ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼, ਪਰਿਵਾਰਿਕ ਮੈਂਬਰਾਂ ਦੀ ਤਰੱਕੀ ''ਚ ਆਉਣਗੀਆਂ ਰੁਕਾਵਟਾਂ

02/23/2020 1:15:43 PM

ਜਲੰਧਰ(ਬਿਊਰੋ)— ਵਾਸਤੂ ਸ਼ਾਸਤਰ ਮੁਤਾਬਕ ਘਰ ਦੀ ਨਕਾਰਾਤਮਕ ਊਰਜਾ ਪਰਿਵਾਰ ਦੇ ਮੈਂਬਰਾਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿਚੋਂ ਇਕ ਹੈ ਘਰ ਵੀ ਬਨਾਵਟ। ਜ਼ਿਆਦਾਤਰ ਲੋਕ ਵਾਸਤੂ ਦੇ ਨਿਯਮਾਂ ਮੁਤਾਬਕ ਹੀ ਘਰ ਬਣਾਉਂਦੇ ਹਨ ਅਤੇ ਉਸ ਨੂੰ ਬਣਾਉਂਦੇ ਸਮੇਂ ਦਿਸ਼ਾ ਦਾ ਖਾਸ ਧਿਆਨ ਰੱਖਦੇ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ ਕਰਨ ਨਾਲ ਘਰ ਦੀ ਨਕਾਰਾਤਮਕ ਊਰਜਾ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਇਹ ਦੋਸ਼ ਕੋਈ ਆਮ ਦੋਸ਼ ਨਹੀਂ ਸਗੋਂ ਬਹੁਤ ਹੀ ਵੱਡਾ ਵਾਸਤੂ ਦੋਸ਼ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
ਦੀਵਾਰ
ਘਰ ਦੀ ਖੂਬਸੂਰਤ ਦੀਵਾਰ ਨਾ ਸਿਰਫ ਦੇਖਣ 'ਚ ਸੋਹਣੀ ਲੱਗਦੀ ਹੈ ਸਗੋਂ ਇਹ ਤੁਹਾਡੇ ਘਰ 'ਚ ਸਾਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦੀ ਹੈ। ਵਾਸਤੂ ਮੁਤਾਬਕ ਘਰ ਦੀ ਦੀਵਾਰਾਂ 'ਚ ਪਈ ਦਰਾੜ ਵਾਸਤੂ ਦੋਸ਼ ਪੈਦਾ ਕਰਦੀ ਹੈ। ਇਸ ਕਾਰਨ ਘਰ 'ਚ ਹਮੇਸ਼ਾ ਬੀਮਾਰੀ ਅਤੇ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਲਈ ਜੇ ਘਰ ਦੀਆਂ ਦੀਵਾਰਾਂ 'ਚ ਦਰਾੜ ਆ ਗਈ ਹੋਵੇ ਤਾਂ ਇਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ ਅਜਿਹਾ ਨਾ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। 
ਸਜਾਵਟੀ ਪੌਦੇ
ਘਰ ਦੀ ਸਜਾਵਟ ਕਰਨ ਲਈ ਅਕਸਰ ਲੋਕ ਘਰ 'ਚ ਸਜਾਵਟੀ ਫੁੱਲ ਜਾਂ ਪੌਦੇ ਲਗਾਉਂਦੇ ਹਨ ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਮੁਰਝਾਏ ਹੋਏ ਫੁੱਲ ਘਰ ਦੇ ਮੈਂਬਰਾਂ 'ਚ ਮਨ-ਮੁਟਾਅ ਪੈਦਾ ਕਰਦੇ ਹਨ। ਇਨ੍ਹਾਂ ਹੀ ਨਹੀਂ ਇਹ ਪੌਦੇ ਘਰ ਦੇ ਹਰ ਮੈਂਬਰ ਦੀ ਤਰੱਕੀ 'ਚ ਰੁਕਾਵਟ ਵੀ ਬਣਦੇ ਹਨ।
ਮੁੱਖ ਦੁਆਰ
ਘਰ ਦੇ ਮੁੱਖ ਦੁਆਰ ਦੇ ਸਾਹਮਣੇ ਕੋਈ ਵੱਡਾ ਰੁੱਖ ਜਾਂ ਬਿਜਲੀ ਦਾ ਖੰਬਾ ਨਹੀਂ ਹੋਣਾ ਚਾਹੀਦਾ। ਇਹ ਵਾਸਤੂ ਦੋਸ਼ ਨੂੰ ਪੈਦਾ ਕਰਦਾ ਹੈ। ਅਜਿਹੀ ਸਥਿਤੀ 'ਚ ਤੁਰੰਤ ਇਸ ਦਾ ਉਪਾਅ ਕਰਨਾ ਚਾਹੀਦਾ ਹੈ।

manju bala

This news is Edited By manju bala