ਵਾਸਤੂ ਦੋਸ਼ ਠੀਕ ਕਰਨ ਲਈ ਘਰ ਦੇ ਇਸ ਕੋਨੇ ''ਚ ਰੱਖੋ ਨਮਕ

04/21/2019 2:23:59 PM

ਜਲੰਧਰ— ਵਾਸਤੂ ਸ਼ਾਸਤਰ 'ਚ ਕਈ ਅਜਿਹੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਜੋ ਇਨਸਾਨ ਦੀ ਜ਼ਿੰਦਗੀ 'ਚ ਨਕਾਰਾਤਮਕਾ ਨੂੰ ਕੱਢ ਕੇ ਸਕਰਾਤਮਕਾ ਭਰ ਦਿੰਦੇ ਹਨ। ਉਨ੍ਹਾਂ 'ਚੋਂ ਇਕ ਹੈ ਨਮਕ, ਨਮਕ ਜੋ ਵਾਸਤੂ ਸ਼ਾਸਤਰ ਅਨੁਸਾਰ ਅਜੀਬ ਸ਼ਕਤੀਆਂ ਪ੍ਰਦਾਨ ਹੈ। ਨਮਕ ਨਾਲ ਨਾ ਸਿਰਫ ਘਰ 'ਚ ਠੀਕ ਊਰਜਾ ਆਉਂਦੀ ਹੈ ਬਲਕਿ ਘਰ 'ਚ ਸੁਖ ਵੀ ਵਧਦਾ ਹੈ ਅਤੇ ਬਦਕਿਸਮਤੀ ਖੁਸ਼ੀ 'ਚ ਬਦਲ ਜਾਂਦੀ ਹੈ। ਆਓ ਜਾਣਦੇ ਹਾਂ ਨਮਕ ਨਾਲ ਜੁੜੇ ਕੁਝ ਅਜਿਹੇ ਉਪਾਅ ਜਿਸ ਦੀ ਮਦਦ ਨਾਲ ਵਿਅਕਤੀ ਆਪਣੀ ਪ੍ਰੇਸ਼ਾਨੀਆਂ ਨੂੰ ਖਤਮ ਕਰਕੇ ਆਪਣਾ ਭਾਗ ਬਦਲ ਸਕਦਾ ਹੈ।
— ਬੀਮਾਰੀਆਂ ਤੋਂ ਬਚਣ ਲਈ
ਜੇਕਰ ਘਰ ਦਾ ਕੋਈ ਵਿਅਕਤੀ ਜ਼ਿਆਦਾਤਰ ਬੀਮਾਰ ਰਹਿੰਦਾ ਹੈ ਤਾਂ ਉਸ ਦੇ ਕਮਰੇ 'ਚ ਤਾਂਬੇ ਦੇ ਭਾਂਡੇ 'ਚ ਨਮਕ ਭਰ ਕੇ ਰੱਖੋ, ਇਸ ਨਾਲ ਜਲਦੀ ਹੀ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ।
— ਘਰ-ਦੁਕਾਨ 'ਚ ਗੁੱਡਲੱਕ ਲਈ
ਡਲੀ ਵਾਲੇ ਨਮਕ ਨੂੰ ਲਾਲ ਰੰਗ ਦੇ ਕੱਪੜੇ 'ਚ ਬੰਨ੍ਹ ਕੇ ਮੇਨਗੇਟ 'ਤੇ ਲਟਕਾਉਣ ਨਾਲ ਉਸ ਜਗ੍ਹਾ 'ਤੇ ਕਿਸੇ ਪ੍ਰਕਾਰ ਦੀ ਬੁਰੀ ਸ਼ਕਤੀ ਨਹੀਂ ਆ ਪਾਉਂਦੀ ਅਤੇ ਕਿਸਮਤ ਦੇ ਦਰਵਾਜ਼ੇ ਖੁੱਲ੍ਹਦੇ ਹਨ।
— ਕਾਰੋਬਾਰ 'ਚ ਉੱਨਤੀ ਲਈ
ਜੇਕਰ ਲਗਾਤਾਰ ਕਾਰੋਬਾਰ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਤੁਸੀਂ ਉਸ 'ਚ ਤਰੱਕੀ ਲਿਆਉਣਾ ਚਾਹੁੰਦੇ ਹੋ ਤਾਂ ਤਿਜੋਰੀ ਦੇ ਉੱਪਰ ਡਲੀ ਵਾਲੇ ਨਮਕ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਲਟਕਾਓ। ਇਸ ਨਾਲ ਧਨ-ਲਾਭ ਹੋਣਾ ਸ਼ੁਰੂ ਹੋ ਜਾਵੇਗਾ।
— ਡਰ ਤੋਂ ਛੁਟਕਾਰਾ ਪਾਉਣ ਲਈ
ਜੇਕਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦਾ ਡਰ ਲੱਗਦਾ ਹੈ ਤਾਂ ਕਿਸੇ ਕੱਚ ਦੇ ਬਰਤਨ 'ਚ ਨਮਕ ਪਾ ਕੇ ਘਰ ਦੇ ਕਿਸੇ ਵੀ ਕੋਨੇ 'ਚ ਰੱਖ ਦਿਓ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਨਿਕਲ ਜਾਵੇਗੀ।
— ਇਸ਼ਨਾਨ ਵਾਲੇ ਪਾਣੀ 'ਚ
ਘਰ ਦੇ ਮੈਂਬਰਾਂ ਦੇ ਇਸ਼ਨਾਨ ਵਾਲੇ ਪਾਣੀ 'ਚ ਰੋਜ਼ ਚੁੱਟਕੀ ਭਰ ਨਮਕ ਪਾ ਦਿਓ। ਇਸ ਤਰ੍ਹਾਂ ਕਰਨ ਨਾਲ ਦਿਨ-ਭਰ ਦੇ ਸਾਰੇ ਕੰਮਾਂ 'ਚ ਸਫਲਤਾਂ ਮਿਲੇਗੀ ਅਤੇ ਸਿਹਤ 'ਤੇ ਚੰਗਾ ਅਸਰ ਪੈਂਦਾ ਹੈ।
— ਨਜ਼ਰ ਦੋਸ਼ ਤੋਂ ਬਚਾਅ ਲਈ
ਘਰ ਦੇ ਕਿਸੇ ਪਰਿਵਾਰ ਮੈਂਬਰ ਨੂੰ ਜੇਕਰ ਨਜ਼ਰ ਲੱਗ ਜਾਵੇ ਤਾਂ ਥੋੜ੍ਹਾ ਜਿਹਾ ਨਮਕ ਉਸ ਦੇ ਸਿਰ ਤੋਂ ਲੈ ਕੇ ਪੈਰ ਤੱਕ ਵਾਰੋ ਅਤੇ ਇਸ ਨੂੰ ਵਹਿੰਦੇ ਪਾਣੀ 'ਚ ਵਹਾ ਦਿਓ।
— ਚੰਗੀ ਕਿਸਮਤ ਲਈ
ਸ਼ੀਸ਼ੇ ਦੇ ਪਿਆਲੇ 'ਚ ਨਮਕ ਭਰ ਕੇ ਘਰ ਦੇ ਬਾਥਰੂਮ 'ਚ ਰੱਖਣ ਨਾਲ ਵਾਸਤੂ ਦੋਸ਼ ਖਤਮ ਹੁੰਦੇ ਹਨ ਅਤੇ ਕਾਰੋਬਾਰ 'ਚ ਆ ਰਹੀਆਂ ਮੁਸ਼ਕਲਾਂ ਦਾ ਖਾਤਮਾ ਹੁੰਦਾ ਹੈ।

manju bala

This news is Edited By manju bala