ਸਿਰਫ ਇਹ 6 ਉਪਾਅ ਕਰਨਗੇ ਤੁਹਾਡੇ ਘਰ ਦੀ ਗਰੀਬੀ ਦੂਰ

05/22/2019 1:41:44 PM

ਜਲੰਧਰ(ਬਿਊਰੋ)— ਅੱਜ ਦੇ ਸਮੇਂ 'ਚ ਹਰ ਕੋਈ ਆਪਣੀ ਜ਼ਿੰਦਗੀ 'ਚ ਖੁਸ਼ਹਾਲੀ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ਦਿਨ-ਰਾਤ ਕੋਸ਼ਿਸ਼ ਕਰਦਾ ਹੈ ਪਰ ਹਰ ਕਿਸੇ ਦੀ ਜ਼ਿੰਦਗੀ 'ਚ ਚੰਗੀਆਂ ਅਤੇ ਮਾੜੀਆਂ ਦੋਵਾਂ ਤਰ੍ਹਾਂ ਦੀਆਂ ਸਥਿਤੀਆਂ ਆਉਂਦੀਆਂ ਰਹਿੰਦੀਆਂ ਹਨ। ਅਜਿਹੇ 'ਚ ਇਨਸਾਨ ਨੂੰ ਘਬਰਾ ਕੇ ਨਹੀਂ ਸਗੋਂ ਹਿੰਮਤ ਤੋਂ ਕੰਮ ਲੈਣਾ ਚਾਹੀਦਾ ਹੈ। ਜਦੋਂ ਵਿਅਕਤੀ ਦੀ ਜ਼ਿੰਦਗੀ 'ਚ ਸਭ ਠੀਕ ਚੱਲ ਰਿਹਾ ਹੁੰਦਾ ਹੈ ਤਾਂ ਕਈ ਵਾਰ ਇਨਸਾਨ ਦੇ ਹੱਥੋਂ ਅਜਿਹੇ ਕੰਮ ਹੋ ਜਾਂਦੇ ਹਨ, ਜਿਸ ਕਾਰਨ ਉਹ ਮੁਸੀਬਤਾਂ 'ਚ ਫੱਸ ਜਾਂਦਾ ਹੈ ਅਤੇ ਇਨ੍ਹਾਂ ਕਾਰਨਾਂ ਕਾਰਨ ਉਸ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ।
— ਕਈ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਲੋ ਕਦੀ ਕੋਈ ਗਲਤੀ ਨਹੀਂ ਹੁੰਦੀ, ਜਦਕਿ ਅਜਿਹਾ ਨਹੀਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸ਼ਾਇਦ ਪਤਾ ਨਾ ਹੋਣ।
— ਨਾਰਦ ਪੁਰਾਣ 'ਚ ਇਕ ਬਹੁਤ ਹੀ ਆਮ ਗਲਤੀ ਦੱਸੀ ਗਈ ਹੈ ਜਿਸ ਨੂੰ ਜ਼ਿਆਦਾਤਰ ਸਾਰੇ ਲੋਕ ਹੀ ਆਪਣੀ ਜ਼ਿੰਦਗੀ 'ਚ ਜ਼ਰੂਰ ਕਰਦੇ ਹਨ। ਇਸ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਵਿਅਕਤੀ ਨੂੰ ਆਪਣੇ ਵਾਲਾਂ ਨੂੰ ਕਦੀ ਵੀ ਮੂੰਹ ਨਾਲ ਨਹੀਂ ਦਬਾਉਣਾ ਚਾਹੀਦਾ ਕਿਉਂਕਿ ਇਸ ਨਾਲ ਵਿਅਕਤੀ ਨੂੰ ਅਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ, ਇਸ ਕਾਰਨ ਵਿਅਕਤੀ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦੇ ਨਾਲ ਹੀ ਉਸ ਦੇ ਸੁਖ 'ਚ ਵੀ ਕਮੀ ਹੁੰਦੀ ਹੈ।
— ਕਹਿੰਦੇ ਹਨ ਕਿ ਜਦੋਂ ਅਸੀਂ ਆਪਣੇ ਸਿਰ 'ਤੇ ਤੇਲ ਦੀ ਮਾਲਿਸ਼ ਕਰਦੇ ਹਾਂ ਤਾਂ ਬਚੇ ਹੋਏ ਤੇਲ ਨੂੰ ਸਿਰ 'ਤੇ ਲਗਾ ਲੈਂਦੇ ਹਾਂ, ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਜ਼ਿੰਦਗੀ 'ਚ ਦੁਖ ਅਤੇ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਸ ਨਾਲ ਘਰ ਦਾ ਮਾਹੌਲ ਵੀ ਖਰਾਬ ਰਹਿੰਦਾ ਹੈ।
— ਨਾਰਦ ਪੁਰਾਣ ਅਨੁਸਾਰ ਵਿਅਕਤੀ ਨੂੰ ਕਦੀ ਵੀ ਦਿਨ 'ਚ ਨਹੀਂ ਸੌਂਣਾ ਚਾਹੀਦਾ। ਕਹਿੰਦੇ ਹਨ ਕਿ ਜੋ ਲੋਕ ਦਿਨ 'ਚ ਸੌਂਦੇ ਹਨ ਉਨ੍ਹਾਂ ਦੇ ਘਰ 'ਚ ਧਨ ਦੀ ਕਮੀ ਰਹਿੰਦੀ ਹੈ।
— ਇਸ ਦੇ ਨਾਲ ਹੀ ਸ਼ਾਮ ਨੂੰ ਘਰ 'ਚ ਚਾੜੂ ਨਹੀਂ ਲਗਾਉਣਾ ਚਾਹੀਦਾ, ਇਸ ਨਾਲ ਧਨ 'ਚ ਕਮੀ ਆਉਂਦੀ ਹੈ।
— ਘਰ 'ਚ ਲੱਗੇ ਹੋਏ ਜਾਲੇ ਵੀ ਘਰ ਦੀ ਨਾਕਾਰਾਤਮਕਤਾ ਦਾ ਕਾਰਨ ਬਣਦੇ ਹਨ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ। 

manju bala

This news is Edited By manju bala