ਧਨ ''ਚ ਵਾਧਾ ਕਰਦੇ ਹਨ ਵਾਸਤੂ ਦੇ ਇਹ ਛੋਟੇ-ਛੋਟੇ ਟਿਪਸ

06/23/2019 1:13:23 PM

ਜਲੰਧਰ(ਬਿਊਰੋ)— ਵਾਸਤੂ ਵਿਗਿਆਨ ਦਾ ਕਹਿਣਾ ਹੈ ਕਿ ਘਰ ਵਿਚ ਪੈਸਾ ਜਾਂ ਖੁਸ਼ਹਾਲੀ ਸਬੰਧੀ ਪ੍ਰੇਸ਼ਾਨੀਆਂ ਦਾ ਕਾਰਨ ਅਕਸਰ ਘਰ ਵਿਚ ਹੀ ਲੁੱਕਿਆ ਹੁੰਦਾ ਹੈ। ਦਰਅਸਲ, ਅਸੀਂ ਲੋਕ ਆਪਣੇ ਘਰ ਦੀ ਸਜਾਵਟ ਜਾਂ ਘਰ ਦਾ ਫਰਨੀਚਰ ਰੱਖਦੇ ਸਮਾਂ ਕਈ ਗਲਤੀਆਂ ਕਰ ਦਿੰਦੇ ਹਾ। ਜੇਕਰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਘਰ ਵਿਚ ਮੌਜੂਦ ਵਾਸਤੂ ਦੋਸ਼ ਦੂਰ ਕੀਤੇ ਜਾ ਸਕਦੇ ਹਨ। ਇਸ ਨਾਲ ਘਰ 'ਚ ਹਮੇਸ਼ਾ ਸੁਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਪੈਸੇ ਦੀ ਕਮੀ ਵੀ ਦੂਰ ਹੁੰਦੀ ਹੈ।
ਆਓ ਜਾਣਦੇ ਹਾਂ ਇਹ ਛੋਟੇ-ਛੋਟੇ ਵਾਸਤੂ ਟਿਪਸ
1. ਇਸ ਦਿਸ਼ਾ 'ਚ ਰੱਖੋ ਐਕਵੇਰੀਅਮ
ਸਾਰੇ ਲੋਕ ਆਪਣੇ ਘਰ ਨੂੰ ਡੈਕੋਰੇਟ ਕਰਨ ਲਈ ਐਕਵੇਰੀਅਮ ਰੱਖਦੇ ਹੈ ਪਰ ਹਮੇਸ਼ਾ ਦੱਖਣ ਦਿਸ਼ਾ 'ਚ ਐਕਵੇਰੀਅਮ ਰੱਖੋ ਕਿਉਂਕਿ ਇਸ ਨਾਲ ਘਰ ਵਿਚ ਠੀਕ ਐਨਰਜੀ ਬਣੀ ਰਹੇਗੀ, ਜੋ ਪੈਸਾ ਅਤੇ ਸੁਖ-ਸ਼ਾਂਤੀ ਲਈ ਵਧੀਆ ਹੋਵੇਗੀ।
2. ਜੁੱਤੀਆਂ ਅਤੇ ਡਸਟਬਿਨ
ਜ਼ਿਆਦਾਤਰ ਲੋਕ ਘਰ ਦਾ ਸਾਮਾਨ ਗਲਤ ਦਿਸ਼ਾ ਵਿਚ ਰੱਖ ਦਿੰਦੇ ਹਨ, ਜਿਸ ਨਾਲ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਲੱਗਦੀ ਹੈ। ਕਦੇ ਵੀ ਜੁੱਤੀਆਂ ਅਤੇ ਡਸਟਬਿਨ ਘਰ ਦੀ ਪੱਛਮ ਦਿਸ਼ਾ 'ਚ ਨਹੀਂ ਰੱਖੋ, ਇਸ ਨਾਲ ਕੰਮਕਾਜ਼ ਵਿਚ ਨੁਕਸਾਨ ਹੋਵੇਗਾ।
3. ਬਲਬ ਲਗਾਉਣ ਦੀ ਦਿਸ਼ਾ
ਘਰ ਨੂੰ ਖੂਬਸੂਰਤ ਲੁੱਕ ਦੇਣ ਲਈ ਲੋਕ ਰੰਗ-ਬਿਰੰਗੇ ਬਲਬ ਲਗਾਉਂਦੇ ਹਨ। ਜੇਕਰ ਤੁਸੀਂ ਘਰ ਵਿਚ ਲਾਲ ਰੰਗ ਦੇ ਬਲਬ ਲਗਾਉਣ ਜਾ ਰਹੇ ਹੋ ਤਾਂ ਇਸ ਦੀ ਦਿਸ਼ਾ ਦਾ ਖਾਸ ਧਿਆਨ ਰੱਖੋ। ਘਰ ਦੇ ਦੱਖਣ-ਪੂਰਵ ਕੋਨੇ 'ਚ ਲਾਲ ਰੰਗ ਦਾ ਬਲਬ ਜਗਾਓ, ਇਸ ਨਾਲ ਸਾਰੇ ਮੈਬਰਾਂ ਦੀ ਸਿਹਤ ਚੰਗੀ ਬਣੀ ਰਹਿੰਦੀ ਹੈ ਅਤੇ ਪੈਸੇ 'ਚ ਵੀ ਵਾਧਾ ਹੋਵੇਗਾ।
4. ਮੁੱਖ ਦੁਆਰ 'ਤੇ ਲਗਾਓ ਇਹ ਚੀਜ਼
ਘਰ ਦੇ ਮੁੱਖ ਦੁਆਰ 'ਤੇ ਗੇਂਦੇ ਦੇ ਫੁਲ ਅਤੇ ਅੰਬ ਦੇ ਪੱਤੇ ਢੋਰੀ 'ਚ ਪਰੋ ਕੇ ਲਗਾਓ। ਇਸ ਨਾਲ ਘਰ ਵਿਚ ਗਲਤ ਐਨਰਜੀ ਨਹੀਂ ਆਉਂਦੀ। ਇਸ ਦੇ ਨਾਲ ਘਰ 'ਚ ਹਮੇਸ਼ਾ ਪੈਸਾ ਟਿੱਕਿਆ ਰਹੇਗਾ।
 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

manju bala

This news is Edited By manju bala