ਐਤਵਾਰ ਨੂੰ ਕੀਤੀਆਂ ਇਹ ਗਲਤੀਆਂ ਪੈ ਸਕਦੀਆਂ ਹਨ ਭਾਰੀ

01/26/2020 4:26:17 PM

ਜਲੰਧਰ(ਬਿਊਰੋ)— ਹਫਤੇ ਦੇ ਆਖਰੀ ਮਤਲਬ ਐਤਵਾਰ ਦੇ ਦਿਨ ਲੋਕ ਪੂਰਾ ਆਰਾਮ ਕਰਦੇ ਹਨ। ਇਸੇ ਚੱਕਰ 'ਚ ਲੋਕ ਐਤਵਾਰ ਨੂੰ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਨਾਲ ਭਗਵਾਨ ਸੂਰਜ ਨਾਰਾਜ਼ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਉਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਇਕ ਸਫਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਐਤਵਾਰ ਨੂੰ ਅਜਿਹੇ ਕੰਮ ਨਾਲ ਕਰੋ।
 ਐਤਵਾਰ ਨੂੰ ਕਦੀ ਵੀ ਸੂਰਜ ਨਿਕਲਣ ਤੋਂ ਬਾਅਦ ਨਾ ਉੱਠੋ। ਉਂਝ ਤਾਂ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ ਹੈ। ਇਸ ਤਰ੍ਹਾਂ ਲੇਟ ਉੱਠਣ ਨਾਲ ਕੁੰਡਲੀ 'ਚ ਸੂਰਜ ਕਮਜ਼ੋਰ ਹੁੰਦਾ ਹੈ।
 ਥਕਾਵਟ ਦੇ ਬਾਵਜੂਦ ਵੀ ਐਤਵਾਰ ਦੇ ਦਿਨ ਸ਼ਾਮ ਨੂੰ ਨਾ ਸੌਂਵੋ। ਇਸ ਦਿਨ ਸ਼ਾਮ ਨੂੰ ਸੌਂਣ ਨਾਲ ਧਨ ਦੀ ਹਾਨੀ ਹੁੰਦੀ ਹੈ।
 ਐਤਵਾਰ ਨੂੰ ਕਦੀ ਵੀ ਸੂਰਜ ਨੂੰ ਜਲ ਚੜ੍ਹਾਉਣਾ ਨਾ ਭੁਲੋ। ਉਂਝ ਤਾਂ ਰੋਜ਼ ਹੀ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਐਤਵਾਰ ਨੂੰ ਜ਼ਰੂਰ ਕਰੋ।
 ਇਸ ਦਿਨ ਕਿਸੇ ਗਰੀਬ, ਮਾਤਾ-ਪਿਤਾ ਆਦਿ ਦੀ ਬੇਇਜ਼ਤੀ ਨਾ ਕਰੋ। ਤੁਹਾਡੀ ਇਹੀ ਗਲਤੀ ਤੁਹਾਡੇ ਚੰਗੇ ਕੰਮਾਂ 'ਤੇ ਭਾਰੀ ਪੈ ਸਕਦੀ ਹੈ।

manju bala

This news is Edited By manju bala