580 ਸਾਲ ਬਾਅਦ ਅੱਜ ਲੱਗ ਰਿਹੈ ਲੰਬੀ ਮਿਆਦ ਦਾ ‘ਚੰਦਰ ਗ੍ਰਹਿਣ’, ਜਾਣੋ ਸਮਾਂ ਅਤੇ ਭਾਰਤ 'ਚ ਕਿੱਥੇ ਆਵੇਗਾ ਨਜ਼ਰ

11/19/2021 10:50:58 AM

ਜਲੰਧਰ (ਬਿਊਰੋ) - ਸਾਲ 2021 ’ਚ ਆਖਰੀ ਚੰਦਰ ਗ੍ਰਹਿਣ 19 ਨਵੰਬਰ ਦਿਨ ਸ਼ੁੱਕਰਵਾਰ ਨੂੰ ਲੱਗ ਰਿਹਾ ਹੈ। ਜਾਣਕਾਰਾਂ ਦੀ ਮੰਨੀਏ ਤਾਂ 580 ਸਾਲ ਬਾਅਦ ਲੱਗਣ ਜਾ ਰਿਹਾ ਲੰਬੀ ਮਿਆਦ ਦਾ ਅੰਸ਼ਕ ਚੰਦਰ ਹੋਵੇਗਾ, ਜੋ ਭਾਰਤ 'ਚ ਸਿਰਫ਼ ਇੰਫਾਲ 'ਚ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਇਹ ਗ੍ਰਹਿਣ 18 ਫਰਵਰੀ 1440 ’ਚ ਇਨ੍ਹਾਂ ਲੰਬਾ ਚੰਦਰ ਗ੍ਰਹਿਣ ਲੱਗਾ ਸੀ। ਸੰਪੂਰਨ ਗ੍ਰਹਿਣ 6 ਘੰਟੇ 2 ਮਿੰਟ ਦਾ ਹੋਵੇਗਾ। ਚੰਦਰਮਾ ਦਾ 98 ਫ਼ੀਸਦ ਹਿੱਸਾ ਗ੍ਰਹਿਣ ਦੇ ਦਾਇਰੇ 'ਚ ਹੋਵੇਗਾ।

ਚੰਦਰ ਗ੍ਰਹਿਣ ਲੱਗਣ ਦਾ ਸਮਾਂ
ਚੰਦਰ ਗ੍ਰਹਿਣ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਸਵੇਰੇ 11:34 ਮਿੰਟ ’ਤੇ ਹੋਵੇਗਾ ਅਤੇ ਸ਼ਾਮ 5:33 ਮਿੰਟ 'ਤੇ ਗ੍ਰਹਿਣ ਖ਼ਤਮ ਹੋਵੇਗਾ। ਖੰਡਗ੍ਰਾਸ ਗ੍ਰਹਿਣ ਦੀ ਕੁਲ ਮਿਆਦ 03:26 ਮਿੰਟ ਦੀ ਹੋਵੇਗਾ, ਜਦਕਿ ਉਪਚਾਯਾ ਚੰਦਰ ਗ੍ਰਹਿਣ 05:59 ਮਿੰਟ ਦਾ ਹੋਵੇਗਾ। ਭਾਰਤ ਵਿੱਚ ਅੰਸ਼ਕ ਨਹੀਂ ਸਗੋਂ ਉਪ-ਚੰਦਰ ਗ੍ਰਹਿਣ ਹੀ ਵਿਖਾਈ ਦੇਵੇਗਾ। ਇਸ ਨੂੰ ਤੁਸੀਂ ਨਗੀਂ ਅੱਖ ਨਾਲ ਨਹੀਂ ਸਗੋਂ ਕਿਸੇ ਉਪਕਰਨ ਦੀ ਮਦਦ ਨਾਲ ਵੇਖ ਸਕਦੇ ਹੋ। 

ਦੁਨੀਆ ਦੇ ਇਨ੍ਹਾਂ ਹਿੱਸਿਆਂ 'ਚ ਵਿਖਾਈ ਦੇਵੇਗਾ ਗ੍ਰਹਿਣ
19 ਨਵੰਬਰ ਨੂੰ ਲੱਗਣ ਜਾ ਰਿਹਾ ਅੰਸ਼ਕ ਚੰਦਰ ਗ੍ਰਹਿਣ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਖਿਆ ਜਾ ਸਕੇਗਾ। ਯੂਰਪ ,ਏਸ਼ੀਆ, ਆਸਟ੍ਰੇਲੀਆ, ਉੱਤਰੀ ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਅੰਟਾਰਕਟਿਕਾ ਮਹਾਸਾਗਰ ਤੇ ਹਿੰਦ ਮਹਾਸਾਗਰ ਖੇਤਰ 'ਚ ਇਹ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਭਾਰਤ ਦੇ ਸਾਰਿਆਂ ਹਿੱਸਿਆ ’ਚ ਵਿਖਾਈ ਨਹੀਂ ਦੇਵੇਗਾ। ਇਸ ਦੇ 15 ਦਿਨਾਂ ਬਾਅਦ ਚਾਰ ਦਸੰਬਰ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ।

ਖ਼ਾਸ ਹੋਵੇਗਾ 19 ਨਵੰਬਰ ਦਾ ਦਿਨ
ਇਸ ਸਾਲ 19 ਨਵੰਬਰ ਦਾ ਦਿਨ ਖ਼ਾਸ ਹੋਣ ਜਾ ਰਿਹਾ ਹੈ। ਇਸ ਦਿਨ ਅੰਸ਼ਕ ਚੰਦਰਗ੍ਰਹਿਣ ਤੋਂ ਇਲਾਵਾ ਕੱਤਕ ਪੁੰਨਿਆ ਹੋਵੇਗੀ। ਇਸ ਤੋਂ ਇਲਾਵਾ ਪ੍ਰਕਾਸ਼ ਉਤਸਵ ਵੀ ਇਸੇ ਦਿਨ ਹੋਣ ਜਾ ਰਿਹਾ ਹੈ, ਜਿਸ ਕਾਰਨ ਇਹ ਦਿਨ ਖਾਸ ਮੰਨਿਆ ਜਾ ਰਿਹਾ ਹੈ।


rajwinder kaur

Content Editor rajwinder kaur