ਘਰ ਦੇ ਬਾਹਰ ਨੇਮ ਪਲੇਟ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

04/18/2019 1:23:52 PM

ਜਲੰਧਰ(ਬਿਊਰੋ)— ਅੱਜਕਲ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੇ ਘਰਾਂ ਦੇ ਬਾਹਰ ਵੱਖ-ਵੱਖ ਤਰ੍ਹਾਂ ਦੀ ਡਿਜ਼ਾਈਨ ਦੀਆਂ ਨਾਮ ਦੀਆਂ ਪਲੇਟਾਂ ਲਗਵਾਉਂਦੇ ਹਨ। ਇਸ ਨਾਲ ਘਰ 'ਚ ਆਉਣ ਵਾਲੇ ਹਰ ਵਿਅਕਤੀ 'ਤੇ ਵਧੀਆ ਪ੍ਰਭਾਵ ਪੈਂਦਾ ਹੈ ਅਤੇ ਮਕਾਨ ਮਾਲਿਕ ਦੇ ਸਟਾਈਲ ਸਟੇਟਮੈਂਟ ਦਾ ਵੀ ਪਤਾ ਲੱਗਦਾ ਹੈ। ਵਾਸਤੂ ਅਨੁਸਾਰ ਤਾਂ ਘਰ 'ਚ ਮੌਜੂਦ ਹਰ ਚੀਜ਼ ਦਾ ਚੰਗਾ-ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀ ਹਾਲਤ 'ਚ ਨੇਮ ਪਲੇਟ ਨੂੰ ਲਗਾਉਣ ਦੇ ਵੀ ਕੁਝ ਤਰੀਕੇ ਦੱਸੇ ਗਏ ਹਨ।
ਵਾਸਤੂ ਉਪਾਅ-


ਵਾਸਤੂ ਸ਼ਾਸਤਰ ਅਤੇ ਕੁਝ ਜੋਤਿਸ਼ ਵਿੱਦਿਆ ਮੁਤਾਬਕ ਘਰ ਦੇ ਬਾਹਰ ਨੇਮ ਪਲੇਟ ਲਗਾਉਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਘਰ ਦਾ ਮੇਨ ਗੇਟ ਸਿਰਫ ਘਰ ਦੇ ਅੰਦਰ ਆਉਣ ਦੀ ਥਾਂ ਹੀ ਨਹੀਂ ਹੁੰਦੀ ਸਗੋ ਇੱਥੋ ਹੀ ਊਰਜਾ ਦਾ ਪ੍ਰਭਾਅ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਬਾਹਰ ਨੇਮ ਪਲੇਟ ਨਹੀਂ ਹੈ ਤਾਂ ਸ਼ੁੱਭ ਮੌਕਿਆਂ ਦਾ ਤੱਕ ਪਹੁੰਚਣਾ ਮੁਸ਼ਕਲ ਹੈ। ਇਸ ਤੋਂ ਇਲਾਵਾ ਨੇਮ ਪਲੇਟ ਹਮੇਸ਼ਾ ਸਾਫ ਅਤੇ ਵਧੀਆ ਹੋਣੀ ਚਾਹੀਦੀ ਹੈ। ਇਸ ਲਈ ਸਕਾਰਾਤਮਕ ਅਤੇ ਸ਼ਾਂਤੀ ਪਾਉਣ ਲਈ ਨੇਮ ਪਲੇਟ 'ਚ ਹਮੇਸ਼ਾ ਠੀਕ ਮਟੀਰੀਅਲ ਦੀ ਚੋਣ ਕਰੋ। ਜੇਕਰ ਦਰਵਾਜ਼ਾ ਉੱਤਰ ਜਾਂ ਪੱਛਮ ਦਿਸ਼ਾ 'ਚ ਹੈ ਤਾਂ ਧਾਤੂ ਦੀ ਨੇਮ ਪਲੇਟ ਲਗਾਓ ਅਤੇ ਜੇਕਰ ਮੇਨ ਗੇਟ ਦੱਖਣ ਜਾਂ ਪੂਰਬ ਵੱਲ ਹੈ ਤਾਂ ਲਕੜੀ ਦੀ ਨੇਮ ਪਲੇਟ ਲਗਾਓ। ਘਰ ਦੇ ਮੇਨ ਗੇਟ ਨੂੰ ਤਸਵੀਰਾਂ, ਗਣੇਸ਼ ਜੀ ਦੀ ਮੂਰਤੀ ਅਤੇ ਓਮ ਵਰਗੇ ਪਵਿੱਤਰ ਚਿੰਨ੍ਹਾਂ ਨਾਲ ਸਜਾਓ। ਇਸ ਨੂੰ ਲਗਾਉਂਦੇ ਸਮੇਂ ਤੁਸੀਂ ਸ਼ਲੋਕ ਦਾ ਵੀ ਇਸਤੇਮਾਲ ਕਰ ਸਕਦੇ ਹੋ।


ਪ੍ਰਵੇਸ਼ ਦੁਆਰ 'ਤੇ ਨੇਮ ਪਲੇਟ
— ਹਮੇਸ਼ਾ ਘਰ ਦੇ ਮੇਨ ਗੇਟ 'ਤੇ ਜਾਂ ਉਸ ਦੇ ਨਾਲ ਵਾਲੀ ਕੰਧ 'ਤੇ ਨੇਮ ਪਲੇਟ ਲਗਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਖੁਸ਼ਹਾਲੀ ਆਉਂਦੀ ਹੈ।
— ਨੇਮ ਪਲੇਟ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਸ 'ਤੇ ਨਾਮ, ਸਰਨੇਮ ਅਤੇ ਮਕਾਨ ਨੰ. ਆਦਿ ਸਭ ਲਿਖਿਆ ਜਾ ਸਕੇ ਅਤੇ ਇਕ ਜਾਂ ਦੋ ਫੁੱਟ ਦੀ ਦੂਰੀ ਤੋਂ ਕੋਈ ਵੀ ਉਸ ਨੂੰ ਪੜ੍ਹ ਸਕੇ।
— ਮੇਨ ਗੇਟ ਅਤੇ ਨੇਮ ਪਲੇਟ ਚਮਕੀਲੇ ਹੋਣੇ ਚਾਹੀਦੇ ਹਨ।