ਮਿਹਨਤ ਕਰਨ ਦੇ ਬਾਅਦ ਵੀ ਨਹੀਂ ਮਿਲਦੀ ਸਫਲਤਾ ਤਾਂ ਜ਼ਰੂਰ ਅਪਣਾਓ ਇਹ ਵਾਸਤੂ ਟਿਪਸ

11/17/2019 5:08:03 PM

ਜਲੰਧਰ(ਬਿਊਰੋ)— ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਮਿਹਨਤ ਦੇ ਬਾਵਜੂਦ ਵੀ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ ਪਾਉਂਦੇ ਜਿਸ ਕਾਰਨ ਉਨ੍ਹਾਂ ਦੇ ਘਰ 'ਚ ਹਮੇਸ਼ਾ ਗਰੀਬੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਓਨ੍ਹਾਂ ਲੋਕਾਂ 'ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਨ ਨਾਲ ਤੁਹਾਨੂੰ ਆਪਣੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ। ਵਾਸਤੂ ਮੁਤਾਬਕ ਕੁਝ ਅਜਿਹੇ ਵਾਸਤੂ ਦੋਸ਼ ਹੁੰਦੇ ਹਨ ਜਿਨ੍ਹਾਂ ਦਾ ਪ੍ਰਭਾਵ ਹੋਣ 'ਤੇ ਵਿਅਕਤੀ ਨੂੰ ਹਮੇਸ਼ਾ ਪੈਸਿਆਂ ਦੀ ਕਮੀ ਅਤੇ ਕਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਸਤੂ ਸ਼ਾਸਤਰ ਮੁਤਬਾਕ, ਉੱਤਰ-ਪੂਰਵ ਦਿਸ਼ਾ ਧਨ ਦੇ ਆਉਣ ਦੀ ਦਿਸ਼ਾ ਮੰਨੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਘਰਾਂ 'ਚ ਇਸ ਦਿਸ਼ਾਂ 'ਚ ਭਾਰੀ ਸਾਮਾਨ ਜਾਂ ਗੰਦਗੀ ਹੁੰਦੀ ਹੈ ਉਹ ਘਰ ਹਮੇਸ਼ਾ ਆਰਥਿਕ ਪ੍ਰੇਸ਼ਾਨੀਆਂ ਨਾਲ ਜੂਝਦਾ ਰਹਿੰਦਾ ਹੈ। ਨਾਲ ਹੀ ਘਰ 'ਚ ਪੈਸਿਆਂ ਦੀ ਤੰਗੀ ਵੀ ਰਹਿੰਦੀ ਹੈ। ਉੱਤਰ-ਪੂਰਵ ਦਿਸ਼ਾ ਵੀ ਧਨ ਦੇ ਆਗਮਨ ਲਈ ਲਾਭਕਾਰੀ ਹੈ। ਜੇਕਰ ਇਸ ਦਿਸ਼ਾ 'ਚ ਹਰ ਸਮੇਂ ਹਨੇਰਾ ਹੋਵੇ ਤਾਂ ਪਰਿਵਾਰ 'ਚ ਮਤਭੇਦ ਵਧਦਾ ਹੈ ਅਤੇ ਧਨ ਦੀ ਕਮੀ ਰਹਿੰਦੀ ਹੈ।
ਜੇਕਰ ਤੁਹਾਡੇ ਘਰ 'ਚ ਦੱਖਣ ਦਿਸ਼ਾ ਵੱਲ ਤਿਜੌਰੀ ਅਤੇ ਦਰਵਾਜ਼ਾ ਹੈ ਤਾਂ ਇਹ ਚੰਗੇ ਸੰਕੇਤ ਨਹੀਂ ਹਨ। ਅਜਿਹਾ ਹੋਣ ਨਾਲ ਘਰ 'ਚ ਪੈਸਿਆਂ ਦੀ ਕਮੀ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਵਾਸਤੂ ਦੋਸ਼ ਤੋਂ ਬਚਣਾ ਚਾਹੁੰਦੇ ਹੋ ਤਾਂ ਲਾਲ ਰੰਗ ਦੇ ਰਿਬਨ 'ਚ ਤਿੰਨ ਸਿੱਕੇ ਬੰਨ੍ਹ ਕੇ ਟੱਗ ਦਿਓ।
ਇਸੇ ਤਰ੍ਹਾਂ ਜਿਨ੍ਹਾਂ ਘਰਾਂ 'ਚ ਉੱਤਰ ਪੂਰਵ ਦਿਸ਼ਾ 'ਚ ਰਸੋਈ ਹੁੰਦੀ ਹੈ। ਉਸ ਘਰ 'ਚ ਆਰਥਿਕ ਤੰਗੀ ਰਹਿੰਦੀ ਹੈ। ਪੱਛਮ ਜਾਂ ਦੱਖਣ ਪੂਰਵ ਦਿਸ਼ਾ 'ਚ ਰਸੋਈ ਹੋਵੇ ਤਾਂ ਧਨ 'ਚ ਵਾਧਾ ਹੁੰਦਾ ਹੈ।

manju bala

This news is Edited By manju bala