ਚੰਦਰ ਗ੍ਰਹਿਣ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

06/05/2020 1:05:43 PM

ਨਵੀਂ ਦਿੱਲੀ(ਬਿਊਰੋ)- ਸਾਲ 2020 ਦਾ ਦੂਜਾ ਚੰਦਰ ਗ੍ਰਹਿਣ 5 ਜੂਨ ਸ਼ੁੱਕਰਵਾਰ ਯਾਨੀ ਅੱਜ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਜਿਏਸ਼ਠ ਮਹੀਨੇ ਦੀ ਪੂਰਨਮਾਸ਼ੀ ਤਾਰੀਖ ’ਤੇ ਲੱਗੇਗਾ ਅਤੇ ਇਹ ਉਪ ਛਾਇਆ ਗ੍ਰਹਿਣ ਹੋਵੇਗਾ। ਗ੍ਰਹਿਣ 5 ਜੂਨ ਦੀ ਰਾਤ 11:15 ਤੋਂ ਸ਼ੁਰੂ ਹੋਵੇਗਾ, ਜੋ ਅਗਲੇ ਦਿਨ ਰਾਤ ਦੇ 2:34 ਵਜੇ ਤੱਕ ਰਹੇਗਾ। ਚੰਦਰ ਗ੍ਰਹਿਣ ਇਕ ਅਸ਼ੁੱਭ ਘਟਨਾ ਹੈ, ਇਸ ਦੌਰਾਨ ਲੋਕ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹਨ। ਆਓ ਜਾਣਦੇ ਹਾਂ ਗ੍ਰਹਿਣ ਦੌਰਾਨ ਕੀ ਕਰੀਏ ਤੇ ਕੀ ਨਹੀਂ...

ਸੂਤਕ ਕਾਲ

ਸੂਤਕ ਕਾਲ ਵਿਚ ਕੁਦਰਤ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਅਜਿਹੇ ਵਿਚ ਬੁਰਾ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਚੰਦਰ ਗ੍ਰਹਿਣ ਅਤੇ ਸੂਰਜ ਗ੍ਰਹਿਣ ਦੋਵਾਂ ਦੇ ਸਮੇਂ ਸੂਤਕ ਲੱਗਦਾ ਹੈ। ਸੂਤਕ ਵਿਚ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਸੂਤਕ ਕਾਲ ਵਿਚ ਕੁੱਝ ਸਾਵਧਾਨੀਆਂ ਵੀ ਵਰਤਨੀਆਂ ਚਾਹੀਦੀਆਂ ਹਨ। ਸੂਤਕ ਕਾਲ ਵਿਚ ਕਿਸੇ ਵੀ ਤਰ੍ਹਾਂ ਦੇ ਸ਼ੁੱਭ ਕੰਮ ਦੀ ਮਨਾਈ ਹੁੰਦੀ ਹੈ। ਇਸ ਸਮੇਂ ਮੰਦਰਾਂ ਦੇ ਕਪਾਟ ਵੀ ਬੰਦ ਕਰ ਦਿੱਤੇ ਜਾਂਦੇ ਹਨ। 5 ਜੂਨ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਉਪ ਛਾਇਆ ਚੰਦਰ ਗ੍ਰਹਿਣ ਹੋਣ ਕਾਰਨ ਸੂਤਕ ਕਾਲ ਦਾ ਪ੍ਰਭਾਵ ਘੱਟ ਰਹੇਗਾ।

ਗ੍ਰਹਿਣ ਕਾਲ 'ਚ ਇਨ੍ਹਾਂ ਕੰਮਾਂ ਦੀ ਮਨਾਹੀ

- ਇਸ ਦੌਰਾਨ ਮੰਦਰ ਅਤੇ ਤਮਾਮ ਹਿੰਦੂ ਧਾਰਮਿਕ ਸਥਾਨਾਂ ਦੇ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ।
- ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਇਸ ਦੌਰਾਨ ਨਾ ਤਾਂ ਗ੍ਰਹਿਣ ਵੇਖਣਾ ਚਾਹੀਦਾ ਹੈ ਅਤੇ ਨਾ ਹੀ ਘਰ ਦੇ ਬਾਹਰ ਨਿਕਲਨਾ ਚਾਹੀਦਾ ਹੈ।
- ਗ੍ਰਹਿਣ ਵਾਲੇ ਦਿਨ ਪੱਤੇ, ਲੱਕੜੀ, ਫੁੱਲ ਆਦਿ ਨਹੀਂ ਤੋੜਨੇ ਚਾਹੀਦੇ।
- ਇਸ ਦੌਰਾਨ ਕੋਈ ਵੀ ਸ਼ੁੱਭ ਜਾਂ ਨਵਾਂ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ।

ਗ੍ਰਹਿਣ ਕਾਲ ਦੌਰਾਨ ਕੀ ਕਰਨਾ ਸ਼ੁੱਭ

ਗ੍ਰਹਿਣ ਲੱਗਣ ਤੋਂ ਪਹਿਲਾਂ ਇਸ਼ਨਾਨ ਕਰ ਕੇ ਭਗਵਾਨ ਦੀ ਪੂਜਾ, ਹਵਨ ਤੇ ਜਾਪ ਕਰਨਾ ਚਾਹੀਦਾ ਹੈ।


ਚੰਦਰ ਗ੍ਰਹਿਣ 'ਚ ਕੀਤਾ ਗਿਆ ਪੁੰਨ ਕਾਰਜ (ਜਾਪ, ਧਿਆਨ, ਦਾਨ ਆਦਿ) ਇਕ ਲੱਖ ਗੁਣਾ ਤੇ ਸੂਰਜ ਗ੍ਰਹਿਣ 'ਚ 10 ਲੱਖ ਗੁਣਾ ਫਲ਼ਦਾਈ ਹੁੰਦਾ ਹੈ।
ਗ੍ਰਹਿਣ ਵੇਲੇ ਗੁਰੂ ਮੰਤਰ, ਈਸ਼ਟ ਮੰਤਰ ਤੇ ਭਗਵਾਨ ਦਾ ਨਾਂ ਜ਼ਰੂਰ ਜਪੋ।
ਗ੍ਰਹਿਮ ਖ਼ਤਮ ਹੋ ਜਾਣ 'ਤੇ ਇਸ਼ਨਾਨ ਕਰ ਕੇ ਉੱਚਿਤ ਵਿਅਕਤੀ ਨੂੰ ਦਾਨ ਕਰਨ ਦਾ ਵਿਧਾਨ ਹੈ।
ਗ੍ਰਹਿਣ ਤੋਂ ਬਾਅਦ ਪੁਰਾਣਾ ਪਾਣੀ ਤੇ ਅਨਾਜ ਨਸ਼ਟ ਕਰ ਦੇਣਾ ਚਾਹੀਦਾ ਹੈ। ਨਵਾਂ ਭੋਜਨ ਪਕਾਇਆ ਜਾਂਦਾ ਹੈ ਤੇ ਤਾਜ਼ਾ ਪਾਣੀ ਭਰ ਕੇ ਪੀਤਾ ਜਾਂਦਾ ਹੈ।
ਸੂਰਜ ਜਾਂ ਚੰਦਰ ਗ੍ਰਹਿਣ ਪੂਰਾ ਹੋਣ 'ਤੇ ਉਸ ਦਾ ਸ਼ੁੱਧ ਬਿੰਬ ਦੇਖ ਕੇ ਹੀ ਭੋਜਨ ਕਰਨਾ ਚਾਹੀਦਾ ਹੈ।
ਗ੍ਰਹਿਣ ਕਾਲ 'ਚ ਹੱਥ ਲੱਗੇ ਕੱਪੜੇ ਆਦਿ ਦੀ ਸ਼ੁੱਧੀ ਲਈ ਉਨ੍ਹਾਂ ਨੂੰ ਬਾਅਦ 'ਚ ਧੋਣਾ ਚਾਹੀਦਾ ਹੈ ਤੇ ਖ਼ੁਦ ਵੀ ਕੱਪੜਿਆਂ ਸਮੇਤ ਇਸ਼ਨਾਨ ਕਰਨਾ ਚਾਹੀਦਾ ਹੈ।
ਗ੍ਰਹਿਣ ਦੌਰਾਨ ਗਾਵਾਂ ਨੂੰ ਘਾਹ, ਪੰਛੀਆਂ ਨੂੰ ਅਨਾਜ, ਲੋੜਵੰਦਾਂ ਨੂੰ ਕੱਪੜੇ ਦਾਨ ਕਰਨ ਨਾਲ ਕਈ ਗੁਣਾ ਪੁੰਨ ਪ੍ਰਾਪਤ ਹੁੰਦਾ ਹੈ।

manju bala

This news is Content Editor manju bala