ਸਵੇਰੇ ਨਾ ਕਰੋ ਇਨ੍ਹਾਂ ਚੀਜ਼ਾਂ ਦੇ ਦਰਸ਼ਨ, ਹੋਵੇਗਾ ਨੁਕਸਾਨ

2/5/2020 2:13:09 PM

ਜਲੰਧਰ(ਬਿਊਰੋ)— ਹਰ ਦਿਨ ਇਕ ਨਵੀਂ ਸਵੇਰ ਤੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਸਾਰਾ ਦਿਨ ਚੰਗਾ ਲੰਘਾਉਣ ਲਈ ਲੋਕ ਸਵੇਰ 'ਚ ਸ਼ੁੱਭਤਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਜੇ ਸਵੇਰੇ ਹੀ ਕੁਝ ਮਾੜਾ ਹੋ ਜਾਵੇ ਤਾਂ ਉਸ ਦੀ ਨਕਾਰਾਤਮਕਤਾ ਦਾ ਪ੍ਰਭਾਵ ਸਾਰਾ ਦਿਨ ਰਹਿੰਦਾ ਹੈ। ਵਿਅਕਤੀ ਆਪਣੇ ਦਿਲ ਅਤੇ ਦਿਮਾਗ ਵਿਚੋਂ ਉਸ ਮਾੜੀ ਯਾਦ ਨੂੰ ਕੱਢ ਨਹੀਂ ਪਾਉਂਦਾ ਅਤੇ ਆਪਣਾ ਸਾਰਾ ਦਿਨ ਪ੍ਰੇਸ਼ਾਨੀ 'ਚ ਹੀ ਕੱਢ ਦਿੰਦਾ ਹੈ। ਵੱਡੇ ਬਜ਼ੁਰਗ ਕਹਿੰਦੇ ਹਨ ਅੱਖ ਖੁੱਲ੍ਹਣ ਤੋਂ ਬਾਅਦ ਸ਼ੁੱਭ ਚੀਜ਼ਾਂ ਦੇਖਣ ਨਾਲ ਸਾਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ, ਜਿਸ ਨਾਲ ਦਿਨ ਚੰਗਾ ਲੰਘਦਾ ਹੈ। ਇਸ ਲਈ ਅਸ਼ੁੱਭ ਚੀਜ਼ਾਂ ਦੇਖਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
- ਕਹਿੰਦੇ ਹਨ ਕਿ ਸਵੇਰੇ ਅੱਖ ਖੁੱਲ੍ਹਦੇ ਹੀ ਸ਼ੀਸ਼ਾ ਦੇਖਣਾ ਅਸ਼ੁੱਭ ਹੁੰਦਾ ਹੈ। ਬੈਡਰੂਮ 'ਚ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ, ਜੇ ਰੱਖਣਾ ਵੀ ਹੈ ਤਾਂ ਉਸ ਥਾਂ 'ਤੇ ਰੱਖਣਾ ਚਾਹੀਦਾ ਹੈ ਜਿੱਥੇ ਸਵੇਰੇ ਉੱਠਦੇ ਹੀ ਤੁਹਾਨੂੰ ਆਪਣੀ ਸ਼ਕਲ ਨਾ ਦਿਖਾਈ ਦੇਵੇ। ਸ਼ੀਸ਼ੇ ਵਿਚ ਬਿਸਤਰੇ ਦਾ ਦਿਖਾਈ ਦੇਣਾ ਵੀ ਅਸ਼ੁੱਭ ਹੁੰਦਾ। ਆਪਣੇ ਕਮਰੇ 'ਚ ਸ਼ੀਸ਼ਾ ਇਸ ਤਰ੍ਹਾਂ ਲਗਾਓ ਕਿ ਉਸ 'ਚ ਤੁਹਾਡਾ ਬੈੱਡ ਨਜ਼ਰ ਨਾ ਆਵੇ। - ਸ਼ੀਸ਼ੇ 'ਤੇ ਸਾਰਾ ਦਿਨ ਪਰਦਾ ਪਾ ਕੇ ਰੱਖੋ। ਜ਼ਰੂਰਤ ਪੈਣ 'ਤੇ ਹੀ ਉਸ ਨੂੰ ਚੁੱਕੋ।
- ਬਿਸਤਰ 'ਤੋਂ ਥੱਲੇ ਉਤਰਣ 'ਤੇ ਆਪਣਾ ਪਰਛਾਵਾਂ ਨਾ ਦੇਖੋ। ਇਸ ਨਾਲ ਨਕਾਰਾਤਮਕਤਾ 'ਚ ਵਾਧਾ ਹੁੰਦਾ ਹੈ। ਧਿਆਨ ਰੱਖੋ ਕਿ ਕਿਸੇ ਦੂਜੇ ਵਿਅਕਤੀ ਦਾ ਪਰਛਾਵਾਂ ਦੇਖਣਾ ਵੀ ਅਸ਼ੁੱਭ ਹੁੰਦਾ।
- ਘਰ 'ਚ ਜੰਗਲੀ ਜਾਨਵਰਾਂ ਖਾਸ ਕਰਕੇ ਖਤਰਨਾਕ ਜਾਨਵਰਾਂ ਦੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਇਸ ਨਾਲ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਪਰਿਵਾਰ ਦੇ ਮੈਂਬਰਾਂ 'ਚ ਕਲੇਸ਼ ਪੈਦਾ ਹੁੰਦਾ ਹੈ। ਸਵੇਰੇ-ਸਵੇਰੇ ਜਾਨਵਰਾਂ ਦੀਆਂ ਤਸਵੀਰਾਂ ਦੇਖਣਾ ਅਸ਼ੁੱਭਤਾ ਦਾ ਸੰਚਾਰ ਕਰਦਾ ਹੈ।
- ਜਦੋਂ ਵੀ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਦੋਵਾਂ ਹੱਥਾਂ ਦੀਆਂ ਹਥੇਲੀਆਂ ਨੂੰ ਕੁਝ ਦੇਰ ਦੇਖੋ ਅਤੇ ਫਿਰ ਕੁਝ ਦੇਰ ਲਈ ਚਿਹਰੇ 'ਤੇ ਤਿੰਨ ਚਾਰ ਵਾਰ ਫੇਰੋ। ਹੱਥੇਲੀ ਦੇ ਅਗਲੇ ਹਿੱਸੇ 'ਚ ਮਾਤਾ ਲਕਸ਼ਮੀ, ਵਿਚ ਵਾਲੇ ਹਿੱਸੇ 'ਚ ਮਾਤਾ ਸਰਸਵਤੀ ਅਤੇ ਮੂਲ ਭਾਗ 'ਚ ਭਗਵਾਨ ਵਿਸ਼ਣੂ ਦਾ ਸਥਾਨ ਹੁੰਦਾ ਹੈ। ਇਸ ਲਈ ਰੋਜ਼ ਸਵੇਰੇ ਉੱਠਦੇ ਦੀ ਆਪਣੀਆਂ ਹਥੇਲੀਆਂ ਦੇਖਣ ਨਾਲ ਕਿਸਮਤ ਚਮਕ ਜਾਂਦੀ ਹੈ। ਰੋਜ਼ਾਨਾ ਇੰਝ ਕਰਨ ਨਾਲ ਵਿਅਕਤੀ ਦੇ ਸਾਰੇ ਕੰਮ ਪੂਰੇ ਹੁੰਦੇ ਹਨ।
- ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਨਹਾਉਣ ਤੋਂ ਬਾਅਦ ਸੂਰਜ ਨੂੰ ਪਾਣੀ ਦਿਓ। ਇਸ ਨਾਲ ਵਿਅਕਤੀ ਨੂੰ ਮਾਣ-ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਸੂਰਜ ਦੇਵਤਾ ਨੂੰ ਜਲ ਚੜ੍ਹਾਉਣ ਤੋਂ ਬਾਅਦ 'ਓ ਭਾਸਕਰਾਏ ਨਮਹ' ਮੰਤਰ ਦਾ 108 ਵਾਰ ਜਾਪ ਕਰੋ।
- ਰੋਜ਼ਾਨਾ ਪੂਜਾ ਦੇ ਬਾਅਦ ਆਪਣੇ ਗਲੇ 'ਤੇ ਲਾਲ ਰੰਗ ਦਾ ਟਿੱਕਾ ਲਗਾਓ।


manju bala

Edited By manju bala