ਘਰ ਦੀਆਂ ਪੌੜੀਆਂ ਦਾ ਗਲਤ ਦਿਸ਼ਾ ''ਚ ਹੋਣਾ ਪੈ ਸਕਦਾ ਹੈ ਭਾਰੀ

08/11/2019 2:06:28 PM

ਜਲੰਧਰ(ਬਿਊਰੋ)— ਪੌੜੀਆਂ ਕਿਸੇ ਵੀ ਘਰ ਦਾ ਨਾ ਸਿਰਫ ਖੂਬਸੂਰਤ ਹਿੱਸਾ ਹੁੰਦੀਆਂ ਹਨ, ਸਗੋਂ ਇਹ ਤਰੱਕੀ ਦਾ ਪ੍ਰਤੀਕ ਵੀ ਹੁੰਦੀਆਂ ਹਨ। ਵਾਸਤੂ ਵਿਗਿਆਨ ਮੁਤਾਬਕ ਪੌੜੀਆਂ ਜ਼ਿੰਦਗੀ ਵਿਚ ਉੱਪਰ ਉੱਠਣ ਵੱਲ ਇਸ਼ਾਰਾ ਕਰਦੀਆਂ ਹਨ, ਫਿਰ ਚਾਹੇ ਉਹ ਇਕ ਭੌਤਿਕ ਵਿਸ਼ੇ ਵਿਚ ਹੋਵੇ। ਇਸ ਲਈ ਪੌੜੀਆਂ ਦੇ ਨਿਰਮਾਣ ਵਿਚ ਵਿਸ਼ੇਸ਼ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੁੰਦੀ ਹੈ। ਪੌੜੀਆਂ ਨੂੰ ਜੇ ਸਹੀ ਦਿਸ਼ਾ ਵਿਚ ਨਾ ਬਣਾਇਆ ਜਾਵੇ ਤਾਂ ਇਹ ਗੰਭੀਰ ਵਾਸਤੂ ਦੋਸ਼ ਮੰਨਿਆ ਜਾਂਦਾ ਹੈ। ਇਸ ਵਾਸਤੂ ਦੋਸ਼ ਕਾਰਨ ਤਰੱਕੀ ਦੀ ਥਾਂ 'ਤੇ ਨੁਕਸਾਨ ਝੱਲਣਾ ਪੈ ਸਕਦਾ ਹੈ। ਠੀਕ ਉਸੇ ਤਰ੍ਹਾਂ ਜੇ ਪੌੜੀਆਂ ਸਹੀ ਥਾਂ 'ਤੇ ਬਣੀਆਂ ਹੋਣ ਤਾਂ ਜ਼ਿੰਦਗੀ ਵਿਚ ਬਹੁਤ ਸਾਰੇ ਉਤਾਰ-ਚੜ੍ਹਾਅ ਤੋਂ ਬਚਿਆ ਵੀ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਘਰ ਦੀਆਂ ਪੌੜੀਆਂ ਵਾਸਤੂ ਨੂੰ ਧਿਆਨ ਵਿਚ ਰੱਖ ਕੇ ਹੀ ਬਣਾਈਆਂ ਜਾਣ।

- ਵਾਸਤੂ ਨਿਯਮਾਂ ਮੁਤਾਬਕ ਪੋੜੀਆਂ ਦਾ ਨਿਰਮਾਣ ਉਤਰ ਤੋਂ ਦੱਖਣ ਦਿਸ਼ਾ ਵੱਲ ਅਤੇ ਪੂਰਬ ਤੋਂ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ।
- ਪੂਰਬ ਦਿਸ਼ਾ ਵੱਲ ਪੌੜੀ ਬਣਵਾਉਂਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਪੌੜੀ ਪੂਰਬ ਦਿਸ਼ਾ ਦੀ ਦੀਵਾਰ ਨਾਲ ਨਾ ਲੱਗੀ ਹੋਵੇ।
- ਪੂਰਬੀ ਦੀਵਾਰ ਤੋਂ ਪੌੜੀ ਦੀ ਦੂਰੀ ਘੱਟ ਤੋਂ ਘੱਟ ਤਿੰਨ ਇੰਚ ਦੀ ਹੋਣੀ ਚਾਹੀਦੀ ਹੈ। ਇਸ ਨਾਲ ਘਰ ਦੇ ਵਾਸਤੂ ਦੋਸ਼ ਦਾ ਨਾਸ਼ ਹੁੰਦਾ ਹੈ।
- ਵਾਸਤੂ ਸ਼ਾਸਤਰ ਮੁਤਾਬਕ ਉੱਤਰ-ਪੂਰਬ ਦਿਸ਼ਾ ਵੱਲ ਪੌੜੀਆਂ ਦਾ ਨਿਰਮਾਣ ਕਦੇਂ ਨਹੀਂ ਕਰਵਾਉਣਾ ਚਾਹੀਦਾ। ਇਸ ਨਾਲ ਆਰਥਿਕ ਨੁਕਸਾਨ, ਸਿਹਤ ਸਬੰਧੀ ਹਾਨੀ, ਨੌਕਰੀ ਅਤੇ ਕਾਰੋਬਾਰ ਵਿਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਜੋ ਲੋਕ ਖੁਦ ਗ੍ਰਾਊਂਡ ਫਲੋਰ 'ਤੇ ਰਹਿੰਦੇ ਹਨ ਅਤੇ ਕਿਰਾਏਦਾਰਾਂ ਨੂੰ ਉਪਰਲੀ ਮੰਜ਼ਿਲ 'ਤੇ ਰੱਖਦੇ ਹਨ। ਉਨ੍ਹਾਂ ਨੂੰ ਮੁੱਖ ਦੁਆਰ ਦੇ ਸਾਹਮਣੇ ਪੌੜੀਆਂ ਦਾ ਨਿਰਮਾਣ ਨਹੀਂ ਕਰਨਾ ਚਾਹੀਦਾ। ਵਾਸਤੂ ਮੁਤਾਬਕ ਇਸ ਨਾਲ ਮਾਲਿਕ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਵਾਸਤੂ ਦੀ ਮੰਨੀਏ ਤਾਂ ਪੌੜੀਆਂ ਦੀ ਸ਼ੁਰੂਆਤ ਅਤੇ ਅੰਤ ਵਿਚ ਦੁਆਰ ਬਣਾਉਣ ਨਾਲ ਸਾਕਾਰਾਤਮਕਤਾ ਦਾ ਸੰਚਾਰ ਵਧਦਾ ਹੈ।
- ਪੌੜੀਆਂ ਦਾ ਨਿਰਮਾਣ ਕਦੇ ਵੀ ਘਰ ਦੇ 'ਚੋਂ ਨਹੀਂ ਹੋਣਾ ਚਾਹੀਦਾ। ਇਸ ਨਾਲ ਘਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
- ਪੌੜੀਆਂ ਦੀ ਉੱਚਾਈ 7 ਇੰਚ ਅਤੇ ਚੌੜਾਈ 10 ਇੰਚ ਤੋਂ 1 ਫੁੱਟ ਤੱਕ ਹੋਣੀ ਚਾਹੀਦੀ ਹੈ।
- ਮਜ਼ਬੂਤ ਪੌੜੀਆਂ ਚੰਗੇ ਵਾਸਤੂ ਦੀ ਨਿਸ਼ਾਨੀ ਹੁੰਦੀਆਂ ਹਨ।

 

ਪੌੜੀਆਂ ਕਿਸੇ ਵੀ ਘਰ ਦਾ ਨਾ ਸਿਰਫ ਖੂਬਸੂਰਤ ਹਿੱਸਾ ਹੁੰਦੀਆਂ ਹਨ, ਸਗੋਂ ਇਹ ਤਰੱਕੀ ਦਾ ਪ੍ਰਤੀਕ ਵੀ ਹੁੰਦੀਆਂ ਹਨ। ਵਾਸਤੂ

manju bala

This news is Edited By manju bala