ਜਾਣੋ ਆਦਿ ਸ਼ਕਤੀ ਤੋਂ ਨੌਵੇਂ ਅਵਤਾਰ ਸਿੱਧੀਦਾਤਰੀ ਦੀ ਕਹਾਣੀ

04/14/2019 9:49:01 AM

ਜਲੰਧਰ (ਬਿਊਰੋ) : 14 ਅਪ੍ਰੈਲ ਨੂੰ ਚੇਤ ਨਰਾਤਿਆਂ ਦਾ ਨੌਵਾਂ ਦਿਨ ਹੈ। ਹਿੰਦੂ ਧਰਮ ਮੁਤਾਬਕ, ਇਸ ਦਿਨ ਦੇਵੀ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 14 ਅਪ੍ਰੈਲ ਨੂੰ ਵਿਸਾਖ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਇਸ ਦਿਨ ਨੂੰ ਵਿਸਾਖੀ ਦੇ ਤਿਉਹਾਰ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਸਵੇਰੇ 9.36 ਤੱਕ ਨੌਮੀ ਦੱਸੀ ਜਾ ਰਹੀ ਹੈ ਤਾਂ ਇਸ ਦੌਰਾਨ ਕੰਜਕਾਂ ਵੀ ਪੂਜੀਆਂ ਜਾਣਗੀਆਂ।


ਦੱਸ ਦਈਏ ਕਿ ਆਦਿ ਸ਼ਕਤੀ ਨਵਦੁਰਗਾ ਦੇ ਅਵਤਾਰਾਂ 'ਚ ਦੇਵੀ ਸਿੱਧੀਦਾਤਰੀ ਨੌਵੀਂ ਸ਼ਕਤੀ ਹੈ। ਸ਼ਾਸਤਰਾਂ ਮੁਤਾਬਕ, ਨੌਮੀ 'ਤੇ ਦੇਵੀ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਪੂਰੇ ਮਨ ਤੇ ਲਗਨ ਨਾਲ ਮਾਂ ਸਿੱਧੀਦਾਤਰੀ ਦੀ ਪੂਜਾ ਕਰਨ ਨਾਲ ਸਾਰੇ ਦੁੱਖਾਂ ਦਾ ਅੰਤ ਹੁੰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਬ੍ਰਹਿਮੰਡ 'ਤੇ ਪੂਰਨ ਜਿੱਤ ਪ੍ਰਾਪਤ ਕਰਨ ਦੀ ਸ਼ਕਤੀ ਆ ਜਾਂਦੀ ਹੈ। ਜੋ ਵੀ ਭਗਤ ਸੰਪੂਰਨ ਤੌਰ 'ਤੇ ਦੇਵੀ ਸਿੱਧੀਦਾਤਰੀ ਦੀ ਭਗਤੀ ਕਰਦਾ ਹੈ, ਦੇਵੀ ਉਸ 'ਤੇ ਆਪਣੀ ਕਿਪ੍ਰਾ ਕਰਦੀ ਹੈ।

ਸ਼ਾਸਤਰਾਂ ਮੁਤਾਬਕ, ਭਗਵਾਨ ਸ਼ੰਕਰ ਨੇ ਇਸੇ ਦੀ ਕਿਪ੍ਰਾ ਨਾਲ ਸਿੱਧੀਆਂ ਨੂੰ ਪ੍ਰਾਪਤ ਕੀਤਾ ਸੀ। ਇਹ ਦੇਵੀ ਇਨ੍ਹਾਂ ਸਾਰੀਆਂ ਸਿੱਧੀਆਂ ਦੀ ਰਾਣੀ (ਮਾਲਕਣ) ਹੈ। ਇਨ੍ਹਾਂ ਦੀ ਪੂਜਾ ਨਾਲ ਭਗਤਾਂ ਨੂੰ ਇਹ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਦੇਵੀ ਸਿੱਧੀਦਾਤਰੀ ਦੀ ਭਗਤੀ ਨਾਲ ਮਨੁੱਖ ਨੂੰ ਅਰਥ, ਕਰਮ, ਲੋਭ, ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਦੇਵੀ ਦੀ ਪੂਜਾ ਦਾ ਸਰਵਸ਼੍ਰੇਸ਼ਠ ਮਹੂਰਤ 4 ਵਜੇ ਤੋਂ 6 ਵਜੇ ਤੱਕ ਦਾ ਹੈ।

ਪੂਜਾ

ਮਾਂ ਸਿੱਧੀਦਾਤਰੀ ਦੀ ਪੂਜਾ ਚਿੱਟੇ ਰੰਗ ਦੇ ਫੁੱਲਾਂ ਨਾਲ ਕਰਨੀ ਚਾਹੀਦੀ ਹੈ। ਇਸ ਦੇਵੀ ਨੂੰ ਕੇਲੇ ਦਾ ਭੋਗ ਲਵਾਉਣਾ ਚਾਹੁੰਦਾ ਹੈ ਅਤੇ ਸ਼ਿੰਗਾਰ 'ਚ ਮਾਂ ਨੂੰ ਕੇਸਰ ਚੜਾਉਣਾ ਜ਼ਰੂਰੀ ਹੈ। ਮਾਂ ਸਿੱਧੀਦਾਤਰੀ ਅਮੋਘ ਫਲਦਾਇਨੀ ਹੈ।
ਮਾਂ ਸਿੱਧੀਦਾਤਰੀ ਦੀ ਭਗਤੀ ਇਸ ਪ੍ਰਕਾਰ ਕਰੋ —

ਸਵਰਣਵਰਣਾ ਨਿਰਵਾਣਚਕ੍ਰਸਥਿਤਾਂ ਨਵਮ ਦੁਰਗਾ ਤ੍ਰਿਨੇਤਰਾਮ!
ਸ਼ਖ, ਚੱਕਰ, ਗਦਾ, ਪਦਮ, ਧਰਨ ਸਿੱਧੀਦਾਤਰੀ ਭਜੇਮ!

ਉਪਾਅ —

ਦੇਵੀ ਸਿੱਧੀਦਾਤਰੀ ਕੋਲੋ ਸਿੱਧੀਆਂ ਪ੍ਰਾਪਤ ਕਰਨ ਲਈ ਮਾਂ ਨੂੰ ਝੰਡਾ ਚੜਾਓ।