ਭੋਲੇਨਾਥ ਦੀ ਪੂਜਾ ਕਰਦੇ ਸਮੇਂ ਨਾ ਕਰੋ ਇਸ ਵਸਤੂ ਦਾ ਉਪਯੋਗ, ਨਹੀਂ ਮਿਲੇਗਾ ਪੂਜਾ ਦਾ ਫਲ

04/22/2019 12:42:23 PM

ਜਲੰਧਰ(ਬਿਊਰੋ)— ਭੋਲੇਨਾਥ ਦੇ ਭਗਤਾਂ ਨੂੰ ਪਤਾ ਹੈ ਕਿ ਉਹ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ। ਇਨ੍ਹਾਂ ਦੀ ਪੂਜਾ ਦੇ ਉਪਾਅ ਵੀ ਬਹੁਤ ਆਸਾਨ ਹੁੰਦੇ ਹਨ। ਜਿਹੜਾ ਵਿਅਕਤੀ ਸ਼ਿਵ ਭਗਵਾਨ ਦੀ ਪੂਜਾ ਪੂਰੀ ਸ਼ਰਧਾ ਨਾਲ ਕਰਦਾ ਹੈ, ਭਗਵਾਨ ਸ਼ਿਵ ਉਨ੍ਹਾਂ 'ਤੇ ਆਪਣੀ ਕ੍ਰਿਪਾ ਬਣਾਈ ਰੱਖਦੇ ਹਨ ਪਰ ਇਨ੍ਹਾਂ ਦੀ ਪੂਜਾ ਕਰਦੇ ਸਮੇਂ ਕੁਝ ਗੱਲਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਸ਼ਿਵ ਨੂੰ ਕਿਰਪਾ ਕਰਨ ਵਾਲਾ ਮੰਨਿਆ ਜਾਂਦਾ ਹੈ। ਸ਼ਿਵ ਅਜਿਹੇ ਦੇਵ ਹਨ ਜੋ ਧਰਤੀ ਤੋਂ ਲੈ ਕੇ ਆਕਾਸ਼ ਅਤੇ ਪਾਣੀ ਤੋਂ ਲੈ ਕੇ ਅਗਨੀ ਤੱਕ ਹਰ ਥਾਂ 'ਤੇ ਮੌਜੂਦ ਹੁੰਦੇ ਹਨ। ਸ਼ਿਵ ਭਗਵਾਨ ਆਪਣੇ ਕਿਸੇ ਵੀ ਭਗਤ ਦੀ ਭਗਤੀ ਤੋਂ ਖੁਸ਼ ਹੋ ਕੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਅਤੇ ਉਨ੍ਹਾਂ ਦੇ ਮਨ ਦੀ ਹਰ ਇੱਛਾ ਵੀ ਪੂਰੀ ਕਰਦੇ ਹਨ। ਸ਼ਿਵ ਜੀ ਦੀ ਸਭ ਤੋਂ ਜ਼ਿਆਦਾ ਪੂਜਾ ਦੁੱਧ ਨਾਲ ਕੀਤੀ ਜਾਂਦੀ ਹੈ ਅਤੇ ਇਹ ਮਾਨਤਾ ਹੈ ਕਿ ਸਵੇਰੇ-ਸਵੇਰੇ ਸ਼ਿਵਲਿੰਗ ਦਾ ਦੁੱਧ ਨਾਲ ਅਭਿਸ਼ੇਕ ਕਰਨਾ ਬਹੁਤ ਸ਼ੁੱਭ ਹੁੰਦਾ ਹੈ। ਸ਼ਿਵ ਭਗਵਾਨ ਦੀ ਪਾਣੀ, ਦਹੀਂ, ਸ਼ਹਿਦ, ਘਿਉ, ਸ਼ੱਕਰ, ਚੰਦਨ, ਕੇਸਰ ਨਾਲ ਵੀ ਪੂਜਾ ਕੀਤੀ ਜਾਂਦੀ ਹੈ। ਧਿਆਨ ਰੱਖੋ ਕਿ ਸ਼ਿਵ ਪੂਜਾ ਕਰਦੇ ਸਮੇਂ ਓਮ ਨਮ : ਸ਼ਿਵਾਏ ਮੰਤਰ ਦਾ ਜਾਪ ਕਰਨਾ ਬੇਹੱਦ ਫਲਦਾਇਕ ਹੁੰਦਾ ਹੈ।
ਇਸ ਤੋਂ ਇਲਾਵਾ ਇਕ ਅਜਿਹੀ ਚੀਜ਼ ਵੀ ਹੈ ਜੋ ਸ਼ਿਵ ਪੂਜਾ 'ਚ ਇਸਤੇਮਾਲ ਨਹੀਂ ਕੀਤੀ ਜਾਂਦੀ। ਇਸ ਨਾਲ ਸ਼ਿਵ ਜੀ ਨਾਰਾਜ਼ ਹੋ ਜਾਂਦੇ ਹਨ।
ਸ਼ਿਵਲਿੰਗ 'ਤੇ ਨਾ ਚੜ੍ਹਾਓ ਇਹ ਚੀਜ਼
ਪੁਰਾਣਾਂ ਅਨੁਸਾਰ ਹਲਦੀ ਦਾ ਹਰ ਇਕ ਧਾਰਮਿਕ ਕੰਮ 'ਚ ਯੋਗਦਾਨ ਹੁੰਦਾ ਹੈ ਪਰ ਸ਼ਿਵ ਪੂਜਾ ਅਤੇ ਸ਼ਿਵਲਿੰਗ ਦੀ ਪੂਜਾ ਜਾਂ ਅਭਿਸ਼ੇਕ 'ਚ ਕਦੇ ਵੀ ਹਲਦੀ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਜੇਕਰ ਕੋਈ ਵਿਅਕਤੀ ਸ਼ਿਵ ਜੀ ਦੀ ਪੂਜਾ 'ਚ ਭੁੱਲ ਨਾਲ ਵੀ ਹਲਦੀ ਦਾ ਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਕਦੇ ਪੂਜਾ ਦਾ ਫਲ ਨਹੀਂ ਮਿਲਦਾ।

manju bala

This news is Edited By manju bala