ਇਨ੍ਹਾਂ ਮੰਦਰਾਂ ''ਚ ਹੁੰਦੀ ਹੈ ਦੇਵੀ ਮਾਂ ਦੀ ਖਾਸ ਪੂਜਾ, ਜਾਣੋ ਕੁਝ ਹੋਰ ਮੰਦਰਾਂ ਬਾਰੇ

9/30/2019 3:14:48 PM

ਗੁਵਾਹਾਟੀ— ਕਾਮਾਖਿਆ ਦੇਵੀ— ਕਾਮਾਖਿਆ ਸ਼ਕਤੀਪੀਠ 'ਚ ਜਲਦੀ ਦਰਸ਼ਨ ਦੇ ਇੱਛਾ ਰੱਖਣ ਵਾਲੇ ਲੋਕਾਂ ਲਈ ਵੱਖਰਾ ਬੰਦੋਬਸਤ ਹੈ। 501 ਰੁਪਏ ਦੀ ਟਿਕਟ ਲੱਗਦਾ ਹੈ। ਮੰਦਰ ਦੀ ਆਮਦਨੀ ਦਾ ਇਹੀ ਇਕ ਪ੍ਰਮੁੱਖ ਸ੍ਰੋਤ ਹੈ। ਸਵੇਰੇ 5 ਵਜੇ ਤੋਂ ਮੰਦਰ 'ਚ ਪੂਜਾ ਸ਼ੁਰੂ ਹੋ ਜਾਂਦੀ ਹੈ। ਘੰਟੀ ਦੀ ਆਵਾਜ਼ ਸੁਣਦਿਆਂ ਹੀ ਬਾਹਰ ਢੋਲ ਵੱਜਣ ਵਾਲਿਆਂ ਦੀ ਢੋਲੀ ਇਕੱਠੀ ਹੋ ਜਾਂਦੀ ਹੈ। ਪੂਜਾ ਦੀ ਪ੍ਰਿਕਿਰਿਆ ਦੋ ਘੰਟੇ ਤੱਕ ਚੱਲਣ ਤੋਂ ਬਾਅਦ, ਪੁਜਾਰੀ ਬਾਹਰ ਨਿਕਲਦੇ ਹਨ ਅਤੇ ਮੰਦਰ ਦੇ ਠੀਕ ਸਾਹਮਣੇ ਸਥਿਤ ਬਲਿ ਘਰ ਵੱਲ ਰੁਖ ਕਰਦੇ ਹਨ। ਉਨ੍ਹਾਂ ਦੇ ਹੱਥਾਂ 'ਚ ਪੂਜਾ ਦਾ ਥਾਲ ਹੁੰਦਾ ਹੈ, ਕੱਦੂ ਗਤਰਾ ਅਤੇ ਬਕਰਾ ਵੀ। ਪੂਜਾ ਤੋਂ ਬਾਅਦ ਬਲੀ ਦੀ ਪ੍ਰੀਕਿਰਿਆ ਸ਼ੁਰੂ ਹੁੰਦੀ ਹੈ। ਇਹ ਦੁਨੀਆਂ ਦੀ ਇਕੱਲੀ ਇਕ ਪੀਠ ਹੈ ਜਿੱਥੇ ਦੱਸੇ ਮਹਾਵਿਦਿਆ- ਭੂਵਨੇਸ਼ਵਰੀ, ਬਗਲਾ, ਛਿਤਰਮਸਿਤਕਾ, ਕਾਲੀ ਤਾਰਾ, ਮਾਤੰਗੀ, ਕਮਲਾ, ਸਰਸਵਤੀ, ਧੂਮਾਵਤੀ ਅਤੇ ਭੈਰਵੀ ਇਕ ਹੀ ਥਾਂ 'ਤੇ ਵਿਰਾਜਮਾਨ ਹੈ। ਕਾਮਾਖਿਆ ਮੰਦਰ ਦੇ ਲੋਕ ਦੱਸਦੇ ਹਨ ਕਿ ਨਵਮੀ ਨੂੰ ਇੱਥੇ ਮੱਝਾਂ ਦੀ ਬਲੀ ਚੜ੍ਹਾਈ ਜਾਂਦੀ ਹੈ।। ਬਲੀ ਤੋਂ ਬਾਅਦ ਕਛਾਰੀ ਜਨਜਾਤੀ ਦੇ ਲੋਕ ਇਨ੍ਹਾਂ ਨੂੰ ਲੈ ਜਾਂਦੇ ਹਨ।
ਦੱਕਸ਼ਣ ਕਾਲੀਕਾ
ਕੋਲਕਾਤਾ— ਦੱਕਸ਼ਣ ਕਾਲੀਕਾ ਮੰਦਰ 'ਚ ਸਵੇਰੇ 5 ਵਜੇ ਮਾਂ ਦੇ ਪ੍ਰਚੰਡ ਰੂਪ ਦੀ ਆਰਤੀ ਹੁੰਦੀ ਹੈ ਪਰ ਇਸ ਸਮੇਂ ਦੀ ਆਰਤੀ 'ਚ ਪੁਜਾਰੀ, ਸੇਵਕ ਹੀ ਸ਼ਾਮਲ ਹੋ ਸਕਦੇ ਹਨ। ਆਰਤੀ ਤੋਂ ਬਾਅਦ ਮਾਂ ਨੂੰ ਨਾਰੀਅਲ ਪਾਣੀ, ਰੱਸਗੁੱਲਾ ਅਤੇ ਗੰਗਾਜਲ ਦਾ ਭੋਗ ਲਗਾਇਆ ਜਾਂਦਾ ਹੈ ਫਿਰ ਸਾਰੇ 6 ਗੇਟ ਭਗਤਾਂ ਲਈ ਖੋਲ੍ਹ ਦਿੱਤੇ ਜਾਂਦੇ ਹਨ।
ਸ਼ਾਮ ਦੇ 4 ਵਜੇ ਭਗਤਾਂ ਦੀ ਭੀੜ ਮੁੜ ਲੱਗਣੀ ਸ਼ੁਰੂ ਹੋ ਜਾਂਦੀ ਹੈ। ਰਾਤੀ 10 ਵਜੇ ਤੱਕ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਰਾਤੀ ਦੱਸ ਵਜੇ ਫੁੱਲ, ਚੰਦਨ ਅਤੇ ਨਵੀਂ ਸਾੜ੍ਹੀ ਨਾਲ ਮਾਤਾ ਦਾ ਸ਼ਿੰਗਾਰ ਹੁੰਦਾ ਹੈ ਪਰ ਇਸ ਸਮੇਂ ਦਰਸ਼ਨ ਦੀ ਇਜ਼ਾਜਤ ਨਹੀਂ ਹੁੰਦੀ। ਪੁਜਾਰੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮੰਦਰ ਦੇ ਬਾਹਰ ਕਰ ਦਿੱਤਾ ਜਾਂਦਾ ਹੈ। ਕੁਝ ਹੀ ਪਲਾਂ 'ਚ ਮਾ ਰਾਤਰੀ ਦਾ ਸ਼ਿੰਗਾਰ ਸ਼ੁਰੂ ਹੋ ਜਾਂਦਾ ਹੈ। ਦੂਜੇ ਪਾਸੇ ਨਕੂਲੇਸ਼ ਦਾ ਵੀ ਸ਼ਿੰਗਾਰ ਹੁੰਦਾ ਹੈ। ਮਾਤਾ ਦੇ ਮੰਦਰ ਤੋਂ ਕੁਝ ਹੀ ਦੂਰੀ 'ਤੇ ਨਕੂਲੇਸ਼ਵਰ ਮੰਦਰ ਹੈ। ਪੰਚਵੀ ਦੇ ਦਿਨ ਪੰਡਤ ਅਤੇ ਸੇਵਾਦਾਰ ਗੰਗਾ ਘੱਟ ਜਾਂਦੇ ਹਨ। ਉੱਥੋਂ ਗੰਗਾਜਲ ਲਿਆਉਂਦੇ ਹਨ। ਅਸ਼ਟਮੀ ਨੂੰ ਬਲੀ ਦੀ ਰਿਵਾਜ ਹੈ। ਇਸ਼ਨਾਨ ਕਰਵਾਉਂਦੇ ਸਮੇਂ ਪ੍ਰਧਾਨ ਪੂਰੋਹਿਤ ਦੀ ਅੱਖਾਂ 'ਤੇ ਪੱਟੀ ਬੰਨ੍ਹੀ ਦਿੱਤੀ ਜਾਂਦੀ ਹੈ। ਇਸੇ ਦਿਨ ਮਾਂ ਦਾ ਉਂਗਲੀ ਚਿੰਨ੍ਹ ਨੂੰ ਚਾਂਦੀ ਦੇ ਬਕਸੇ ਤੋਂ ਕੱਢਿਆ ਜਾਂਦਾ ਹੈ ਪਰ ਇਸ ਨੂੰ ਕੋਈ ਨਹੀਂ ਦੇਖਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਕੋਈ ਇਸ ਨੂੰ ਦੇਖ ਲੈਂਦਾ ਹੈ ਉਹ ਅੰਨ੍ਹਾ ਹੋ ਜਾਂਦਾ ਹੈ।
ਵਿਮਲਾ ਦੇਵੀ
ਪੂਰੀ— ਇੱਥੇ ਅਸ਼ਟਮੀ ਅਤੇ ਨਵਮੀ ਨੂੰ ਅੱਧੀ ਰਾਤ ਤੋਂ ਬਾਅਦ ਬੱਕਰੀ ਦੀ ਬਲੀ ਲੁੱਕਾ ਕੇ ਦਿੱਤੀ ਜਾਂਦੀ ਹੈ। ਹਾਲਾਂਕਿ ਕੁਝ ਸਾਲ ਪਹਿਲਾਂ ਖੁੱਲ੍ਹੇਆਮ ਬਲੀ ਚੜ੍ਹਾਈ ਜਾਂਦੀ ਸੀ ਪਰ ਸੁਪਰੀਮ ਕੋਰਟ ਨੇ ਬਲੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਹੁਣ ਚੋਰੀ-ਚੋਰੀ ਬਲੀ ਦਿੱਤੀ ਜਾਂਦੀ ਹੈ। ਬਲੀ ਸਮੇਂ ਇਕ ਹੀ ਵਿਅਕਤੀ ਮੌਜੂਦ ਹੁੰਦਾ ਹੈ, ਜਿਸ ਨੇ ਬਲੀ ਦੇਣੀ ਹੁੰਦੀ ਹੈ। ਸੇਵਕ 16 ਦਿਨ ਮਾਂ ਵਿਮਲਾ ਦੇਵੀ ਦੀ ਸੇਵਾ 'ਚ ਰਹਿੰਦੇ ਹਨ। ਜਾਗਤਾਰਥੀ ਦੇ ਸੇਵਕ ਨੂੰ ਮਾਧਵ ਕਿਹਾ ਜਾਂਦਾ ਹੈ। ਵਿਮਲਾ ਦੇਵੀ ਦੀ 3 ਸਮੇਂ ਪੂਜਾ ਅਤੇ ਆਰਤੀ ਹੁੰਦੀ ਹੈ। ਚੌਥੀ ਵਾਰ ਸ਼ਿੰਗਾਰ ਅਤੇ ਭੋਗ ਲਗਾਇਆ ਜਾਂਦਾ ਹੈ।
ਤਾਰਾ ਤਾਰਿਣੀ ਦੇਵੀ
ਪੂਰੀ— ਪੂਰੀ ਦਾ ਤਾਰਾ ਤਾਰਿਣੀ ਮੰਦਰ 4 ਤੰਤਰ ਆਦਿ ਸ਼ਕਤੀ ਪੀਠ 'ਚੋਂ ਇਕ ਹੈ। ਸੇਵਕ ਦੱਸਦੇ ਹਨ ਕਿ ਦੇਵੀ ਤਾਰਿਣੀ ਇਕ ਹੀ ਧੜ 'ਚ ਹੈ। ਉਨ੍ਹਾਂ ਦੀ ਪੂਜਾ, ਆਰਤੀ, ਸ਼ਿੰਗਾਰ, ਭੋਜਨ ਅਤੇ ਸੌਣਾ ਇਕੱਠੇ ਹੀ ਹੁੰਦਾ ਹੈ। ਨਰਾਤਿਆਂ 'ਚ ਦੇਵੀ ਨੂੰ ਚਾਰ ਵਾਰ ਭੋਗ ਲੱਗਦਾ ਹੈ। ਮਹਾਅਸ਼ਟਮੀ ਦੀ ਰਾਤ ਸਫੈਦ ਕੱਦੂ ਨੂੰ ਸੰਧੂਰ ਲਗਾ ਕੇ ਦੇਵੀ ਨੂੰ ਚੜ੍ਹਾਇਆ ਜਾਂਦਾ ਹੈ। ਇਥੇ ਨਰਾਤਿਆਂ 'ਚ ਮੇਲਾ ਵੀ ਲੱਗਦਾ ਹੈ। ਹਰ ਸਾਲ ਉੜੀਸਾ ਸਰਕਾਰ ਦਾ ਪੂਰਾ ਮੰਤਰੀਮੰਡਲ ਇੱਥੇ ਪੂਜਾ ਲਈ ਆਉਂਦਾ ਹੈ। ਇਸ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਭਗਤ ਆਉਂਦੇ ਹਨ। ਇਸ ਵਾਰ ਮੰਦਰ ਦੇ ਪੂਰੇ ਹਿੱਸਿਆਂ 'ਚ ਟਾਈਟਿੰਗ ਰਹੇਗੀ। ਇਸ ਤੋਂ ਪਹਿਲਾਂ ਮੰਦਰ ਦੇ ਸਿਰਫ ਅੰਦਰ ਹੀ ਲਾਈਟ ਹੁੰਦੀ ਸੀ। ਨਰਾਤਿਆਂ 'ਚ ਇੱਥੇ 50000 ਤੋਂ ਜ਼ਿਆਦਾ ਭਗਤ ਦਰਸ਼ਨ ਲਈ ਆਉਂਦੇ ਹਨ। ਇੱਥੇ ਬੱਚੇ, ਔਰਤਾਂ, ਮਰਦ ਅਤੇ ਬੁੱਢੇ ਲੋਕ ਹਰ ਕੋਈ ਆ ਸਕਦਾ ਹੈ। ਇੱਥੇ ਕਿਸੇ ਤਰ੍ਹਾਂ ਦੀ ਮਨ੍ਹਾਈ ਨਹੀਂ ਹੈ।
 


manju bala

Edited By manju bala