ਉਚਾਈਆਂ ਨੂੰ ਛੂਹਣ ਲਈ ਘਰ ਦੀ ਇਸ ਥਾਂ ਨੂੰ ਰੱਖੋ ਉੱਚਾ

03/18/2020 12:24:07 PM

ਜਲੰਧਰ(ਬਿਊਰੋ)— ਜ਼ਿੰਦਗੀ 'ਚ ਹਰ ਕੰਮ 'ਚ ਵਿਅਕਤੀ ਸਫਲਤਾ ਪਾਉਣਾ ਚਾਹੁੰਦਾ ਹੈ। ਫਿਰ ਚਾਹੇ ਉਹ ਉਸ ਦੀ ਨੌਕਰੀ ਹੀ ਕਿਉਂ ਨਾ ਹੋਵੇ। ਆਪਣੀ ਨੌਕਰੀ 'ਚ ਤਰੱਕੀ ਪਾਉਣ ਲਈ ਹਰ ਵਿਅਕਤੀ ਦਿਨ-ਰਾਤ ਮਿਹਨਤ ਕਰਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਵਿਅਕਤੀ ਨੂੰ ਮਨਚਾਹੀ ਸਫਲਤਾ ਹਾਸਿਲ ਨਹੀਂ ਹੁੰਦੀ। ਇਸ ਦੇ ਪਿੱਛੇ ਵੀ ਕਈ ਕਾਰਨ ਹੋ ਸਕਦੇ ਹਨ। ਇਸ ਦੇ ਪਿੱਛੇ ਤੁਹਾਡੇ ਘਰ ਦਾ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਵਾਸਤੂ ਵਿਗਿਆਨ ਨੂੰ ਸਮਝਣ ਲਈ ਅਤੇ ਉਸ ਦੇ ਫਾਇਦੇ ਲੈਣ ਲਈ ਸਭ ਤੋਂ ਪਹਿਲਾਂ ਘਰ ਦੀਆਂ ਕੁਝ ਥਾਵਾਂ ਨੂੰ ਉੱਚਾ ਰੱਖਣਾ ਪਵੇਗਾ। ਅਜਿਹਾ ਕਰਨ ਨਾਲ ਤੁਹਾਡੇ ਮਾਨ-ਸਨਮਾਨ 'ਚ ਵਾਧਾ ਹੋਵੇਗਾ ਅਤੇ ਨਾਲ ਹੀ ਤੁਸੀਂ ਜ਼ਿੰਦਗੀ 'ਚ ਨਵੀਂਆਂ ਉੱਚਾਈਆਂ ਨੂੰ ਵੀ ਛੂਹ ਸਕੋਗੇ। ਤਾਂ ਆਓ ਜਾਣਦੇ ਹਾਂ ਵਾਸਤੂ ਦੇ ਹਿਸਾਬ ਨਾਲ ਕਿਸ ਥਾਂ ਨੂੰ ਉੱਚਾ ਰੱਖਣਾ ਚਾਹੀਦਾ ਹੈ।
— ਘਰ ਦੇ ਦੱਖਣੀ-ਪੱਛਮੀ ਭਾਗ ਨੂੰ ਉੱਚਾ ਰੱਖਣ ਨਾਲ ਦਿਨੋਂ-ਦਿਨ ਵਿਅਕਤੀ ਦੀ ਤਰੱਕੀ ਹੁੰਦੀ ਹੈ ਅਤੇ ਸਮਾਜ 'ਚ ਵੀ ਰੁੱਤਬਾ ਵਧਦਾ ਹੈ ਪਰ ਇਕ ਗੱਲ ਦਾ ਧਿਆਨ ਰੱਖੋ ਕਿ ਇਸ ਭਾਗ 'ਚ ਪਾਣੀ ਦਾ ਸੋਰਸ ਨਹੀਂ ਹੋਣਾ ਚਾਹੀਦਾ।


— ਜੇਕਰ ਤੁਹਾਡੇ ਦਾ ਘਰ ਪੱਛਮ ਭਾਗ ਉੱਚਾ ਹੈ ਤਾਂ ਉੱਥੇ ਬੱਚੇ ਹਮੇਸ਼ਾ ਸਿਹਤਮੰਦ ਰਹਿੰਦੇ ਹਨ। ਮੰਨਿਆ ਜਾਂਦਾ  ਹੈ ਕਿ ਵਰੁਣ ਦੇਵ ਪੱਛਮੀ ਦਿਸ਼ਾ ਦੇ ਦੇਵਤਾ ਹਨ ਅਤੇ ਜੋਤਿਸ਼ ਅਨੁਸਾਰ ਸ਼ਨੀਦੇਵ ਪੱਛਮ ਦਿਸ਼ਾ ਦੇ ਸੁਵਾਮੀ ਹਨ ਪਰ ਪੱਛਮ ਵੱਲ ਸੌਂਣ ਨਾਲ ਅਨੇਕਾਂ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਹ ਭਾਗ ਨੀਵਾ ਰਹਿਣ ਨਾਲ ਘਰ ਦੇ ਮਰਦਾਂ ਦੀਆਂ ਬੀਮਾਰੀਆਂ 'ਤੇ ਜ਼ਿਆਦਾ ਧਨ ਰਾਸ਼ੀ ਖਰਚ ਹੁੰਦੀ ਹੈ।
— ਵਾਸਤੂ ਅਨੁਸਾਰ ਘਰ ਦਾ ਜੇਕਰ ਉੱਤਰੀ-ਪੱਛਮੀ ਭਾਗ ਉੱਚਾ ਹੈ ਤਾਂ ਅਜਿਹੇ ਘਰ 'ਚ ਹਮੇਸ਼ਾ ਧਨ ਦੀ ਹਾਨੀ ਹੁੰਦੀ ਹੈ। ਉੱਥੇ ਹੀ ਉੱਤਰ-ਪੂਰਬ ਭਾਗ ਉੱਚਾ ਹੋਵੇ ਤਾਂ ਘਰ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਸਮੱਸਿਆ ਬਣੀ ਰਹਿੰਦੀ ਹੈ।

manju bala

This news is Edited By manju bala