ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਦੇ ਦਿਨ ਕਰੋ ਇਹ ਉਪਾਅ

12/20/2019 1:27:37 PM

ਜਲੰਧਰ(ਬਿਊਰੋ)— ਹਰ ਕੋਈ ਚਾਹੁੰਦਾ ਹੈ ਕਿ ਉਸ 'ਤੇ ਮਾਤਾ ਲਕਸ਼ਮੀ ਦੀ ਕਿਰਪਾ ਹੋਵੇ ਪਰ ਕਈ ਵਾਰ ਲੋਕ ਮਿਹਨਤ ਕਰਨ ਦੇ ਬਾਅਦ ਵੀ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ 'ਤੇ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾਉਣ ਨਾਲ ਮਾਤਾ ਤੁਹਾਡੇ ਤੋਂ ਖੁਸ਼ ਹੋ ਜਾਵੇਗੀ। ਮਾਂ ਲਕਸ਼ਮੀ ਭਗਵਾਨ ਵਿਸ਼ਣੂ ਦੀ ਪਤਨੀ ਹੈ। ਇਸ ਲਈ ਜੋਤਿਸ਼ ਮੁਤਾਬਕ ਅਜਿਹਾ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਦੋਵੇਂ ਵੀ ਖੁਸ਼ ਹੋ ਜਾਣ। ਮਾਂ ਲਕਸ਼ਮੀ ਦੀ ਉਪਾਸਨਾ ਹੀ ਤੁਹਾਨੂੰ ਧਨ ਦੀ ਪ੍ਰਾਪਤੀ ਕਰਵਾ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਉਪਾਸਨਾ ਦੇ ਜ਼ਰੀਏ ਮਾਂ ਲਕਸ਼ਮੀ ਨੂੰ ਖੁਸ਼ ਕਰੋ।

ਭਗਵਾਨ ਵਿਸ਼ਣੂ ਦਾ ਅਭਿਸ਼ੇਕ ਕਰੋ

ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਦੇ ਦਿਨ ਸ਼ੰਖ 'ਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦਾ ਅਭਿਸ਼ੇਕ ਕਰੋ। ਇਸ ਉਪਾਅ ਨਾਲ ਮਾਂ ਲਕਸ਼ਮੀ ਜਲਦੀ ਖੁਸ਼ ਹੋ ਜਾਂਦੀ ਹੈ। ਲਗਾਤਾਰ 3 ਸ਼ੁੱਕਰਵਾਰ ਇਹ ਉਪਾਅ ਕਰਨ ਨਾਲ ਮਾਂ ਲਕਸ਼ਮੀ ਕਿਰਪਾ ਜ਼ਰੂਰ ਕਰਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਆਰਥਿਕ ਸਥਿਤੀ 'ਚ ਵੀ ਸੁਧਾਰ ਆ ਜਾਵੇਗਾ। ਇਹ ਉਪਾਅ ਹਿੰਦੂ ਧਰਮ ਦੀ ਦੇਵੀ ਮੰਨੀ ਜਾਣ ਵਾਲੀ ਮਾਤਾ ਲਕਸ਼ਮੀ ਨਾਲ ਜੁੜਿਆ ਹੈ।

ਖੀਰ ਦਾ ਭੋਗ ਲਗਵਾਓ

ਅਜਿਹੀ ਮਾਨਤਾ ਹੈ ਕਿ ਮਾਂ ਲਕਸ਼ਮੀ ਸ਼ੁੱਕਰਵਾਰ ਦੇ ਦਿਨ ਭੋਗ ਲਗਵਾਉਣ ਨਾਲ ਖੁਸ਼ ਹੁੰਦੀ ਹੈ। ਚੌਲ ਅਤੇ ਦੁੱਧ ਨਾਲ ਬਣੀ ਖੀਰ ਦਾ ਮਾਤਾ ਲਕਸ਼ਮੀ ਨੂੰ ਸ਼ਾਮ ਦੇ ਸਮੇਂ ਭੋਗ ਲਗਵਾਓ। ਇਸ ਦਿਨ ਤੁਸੀਂ ਪਿੱਤਲ ਦਾ ਦੀਵਾ ਵੀ ਜਗਾ ਸਕਦੇ ਹੋ। ਜਦੋਂ ਰਾਤ 'ਚ ਤੁਹਾਡੇ ਖਾਣੇ ਦਾ ਸਮਾਂ ਹੋਵੇ ਤਾਂ ਉਸ ਦੌਰਾਨ ਖੀਰ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਖਾਓ।

manju bala

This news is Edited By manju bala