ਘਰ ਦੀਆਂ ਇਹ ਚੀਜ਼ਾਂ ਦਿੰਦੀਆਂ ਹਨ ਮਾੜੇ ਸਮੇਂ ਦਾ ਸੰਕੇਤ

12/05/2019 2:54:03 PM

ਜਲੰਧਰ(ਬਿਊਰੋ)— ਭਾਰਤੀ ਸਮਾਜ 'ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਕੋਈ ਧਾਰਮਿਕ ਆਧਾਰ ਨਹੀਂ ਹੈ ਫਿਰ ਵੀ ਲੋਕ ਉਨ੍ਹਾਂ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਸਾਡੇ ਵੱਡੇ-ਵਡੇਰੇ ਅਜਿਹਾ ਮੰਨਦੇ ਸਨ। ਪੜੇ-ਲਿਖੇ ਲੋਕ ਅਜਿਹਾ ਮੰਨਦੇ ਹਨ ਕਿ ਅੰਧਵਿਸ਼ਵਾਸੀ ਲੋਕ ਹੀ ਅਜਿਹੀਆਂ ਮਾਨਤਾਵਾਂ ਨੂੰ ਮੰਨਦੇ ਹਨ ਪਰ ਅਜਿਹਾ ਕੁਝ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਅਪਣਾਉਣ ਨਾਲ ਹੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ।ਸਕਾਰਾਤਮਕ ਸੋਚ ਵਿਕਸਿਤ ਹੁੰਦੀ ਹੈ। ਜਿਵੇਂ ਹਰ ਰੋਜ਼ ਘਰ ਦੀ ਸਾਫ-ਸਫਾਈ ਕਰਨੀ ਜ਼ਰੂਰੀ ਹੁੰਦੀ ਹੈ, ਕਿਉਂਕਿ ਸਫਾਈ ਨਾਲ ਘਰ 'ਚ ਲਕਸ਼ਮੀ ਮਾਂ ਆਉਂਦੀ ਹੈ। ਇਸੇ ਤਰ੍ਹਾਂ ਇਕ ਇਹ ਵੀ ਮਾਨਤਾ ਹੈ ਕਿ ਵੀਰਵਾਰ ਨੂੰ ਕੂੜਾ ਘਰ ਦੇ ਬਾਹਰ ਨਹੀਂ ਕੱਢਣਾ ਚਾਹੀਦਾ। ਇਸ ਨਾਲ ਕਿਸੇ ਵੀ ਪ੍ਰਕਾਰ ਦੀ ਨਕਾਰਾਤਮਕ ਊਰਜਾ ਘਰ 'ਚ ਨਹੀਂ ਆਉਂਦੀ ਅਤੇ ਨਾ ਹੀ ਪਰਿਵਾਰ ਦੇ ਮੈਂਬਰਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਿਨ ਸ਼੍ਰੀ ਹਰਿ ਵਿਸ਼ਣੂ ਅਤੇ ਲਕਸ਼ਮੀ ਮਾਂ ਦੀ ਪੂਜਾ ਇਕੱਠੇ ਕਰਨੀ ਚਾਹੀਦੀ ਹੈ।
ਇਸ ਨਾਲ ਵਿਆਹੁਤਾ ਜ਼ਿੰਦਗੀ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਘਰ 'ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ। ਜੇਕਰ ਤੁਸੀਂ ਵੀ ਮਾਲਾਮਾਲ ਹੋਣ ਦੀ ਇੱਛਾ ਰੱਖਦੇ ਹੋ ਤਾਂ ਵੀਰਵਾਰ ਨੂੰ ਕੁਝ ਕੁ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ।
— ਵੀਰਵਾਰ ਨੂੰ ਕੇਸਰ ਅਤੇ ਹਲਦੀ ਦਾ ਟੁੱਕੜਾ ਆਪਣੇ ਪਰਸ 'ਚ ਰੱਖੋ। ਤੁਸੀਂ ਇਸ ਦਾ ਤਿਲਕ ਵੀ ਲਗਾ ਸਕਦੇ ਹੋ।
— ਘਰ 'ਚ ਚਾਂਦੀ ਦਾ ਅਜਿਹਾ ਸਿੱਕਾ ਰੱਖੋ, ਜਿਸ 'ਤੇ ਦੇਵੀ ਲਕਸ਼ਮੀ ਦਾ ਰੂਪ ਹੋਵੇ।
ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਸ ਨੂੰ ਅਕਸਰ ਉੱਥੇ ਰਹਿਣ ਵਾਲੇ ਲੋਕ ਅਣਦੇਖਾ ਕਰ ਦਿੰਦੇ ਹਨ ਜੋ ਪਰਿਵਾਰ ਦੇ ਮੈਂਬਰਾਂ ਲਈ ਨੁਕਸਾਨਦਾਇਕ ਅਤੇ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਘਰ 'ਚ ਦੇਖਦੇ ਹੀ ਉੱਥੋਂ ਹਟਾ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ।— ਘਰ 'ਚ ਕਬੂਰਤਾਂ ਦਾ ਘੋਂਸਲਾ ਅਸ਼ੁੱਭਤਾ ਦਾ ਸੰਕੇਤ ਹੁੰਦਾ ਹੈ।
— ਘਰ 'ਚ ਜਾਲੇ ਵੀ ਨਹੀਂ ਹੋਣੇ ਚਾਹੀਦੇ। ਇਹ ਮਾੜੇ ਸਮੇਂ ਦਾ ਸੰਕੇਤ ਦਿੰਦੇ ਹਨ।
— ਟੁੱਟਿਆ ਹੋਇਆ ਗਲਾਸ ਰੱਖਣ ਨਾਲ ਨਾਕਾਰਾਤਮਕਤਾ ਆਉਂਦੀ ਹੈ।
— ਘਰ ਦੀ ਛੱਤ 'ਤੇ ਕਿਸੇ ਪ੍ਰਕਾਰ ਦਾ ਕਬਾੜ ਇਕੱਠਾ ਨਾ ਕਰੋ।
— ਮੰਦਰ 'ਚ ਬਾਸੀ ਫੁੱਲ ਇਕੱਠੇ ਨਾ ਕਰੋ।
— ਬਿਜਲੀ ਦੀਆਂ ਖਰਾਬ ਚੀਜ਼ਾਂ ਨੂੰ ਠੀਕ ਕਰਵਾਓ ਜਾਂ ਕਬਾੜ 'ਚ ਦੇ ਦਿਓ।
— ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਵੀ ਚੰਗਾ ਨਹੀਂ ਹੁੰਦਾ।— ਘਰ 'ਚ ਪਈ ਬੰਦ ਘੜੀ ਵੀ ਮਾੜੇ ਸਮੇਂ ਦਾ ਸੰਕੇਤ ਦਿੰਦੀ ਹੈ।

 

manju bala

This news is Edited By manju bala