ ਉਹ ਕਈ ਬੀਮਾਰੀਆਂ ਤੋਂ ਵੀ ਦੂਰ ਰਹਿੰਦੇ ਹਨ।
- ਨੌਕਰੀ ਅਤੇ ਪ੍ਰੀਖਿਆ 'ਚ ਸਫਲਤਾ ਪ੍ਰਾਪਤ ਕਰਨ ਲਈ ਘਰ 'ਚ ਕਛੂਏ ਦੀ ਮੂਰਤੀ ਲਿਆਓ ਪਰ ਧਿਆਨ ਰੱਖੋ ਕਿ ਕਛੂਆ ਉਸ ਥਾਂ 'ਤੇ ਰੱਖੋ ਜਿੱਥੇ ਬੱਚਾ ਪੜ੍ਹਾਈ ਕਰਦਾ ਹੋਵੇ। ਕਛੂਏ ਦੀ ਤਰ੍ਹਾਂ ਉਸ ਦਾ ਮਨ ਪੜ੍ਹਾਈ 'ਚ ਲੱਗਣ ਲੱਗੇਗਾ ਅਤੇ ਉਸ ਨੂੰ ਸਫਲਤਾ ਮਿਲੇਗੀ।
- ਫੇਂਗਸ਼ੂਈ ਅਨੁਸਾਰ ਘਰ 'ਚ ਰੱਖਿਆ ਕਛੂਆ ਸ਼ਾਂਤੀ ਦਿੰਦਾ ਹੈ।
- ਦਫਤਰ ਜਾਂ ਘਰ ਦੇ ਪਿੱਛਲੇ ਹਿੱਸੇ 'ਚ ਕਛੂਆ ਰੱਖਣ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਨਾਲ ਤੁਹਾਡੇ ਸਾਰੇ ਕੰਮ ਆਸਾਨੀ ਨਾਲ ਬਣ ਜਾਣਗੇ।

manju bala

This news is Content Editor manju bala