ਸ਼ਨੀਵਾਰ ਕਰੋ ਇਹ ਕੰਮ, ਚਮਕੇਗੀ ਕਿਸਮਤ

02/16/2019 1:19:45 PM

ਜਲੰਧਰ(ਬਿਊਰੋ)— ਸ਼ਨੀ ਦੇਵਤਾ ਨੂੰ ਨਿਆ ਕਰਨ ਵਾਲਾ ਦੇਵਤਾ ਕਿਹਾ ਗਿਆ ਹੈ ਕਿਉਂਕਿ ਉਹ ਵਿਅਕਤੀ ਨੂੰ ਉਸ ਦੇ ਕਰਮਾਂ ਅਨੁਸਾਰ ਫਲ ਪ੍ਰਦਾਨ ਕਰਦੇ ਹਨ। ਜੋਤਿਸ਼ ਅਨੁਸਾਰ ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿਚ ਸ਼ਨੀ ਠੀਕ ਹਾਲਤ ਵਿਚ ਨਹੀਂ ਹੁੰਦਾ, ਉਨ੍ਹਾਂ ਦੀ ਕਿਸਮਤ ਕਦੇ ਉਨ੍ਹਾਂ ਦਾ ਸਾਥ ਨਹੀਂ ਦਿੰਦਾ। ਉਨ੍ਹਾਂ ਨੂੰ ਹਰ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੰਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਧਨ ਸੰਬੰਧੀ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੀ ਕੁੰਡਲੀ ਵਿਚ ਵੀ ਸ਼ਨੀ ਦੀ ਹਾਲਤ ਬੁਰੀ ਚੱਲ ਰਹੀ ਹੈ ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਕਰ ਕੇ ਸ਼ਨੀਦੇਵ ਨੂੰ ਖੁਸ਼ ਕੀਤਾ ਜਾ ਸਕਦਾ ਹੈ।
— ਹਰ ਸ਼ਨੀਵਾਰ ਨੂੰ ਵਰਤ ਰੱਖੋ ਅਤੇ ਸ਼ਾਮ ਨੂੰ ਹਨੂੰਮਾਨ ਜੀ ਦੀ ਪੂਜਾ ਕਰੋ। ਪੂਜਾ 'ਚ ਸੰਧੂਰ, ਕਾਲੇ ਤਿੱਲ ਦਾ ਤੇਲ, ਤੇਲ ਦਾ ਦੀਵਾ ਅਤੇ ਨੀਲੇ ਫੁੱਲ ਜ਼ਰੂਰ ਚੜ੍ਹਾਓ। ਇਸ ਉਪਾਅ ਨਾਲ ਭਗਤਾਂ 'ਤੇ ਸ਼ਨੀਦੇਵ ਦੀ ਕਿਰਪਾ ਹੁੰਦੀ ਹੈ ਅਤੇ ਸਾਰੇ ਕੰਮ ਬਣ ਜਾਂਦੇ ਹਨ।
— ਸ਼ਨੀਵਾਰ ਦੇ ਦਿਨ ਉਨੀਂਸ ਹੱਥ ਲੰਬਾ ਕਾਲਾ ਧਾਗਾ ਲੈ ਕੇ ਉਸ ਦੀ ਮਾਲਾ ਬਣਾਓ ਅਤੇ ਸ਼ਨੀਦੇਵ 'ਤੇ ਚੜ੍ਹਾਓ। ਕੁਝ ਦੇਰ ਬਾਅਦ ਕਾਲੇ ਧਾਗੇ ਦੀ ਇਸ ਮਾਲਾ ਨੂੰ ਆਪਣੇ ਗਲੇ 'ਚ ਪਾ ਲਓ। ਤੁਸੀਂ ਇਸ ਨੂੰ ਸੱਜੇ ਹੱਥ 'ਚ ਵੀ ਬੰਨ੍ਹ ਸਕਦੇ ਹੋ। ਇਸ ਨਾਲ ਤੁਹਾਨੂੰ ਲਾਭ ਹੋਵੇਗਾ।
— ਇਸ ਦੇ ਨਾਲ ਹੀ ਇਕ ਕਟੋਰੀ 'ਚ ਤੇਲ ਲਓ ਅਤੇ ਉਸ 'ਚ ਆਪਣਾ ਮੂੰਹ ਦੇਖੋ। ਇਸ ਤੋਂ ਬਾਅਦ ਤੇਲ ਕਿਸੇ ਗਰੀਬ ਵਿਅਕਤੀ ਨੂੰ ਦਾਨ ਕਰ ਦਿਓ। ਇਸ ਦਿਨ ਸ਼ਨੀ ਦੇ ਵਿਸ਼ੇਸ਼ ਉਪਾਅ ਕਰਨ ਨਾਲ ਕੁੰਡਲੀ ਦੇ ਬਹੁਤ ਸਾਰੇ ਦੋਸ਼ ਦੂਰ ਹੋ ਸਕਦੇ ਹਨ।​​​​​​​
— ਇਸ ਦਿਨ ਬਾਂਦਰਾਂ ਅਤੇ ਕਾਲੇ ਕੁੱਤਿਆਂ ਨੂੰ ਲੱਡੂ ਖਿਲਾਓ। ਇਸ ਉਪਾਅ ਨਾਲ ਹਨੂੰਮਾਨ ਜੀ ਨਾਲ ਸ਼ਨੀਦੇਵ ਵੀ ਖੁਸ਼ ਹੋਣਗੇ।

manju bala

This news is Edited By manju bala