ਪੈਸਿਆਂ ਦੀ ਤੰਗੀ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕੰਮ

04/24/2019 3:37:25 PM

ਜਲੰਧਰ(ਬਿਊਰੋ)— ਅੱਜ ਦੇ ਸਮੇਂ 'ਚ ਹਰ ਇਨਸਾਨ ਪੈਸਾ ਕਮਾਉਣਾ ਚਾਹੁੰਦਾ ਹੈ ਤਾਂ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਬਿਨ੍ਹਾਂ ਮਿਹਨਤ ਕੀਤੇ ਪੈਸਾ ਕਮਾ ਲੈਂਦੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਦੀ ਕਿਸਮਤ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ ਪਰ ਕੁਝ ਕੁ ਲੋਕਾਂ ਨਾਲ ਅਜਿਹਾ ਨਹੀਂ ਹੁੰਦਾ। ਬਹੁਤ ਮਿਹਨਤ ਕਰਨ ਤੋਂ ਬਾਅਧ ਵੀ ਹਰ ਕਿਸੇ ਨੂੰ ਉਸ ਦੇ ਮਿਹਨਤ ਦਾ ਫਲ ਨਹੀਂ ਮਿਲ ਪਾਉਂਦਾ। ਅੱਜ ਦੇ ਸਮੇਂ 'ਚ ਵਾਸਤੂ ਸ਼ਾਸਤਰ ਦਾ ਹਰ ਘਰ 'ਚ ਬਹੁਤ ਮਹੱਤਵ ਹੋ ਗਿਆ ਹੈ। ਵਾਸਤੂ ਨੂੰ ਧਿਆਨ 'ਚ ਰੱਖ ਕੇ ਹੀ ਲੋਕ ਸਾਰੇ ਕੰਮ ਕਰਦੇ ਹਨ। ਜੇਕਰ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਕਿਸਮਤ ਵੀ ਬਦਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਪੈਸਿਆਂ ਦੀ ਤੰਗੀ ਦੂਰ ਹੋ ਜਾਂਦੀ ਹੈ।
— ਵਾਸਤੂ ਸ਼ਾਸਤਰ ਅਨੁਸਾਰ ਕਬੂਤਰ ਜਾਂ ਕਾਂ ਦੇ ਪੰਖ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਘਰ 'ਚ ਸ਼ਾਂਤੀ ਬਣਾਏ ਰੱਖਣ ਲਈ ਸਫੈਦ ਕੱਪੜੇ 'ਚ ਕਬੂਤਰ/ ਕਾਂ ਦੇ ਪੰਖ ਨੂੰ ਲਪੇਟ ਕੇ ਅਤੇ ਉਸ ਨੂੰ ਲਾਲ ਰੰਗ ਦੇ ਧਾਗੇ ਨਾਲ ਬੰਨ ਕੇ ਤਿਜੋਰੀ 'ਚ ਰੱਖਣ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।
— ਪੰਜ ਮੂੰਹ ਵਾਲੇ ਹਨੂੰਮਾਨ ਜੀ ਦੀ ਮੂਰਤੀ ਘਰ ਦੇ ਦੱਖਣ-ਪੱਛਮ ਦਿਸ਼ਾ 'ਚ ਰੱਖੋ ਅਤੇ ਰੋਜ਼ਾਨਾ ਪੂਜਾ ਕਰੋ। ਇਸ ਨਾਲ ਘਰ 'ਚ ਸੁਖ-ਸ਼ਾਂਤੀ ਅਤੇ ਧਨ ਦੀ ਕਮੀ ਦੂਰ ਹੋਵੇਗੀ।
— ਘਰ 'ਚੋਂ ਪੈਸਿਆਂ ਦੀ ਕਮੀ ਦੂਰ ਕਰਨ ਲਈ ਧਾਤੂ ਦਾ ਬਣਿਆ ਕੱਛੂਕੰਮਾ ਰੱਖਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ।
— ਘਰ ਦੇ ਸਾਰੇ ਦੋਸ਼ਾਂ ਨੂੰ ਦੂਰ ਕਰਨ ਲਈ ਵਾਸਤੂ ਦੇਵਤਾ ਦੀ ਤਸਵੀਰ ਰੱਖੋ। ਅਜਿਹਾ ਕਰਨ ਨਾਲ ਸਾਰੇ ਦੋਸ਼ ਆਪਣੇ ਆਪ ਹੀ ਦੂਰ ਹੋ ਜਾਣਗੇ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98872-65593 'ਤੇ ਜ਼ਰੂਰ ਫੋਨ ਕਰੋ।

manju bala

This news is Edited By manju bala