ਚੰਦਰਮਾ ਦਾ ਉਪ ਛਾਇਆ ਗ੍ਰਹਿਣ ਅੱਜ

6/5/2020 10:38:25 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ)- ਉਪ ਛਾਇਆ ਚੰਦਰ ਗ੍ਰਹਿਣ ਨੂੰ ਸਹੀ ਮਾਇਨੇ ਵਿਚ ਚੰਦਰ ਗ੍ਰਹਿਣ ਨਹੀਂ ਕਹਿ ਸਕਦੇ। ਹਰ ਚੰਦਰ ਗ੍ਰਹਿਣ ਦੇ ਆਉਣ ਵੇਲੇ ਚੰਦਰਮਾ ਧਰਤੀ ਦੀ ਉਪ ਛਾਇਆ ਤੋਂ ਹੋ ਕੇ ਪ੍ਰਵੇਸ਼ ਕਰਦਾ ਹੈ। ਕਈ ਵਾਰੀ ਚੰਦਰਮਾ ਪੂਰਣਿਮਾ ਨੂੰ ਉਪ ਛਾਇਆ ਵਿਚ ਪ੍ਰਵੇਸ਼ ਕਰ ਕੇ ਉਪ ਛਾਇਆ ਸ਼ੰਕੂ ਜ਼ਰੀਏ ਬਾਹਰ ਨਿਕਲਦਾ ਹੈ। ਇਸ ਉਪ ਛਾਇਆ ਦੇ ਵੇਲੇ ਚੰਦਰਮਾ ਦਾ ਪ੍ਰਤੀਬਿੰਬ ਧੁੰਦਲਾ ਹੋ ਜਾਂਦਾ ਹੈ। ਗ੍ਰਹਿਣ ਦੀ ਤਰ੍ਹਾਂ ਕਾਲਾ ਨਹੀਂ ਹੁੰਦਾ। ਇਸ ਧੁੰਧਲੇਪਨ ਨੂੰ ਨੰਗੀਆਂ ਅੱਖਾਂ ਨਾਲ ਦੇਖ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਇਸ ਨੂੰ ਉਪ ਛਾਇਆ ਗ੍ਰਹਿਣ ਕਹਿੰਦੇ ਹਨ ਪਰ ਗ੍ਰਹਿਣ ਲੱਗਣ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਦਰਮਾ ਨੂੰ ਧਰਤੀ ਦੀ ਉਪ ਛਾਇਆ ਤੋਂ ਲੰਘਣਾ ਪੈਂਦਾ ਹੈ। ਇਸ ਲਈ ਉਸਨੂੰ ਗ੍ਰਹਿਣ ਨਹੀਂ ਕਿਹਾ ਜਾ ਸਕਦਾ। ਇਹ ਜਾਣਕਾਰੀ ਸਨਾਤਨ ਧਰਮ ਪ੍ਰਚਾਰਕ ਪ੍ਰਸਿੱਧ ਵਿਦਵਾਨ ਪੰ. ਪੂਰਨ ਚੰਦਰ ਜੋਸ਼ੀ ਨੇ ਗਾਂਧੀ ਨਗਰ ਵਿਖੇ ਉਪ ਛਾਇਆ ਗ੍ਰਹਿਣ ਦੀ ਪੂਰਵ ਸੰਧਿਆ ’ਤੇ ਦਿੱਤੀ। ਇਸ ਛਾਇਆ ਗ੍ਰਹਿਣ ਦਾ ਭੂਲੌਕ ’ਤੇ ਨਾ ਤਾਂ ਕੋਈ ਸੂਤਕ ਹੈ ਨਾ ਹੀ 12 ਰਾਸ਼ੀਆਂ ’ਤੇ ਇਨ੍ਹਾਂ ਦਾ ਕੋਈ ਚੰਗਾ-ਮਾੜਾ ਪ੍ਰਭਾਵ ਪਵੇਗਾ। ਇਸ ਉਪ ਛਾਇਆ ਗ੍ਰਹਿਣ ਵਿਚ ਚੰਦਰਮਾ ਕਾਲਾ ਨਹੀਂ ਹੁੰਦਾ, ਜਦਕਿ ਚੰਦਰਮਾ ਦੀ ਆਕ੍ਰਤਿ ਧੂੰਧਲੀ ਹੋ ਜਾਂਦੀ ਹੈ। ਇਸ ਨੂੰ ਗ੍ਰਹਿਣ ਨਾ ਮੰਨਦਿਆਂ ਸਿਰਫ ਪੂੰਨਿਆ ਦਾ ਵਰਤ, ਦਾਨ ਅਤੇ ਪੂਜਾ ਕਰ ਸਕਦੇ ਹਾਂ। ਇਸ ਸਾਲ ਧਰਤੀ ’ਤੇ ਤਿੰਨ ਉਪ ਛਾਇਆ ਗ੍ਰਹਿਣ ਅਤੇ ਦੋ ਕੰਕਣ ਸੂਰਜ ਗ੍ਰਹਿਣ ਲੱਗਣਗੇ। ਪਹਿਲਾ ਉਪ ਛਾਇਆ ਗ੍ਰਹਿਣ 5-6 ਜੂਨ ਦੀ ਰਾਤ, ਦੂਜਾ 5 ਜੁਲਾਈ ਐਤਵਾਰ ਨੂੰ ਭਾਰਤ ਵਿਚ (ਅਦਰਿਸ਼) ਅਤੇ ਤੀਜਾ ਗ੍ਰਹਿਣ 30 ਨਵੰਬਰ ਨੂੰ ਲੱਗੇਗਾ। ਇਨ੍ਹਾਂ ਉਪ ਛਾਇਆ ਗ੍ਰਹਿਣਾਂ ਦਾ ਧਰਤੀ ’ਤੇ ਕਿਸੇ ’ਤੇ ਕੋਈ ਚੰਗਾ-ਮਾੜਾ ਪ੍ਰਭਾਵ ਨਹੀਂ ਪਵੇਗਾ। ਅੱਜ ਲੱਗਣ ਵਾਲਾ ਉਪ ਛਾਇਆ ਗ੍ਰਹਿਣ ਰਾਤ ਨੂੰ 11.16 ਵਜੇ ਸ਼ੁਰੂ ਹੋਵੇਗਾ। ਜਦਕਿ 12.55 ਤੇ ਰਾਤ ਵਿਚ ਚੰਦਰਮਾ ਪੂਰੀ ਧੁੰਦਲਾ ਨਜ਼ਰ ਆਵੇਗਾ ਅਤੇ ਅਗਲੇ ਦਿਨ ਸਵੇਰੇ 2.34 ਵਜੇ ਸਮਾਪਤ ਹੋਵੇਗਾ। ਇਸ ਸਾਲ ਲੱਗਣ ਵਾਲੇ ਅਸਲੀ ਗ੍ਰਹਿਣ ਸਿਰਫ ਦੋ ਹੀ ਹਨ, ਜਿਨ੍ਹਾਂ ਵਿਚ ਕੰਕਣ ਸੂਰਜ ਗ੍ਰਹਿਣ 21 ਜੂਨ ਐਤਵਾਰ ਅਤੇ ਦੂਜਾ ਖਗ੍ਰਾਸ ਸੂਰਜ ਗ੍ਰਹਿਣ 14 ਦਸੰਬਰ ਸੋਮਵਾਰ 2020 ਨੂੰ ਲੱਗੇਗਾ।


manju bala

Content Editor manju bala