ਚੰਦਨ ਦੀ ਮਾਲਾ ਕਰੇਗੀ ਤੁਹਾਡੀ ਹਰ ਪ੍ਰੇਸ਼ਾਨੀ ਦਾ ਹੱਲ

11/10/2019 3:19:11 PM

ਜਲੰਧਰ(ਬਿਊਰੋ)— ਹਿੰਦੂ ਧਰਮ 'ਚ ਚੰਦਨ ਦੀ ਲਕੜੀ ਨੂੰ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੈ। ਇਸ ਲਕੜੀ ਨੂੰ ਪੱਥਰ ਤੇ ਪਾਣੀ ਨਾਲ ਰਗੜ ਕੇ ਇਸ ਦਾ ਟਿੱਕਾ ਲਗਾਇਆ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਇਹ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਇਹ ਵੀ ਹੈ ਕਿ ਇਹ ਇੰਨ੍ਹਾਂ ਪਵਿੱਤਰ ਹੁੰਦਾ ਹੈ ਕਿ ਚੰਦਨ ਦੀ ਬੱਟੀ ਅਤੇ ਸਿੱਲੀ ਪੂਜਾ ਵਾਲੀ ਥਾਂ 'ਤੇ ਹੀ ਰਹਿਣੀ ਚਾਹੀਦੀ ਹੈ। ਚੰਦਨ ਇਕ ਖਾਸ ਕਿਸਮ ਦੀ ਖੁਸ਼ਬੂਦਾਰ ਲੱਕੜ ਹੁੰਦੀ ਹੈ। ਇਸ ਦੀ ਖੁਸ਼ਬੂ ਬੇਮਿਸਾਲ ਹੁੰਦੀ ਹੈ। ਜਿਵੇਂ-ਜਿਵੇਂ ਪੌਦਾ ਵਧਦਾ ਹੈ, ਉਂਝ-ਉਂਝ ਇਸ ਦੀ ਖੁਸ਼ਬੂ ਵਧਦੀ ਜਾਂਦੀ ਹੈ।
ਚੰਦਨ ਦਾ ਧਾਰਮਿਕ ਮਹੱਤਵ
— ਹਿੰਦੂ ਧਰਮ 'ਚ ਚੰਦਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਪੂਜਾ ਦੇ ਹਰ ਕੰਮ 'ਚ ਚੰਦਨ ਦੀ ਲੱਕੜ, ਚੰਦਨ ਦਾ ਲੇਪ ਅਤੇ ਚੰਦਨ ਦੇ ਇੱਤਰ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ।
— ਸ਼ਿਵਲਿੰਗ ਦਾ ਅਭਿਸ਼ੇਕ ਵੀ ਚੰਦਨ ਨਾਲ ਕਰਨ ਦੀ ਪ੍ਰੰਪਰਾ ਹੈ।
— ਸ਼੍ਰੀ ਹਰਿ ਅਤੇ ਉਸ ਦੇ ਅਵਤਾਰਾਂ ਲਈ ਸਫੈਦ ਚੰਦਨ ਦਾ ਲੇਪ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਾਲਾਂਕਿ ਦੇਵੀ ਦੀ ਪੂਜਾ 'ਚ ਲਾਲ ਚੰਦਨ ਜ਼ਿਆਦਾ ਇਸਤੇਮਾਲ ਹੁੰਦਾ ਹੈ।
— ਬੁੱਧ ਧਰਮ 'ਚ ਚੰਦਨ ਦੇ ਪ੍ਰਯੋਗ ਨਾਲ ਧਿਆਨ ਕਰਨ ਦੀ ਪ੍ਰੰਪਰਾ ਪ੍ਰਚਲਿਤ ਹੈ।
— ਜੋਤਿਸ਼ 'ਚ ਗ੍ਰਹਿਆਂ ਦੀ ਸਮੱਸਿਆ ਦੇ ਹੱਲ ਲਈ ਵੀ ਚੰਦਨ ਦਾ ਇਸਤੇਮਾਲ ਕੀਤਾ ਜਾਂਦਾ ਹੈ।
— ਰੋਜ਼ ਘਰ 'ਚ ਪੂਜਾ ਦੇ ਸਮੇਂ ਚੰਦਨ ਦੀ ਖੁਸ਼ਬੂ ਵਾਲੀ ਧੂਫ ਬੱਤੀ ਜਗਾਓ।
— ਚੰਦਨ ਦਾ ਇਕ ਛੋਟਾ ਜਿਹਾ ਟੁੱਕੜਾ ਲੈ ਕੇ ਇਸ ਨੂੰ ਨੀਲੇ ਕੱਪੜੇ 'ਚ ਰੱਖ ਕੇ ਲਾਕੇਟ ਬਣਾ ਲਓ। ਸ਼ਨੀਵਾਰ ਦੇ ਦਿਨ ਇਸ ਨੂੰ ਲਾਲ ਧਾਗੇ 'ਚ ਬੰਨ ਕੇ ਗਲੇ 'ਚ ਪਾ ਲਓ।
 

manju bala

This news is Edited By manju bala