ਇਸ ਦੇਵੀ ਦੇ ਦਰਸ਼ਨ ਕਰਨ ਨਾਲ ਬਦਲਦੀ ਹੈ ਕਿਸਮਤ

05/19/2019 12:52:04 PM

ਜਲੰਧਰ(ਬਿਊਰੋ)— ਭਾਰਤ ਦੇਸ਼ ਦਾ ਹਰ ਭਾਗ ਵੱਖ-ਵੱਖ ਪ੍ਰਕਾਰ ਦੇ ਧਾਰਮਿਕ ਸਥਾਨਾਂ ਨਾਲ ਭਰਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮੁੰਬਈ 'ਚ ਸਥਿਤ ਇਕ ਅਜਿਹੇ ਮੰਦਰ ਬਾਰੇ ਜੋ ਪ੍ਰਚੀਨ ਤਾਂ ਹੈ ਹੀ ਇਸ ਦੇ ਨਾਲ ਹੀ ਕਾਫੀ ਪ੍ਰਸਿੱਧ ਵੀ ਹੈ। ਮੁੰਬਈ ਜਿਸ ਨੂੰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਜਿਨ੍ਹਾਂ ਸ਼ੋਰ ਹੈ ਜਿਨ੍ਹਾਂ ਸ਼ਾਹਿਦ ਹੀ ਕਿਤੇ ਹੋਰ ਹੋਵੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇਕ ਅਜਿਹੀ ਥਾਂ ਹੈ, ਜਿਸ ਨੂੰ ਇਕ ਮੰਦਰ ਤੋਂ ਆਪਣੀ ਪਛਾਣ ਮਿਲੀ। ਜੀ ਹਾਂ, ਇੱਥੇ ਮੁੰਬਈ ਨੂੰ ਆਕਰਸ਼ਣ ਦਾ ਮੁੱਖ ਕੇਂਦਰ ਇੱਥੇ ਰਹਿਣ ਵਾਲੇ ਵੱਡੇ-ਵੱਡੇ ਕਲਾਕਾਰ ਅਤੇ ਬਿੱਜਨਸਮੈਨ ਨੂੰ ਮੰਨਿਆ ਜਾਂਦਾ ਹੈ। ਉੱਥੇ ਹੀ ਇੱਥੇ ਸਥਾਪਿਤ ਇਕ ਅਜਿਹਾ ਮੰਦਰ ਹੈ ਜੋ ਮੁੰਬਈ ਸ਼ਹਿਰ ਦੇ ਮੁੱਖ ਆਕਰਸ਼ਨਾਂ 'ਚੋਂ ਇਕ ਹੈ। ਇਸ ਮੰਦਰ ਨੂੰ ਦੇਵੀ ਮਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਕਿਹਾ ਜਾਂਦਾ ਹੈ ਕਿ ਸਾਲਾਂ ਪਹਿਲਾਂ ਮੁੰਬਈ ਇਕ ਉਜਾੜ ਸ਼ਹਿਰ ਮੰਨਿਆ ਜਾਂਦਾ ਸੀ ਪਰ ਇਸ ਸ਼ਹਿਰ ਨੇ ਅੱਜ ਜੋ ਵੀ ਮੁਕਾਮ ਹਾਸਲ ਕੀਤਾ ਹੈ ਉਸ ਦਾ ਕਾਰਨ ਸਿਰਫ ਦੇਵੀ ਮਾਂ ਦਾ ਇਹ ਮੰਦਰ ਹੈ। ਦੱਸ ਦੇਈਏ ਕਿ ਜਿਸ ਚਮਤਕਾਰੀ ਮੰਦਰ ਦੀ ਗੱਲ ਕਰ ਰਹੇ ਹਾਂ ਉਹ ਮੁੰਬਈ ਸ਼ਹਿਰ 'ਚ ਸਥਾਪਿਤ ਮੁੰਬਾ ਦੇਵੀ ਦਾ ਪ੍ਰਸਿੱਧ ਮੰਦਰ ਹੈ। ਕਿਹਾ ਜਾਂਦਾ ਹੈ ਕਿ ਮੁੰਬਾ ਦੇਵੀ ਦਾ ਇਰ ਸਵਰੂਪ ਮਾਂ ਲਕਸ਼ਮੀ ਦਾ ਹੀ ਰੂਪ ਹੈ। ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਕਿਰਪਾ ਨਾਲ ਹੀ ਮੁੰਬਈ ਦੇਸ਼ ਦੀ ਆਰਥਿਕ ਰਾਜਧਾਨੀ ਬਣ ਸਕਿਆ ਹੈ। ਮਾਂ ਮੁੰਬਾ ਦੇਵੀ ਨੂੰ ਮੁੰਬਈ ਦੀ ਗ੍ਰਾਮਦੇਵੀ ਦੇ ਰੂਪ 'ਚ ਪੂਜਿਆ ਜਾਂਦਾ ਹੈ। ਇੱਥੇ ਹਰ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਮਾਂ ਦੀ ਪੂਜਾ ਅਤੇ ਆਸ਼ੀਰਵਾਦ ਲਿਆ ਜਾਂਦਾ ਹੈ।


ਦਿਨ ਦੇ ਹਿਸਾਬ ਨਾਲ ਬਦਲਦਾ ਹੈ ਦੇਵੀ ਦਾ ਵਾਹਨ

ਕਹਿੰਦੇ ਹਨ ਕਿ ਦਿਨ ਦੇ ਹਿਸਾਬ ਨਾਲ ਹਰ ਰੋਜ਼ ਦੇਵੀ ਮੁੰਬਾ ਦਾ ਵਾਹਨ ਬਦਲਦਾ ਹੈ। ਸੋਮਵਾਰ ਨੂੰ ਮਾਂ ਨੰਦੀ 'ਤੇ ਸਵਾਰ ਹੁੰਦੀ ਹੈ। ਮੰਗਲਵਾਰ ਨੂੰ ਹਾਥੀ ਦੀ ਸਵਾਰੀ ਕਰਦੀ ਹੈ। ਵੀਰਵਾਰ ਨੂੰ ਮਾਂ ਗਰੁੜ 'ਤੇ ਸਵਾਰ ਹੁੰਦੀ ਹੈ। ਸ਼ੁੱਕਰਵਾਰ ਨੂੰ ਸਫੈਦ ਹੰਸ 'ਤੇ ਸ਼ਨੀਵਾਰ ਨੂੰ ਫਿਰ ਹਾਥੀ ਦੀ ਸਵਾਰੀ ਕਰਦੀ ਹੈ। ਉੱਥੇ ਹੀ ਐਤਵਾਰ ਨੂੰ ਮਾਂ ਦਾ ਵਾਹਨ ਸਿੰਘ ਹੁੰਦਾ ਹੈ।


ਚਾਂਦੀ ਦਾ ਵਾਹਨ

ਜਿਨ੍ਹਾਂ ਵਾਹਨਾਂ 'ਤੇ ਮਾਂ ਮੁੰਬਾ ਹਰ ਦਿਨ ਸਵਾਰ ਹੁੰਦੀ ਹੈ, ਉਨ੍ਹਾਂ ਦਾ ਨਿਰਮਾਣ ਚਾਂਦੀ ਨਾਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਮੰਦਰ 'ਚ ਹਰ ਰੋਜ਼ 5 ਵਾਰ ਆਰਤੀ ਹੁੰਦੀ ਹੈ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।   

manju bala

This news is Edited By manju bala