ਭੋਲੇਨਾਥ ਦੀ ਕਿਰਪਾ ਪਾਉਣ ਲਈ ਸੋਮਵਾਰ ਜ਼ਰੂਰ ਕਰੋ ਇਹ ਕੰਮ

07/08/2019 3:27:42 PM

ਜਲੰਧਰ(ਬਿਊਰੋ)— ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸੋਮਵਾਰ ਦਾ ਦਿਨ ਸ਼ਿਵ ਭਗਵਾਨ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਇਸ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਜੋਤਿਸ਼ ਦੀ ਮੰਨੀਏ ਤਾਂ ਇਸ ਦਿਨ ਭਗਵਾਨ ਸ਼ੰਕਰ ਦੀ ਕੁਝ ਸਪੈਸ਼ਲ ਖਾਸ ਤਰੀਕਿਆਂ ਨਾਲ ਪੂਜਾ ਕਰਨ ਨਾਲ ਕਿਰਪਾ ਮਿਲਦੀ ਹੈ। ਸ਼ਾਸਤਰਾਂ 'ਚ ਅਜਿਹੇ ਉਪਾਅ ਹਨ, ਜਿਸ ਨੂੰ ਕਰਨ ਨਾਲ ਕਾਫੀ ਲਾਭ ਮਿਲਦੇ ਹਨ। ਇਸ ਦੇ ਨਾਲ ਹੀ ਸੋਮਵਾਰ ਦੇ ਦਿਨ ਸਿਰਫ ਸ਼ਿਵ ਜੀ ਭਗਵਾਨ ਹੀ ਨਹੀਂ ਕੁਝ ਹੋਰ ਦੇਵਤਾਵਾਂ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ।

ਇਸ ਦਿਨ ਪੂਜਾ ਦੇ ਨਾਲ-ਨਾਲ ਚੰਦਰ ਗ੍ਰਹਿ ਦੇ ਉਪਾਅ ਵੀ ਕੀਤੇ ਜਾਂਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਉਪਾਆਂ ਨੂੰ ਕਰਦੇ ਹੋ ਤਾਂ ਤੁਹਾਡੀਆਂ ਧਨ ਸੰਬੰਧੀ ਪ੍ਰੇਸ਼ਾਨੀਆਂ ਅਤੇ ਮਾਨਸਿਕ ਤਣਾਅ ਘੱਟ ਹੋ ਸਕਦੇ ਹਨ।
ਸੋਮਵਾਰ ਦੇ ਵਿਸ਼ੇਸ਼ ਦਿਨ ਸ਼ਿਵ ਜੀ ਨੂੰ ਦੁੱਧ ਅਤੇ ਜਲ ਨਾਲ ਅਭਿਸ਼ੇਕ ਕਰੋ। ਸੋਮਵਾਰ ਦੇ ਦਿਨ ਮਹਾਮ੍ਰਿਤਯੂੰਜੈਯ ਮੰਤਰ ਦਾ ਜਾਪ ਕਰੋ। ਜਾਪ ਘੱਟ ਤੋਂ ਘੱਟ 108 ਵਾਰ ਕਰੋ। ਮੰਤਰ ਦਾ ਜਾਪ ਕਰਨ ਲਈ ਰੁੱਦਰਾਕਸ਼ ਦੀ ਮਾਲਾ ਦਾ ਇਸਤੇਮਾਲ ਕਰੋ।

ਸੋਮਵਾਰ ਦੇ ਦਿਨ ਸ਼ਿਵ ਜੀ ਦੇ ਮੰਦਰ ਜਾਓ ਅਤੇ ਉੱਥੇ ਗਰੀਬ ਲੋਕਾਂ ਨੂੰ ਦਾਨ ਕਰੋ। ਸੋਮਵਾਰ ਦੇ ਦਿਨ ਵਿਆਹੁਤਾ ਮਹਿਲਾਵਾਂ ਨੂੰ ਸੁਹਾਗ ਦਾ ਸਾਮਾਨ ਦਾਨ ਕਰੋ। ਸੁਹਾਗ ਦੇ ਸਾਮਾਨ 'ਚ ਲਾਲ ਚੂੜੀਆਂ, ਸਿੰਧੂਰ ਅਤੇ ਲਾਲ ਸਾੜ੍ਹੀ ਦਾ ਦਾਨ ਕਰੋ।

 

 ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।   

manju bala

This news is Edited By manju bala