ਪੂਜਾ ਘਰ ''ਚ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ, ਹੋਵੇਗਾ ਲਾਭ

12/08/2019 11:25:04 AM

ਜਲੰਧਰ(ਬਿਊਰੋ)— ਪਰਿਵਾਰ 'ਚ ਸੁਖ-ਸ਼ਾਂਤੀ ਲਈ ਹਰ ਕੋਈ ਭਗਵਾਨ ਨੂੰ ਪ੍ਰਾਥਨਾ ਕਰਦਾ ਹੈ ਅਤੇ ਉਨ੍ਹਾਂ ਦੀ ਪੂਜਾ ਕਰਦਾ ਹੈ। ਆਸਥਾ ਅਤੇ ਵਿਸ਼ਵਾਸ ਦੇ ਨਾਲ ਅਸੀਂ ਸਾਰੇ ਆਪਣੇ-ਆਪਣੇ ਘਰਾਂ 'ਚ ਪੂਜਾ ਕਰਦੇ ਹਾਂ ਅਤੇ ਪਰਿਵਾਰ ਦੀ ਖੁਸ਼ੀ ਦੀ ਕਾਮਨਾ ਕਰਦੇ ਹਾਂ ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਪੂਜਾ-ਪਾਠ ਦਾ ਫਲ ਤਾਂ ਹੀ ਮਿਲਦਾ ਹੈ, ਜਦੋਂ ਉਹ ਦਿਲ ਤੋਂ ਕੀਤੀ ਗਈ ਜਾਵੇ ਅਤੇ ਨਾਲ ਹੀ ਪੂਰੀ ਵਿਧੀ-ਵਿਧਾਨ ਨਾਲ ਕੀਤੀ ਜਾਵੇ। ਇਸ ਲਈ ਅੱਜ ਅਸੀਂ ਤੁਹਾਨੂੰ  ਦੱਸਣ ਜਾ ਰਹੇ ਹਾਂ ਕਿ ਕਿੰਨ੍ਹਾਂ ਨਿਯਮਾਂ ਨੂੰ ਆਪਣਾ ਕੇ ਤੁਸੀਂ ਪੂਜਾ ਦਾ ਪੂਰਾ ਲਾਭ ਪਾ ਸਕਦੇ ਹੋ।
— ਪੂਜਾ ਕਰਦੇ ਸਮੇਂ ਮੂੰਹ ਪੂਰਬ ਜਾਂ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਵਾਸਤੂ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਧਨ ਦੀ ਪ੍ਰਾਪਤੀ ਲਈ ਉੱਤਰ ਦਿਸ਼ਾ ਅਤੇ ਗਿਆਨ ਪ੍ਰਾਪਤੀ ਲਈ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਪੂਜਾ ਕਰਨੀ ਲਾਭਦਾਇਕ ਹੁੰਦੀ ਹੈ।
— ਸ਼ਾਸਤਰਾਂ ਅਨੁਸਾਰ ਪੂਜਾ ਵਾਲੀ ਜਗ੍ਹਾ 'ਚ ਸਵੇਰੇ-ਸ਼ਾਮ ਦੀਵਾ ਜਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ 'ਚ ਨਾਕਾਰਾਤਮਕ ਊਰਜਾ ਖਤਮ ਹੁੰਦੀ ਹੈ। ਇਸ ਨਾਲ ਘਰ ਦਾ ਵਾਤਾਵਰਣ ਵੀ ਸ਼ਾਂਤ ਰਹਿੰਦਾ ਹੈ।
— ਵਾਸਤੂ ਅਨੁਸਾਰ ਪੂਜਾ ਘਰ ਦੇ ਥੱਲ੍ਹੇ ਜਾਂ ਉੱਪਰ ਬਾਥਰੂਮ ਨਹੀਂ ਹੋਣਾ ਚਾਹੀਦਾ।
— ਪੂਜਾ ਘਰ ਨੂੰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ।
— ਪੂਜਾ ਘਰ 'ਚ ਮਹਾਭਾਰਤ ਦੀਆਂ ਮੂਰਤੀਆਂ ਅਤੇ ਜਾਨਵਰਾਂ ਦੀਆਂ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ।
— ਪੂਜਾ ਘਰ 'ਚ ਖੰਡਿਤ ਮੂਰਤੀਆਂ ਜਾਂ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ।

manju bala

This news is Edited By manju bala