Navratri Special : ਅੱਜ ਤੋਂ ਸ਼ੁਰੂ 'ਚੇਤ ਦੇ ਨਰਾਤੇ', ਜਾਣੋ ਕਲਸ਼ ਸਥਾਪਨਾ ਦਾ 'ਸ਼ੁੱਭ ਮਹੂਰਤ' ਅਤੇ ਪੂਜਾ ਵਿਧੀ

04/09/2024 6:08:31 AM

ਜਲੰਧਰ (ਬਿਊਰੋ) - ਹੋਲੀ ਤੋਂ ਬਾਅਦ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ। ਇਸ ਵਾਰ ਚੇਤ ਦੇ ਨਰਾਤੇ 9 ਅਪ੍ਰੈਲ, 2024 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਹਨ, ਜੋ 17 ਅਪ੍ਰੈਲ, 2024 ਨੂੰ ਖ਼ਤਮ ਹੋਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਵਮੀ ਦਾ ਤਿਉਹਾਰ ਵੀ ਆਉਂਦਾ ਹੈ। 9 ਤਾਰੀਖ਼ ਤੋਂ ਸ਼ੁਰੂ ਹੋ ਰਹੇ ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਸ਼ੁੱਭ ਸਮੇਂ 'ਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। 

ਚੇਤ ਦੇ ਨਰਾਤਿਆਂ 'ਤੇ ਬਣ ਰਹੇ ਕਈ ਸ਼ੁੱਭ ਸੰਜੋਗ
ਇਸ ਵਾਰ ਚੇਤ ਦੇ ਨਰਾਤਿਆਂ 'ਤੇ ਇਕ ਨਹੀਂ ਸਗੋਂ ਕਈ ਸ਼ੁੱਭ ਸੰਜੋਗ ਬਣ ਰਹੇ ਹਨ। ਨਰਾਤਿਆਂ ਦੇ ਪਹਿਲੇ ਦਿਨ ਅਭਿਜੀਤ ਮਹੂਰਤ ਦੇ ਨਾਲ-ਨਾਲ ਸਰਵਰਥ ਸਿੱਧੀ ਅਤੇ ਅੰਮ੍ਰਿਤ ਸਿੱਧੀ ਯੋਗ ਦਾ ਸ਼ੁੱਭ ਸੰਯੋਗ ਬਣ ਰਿਹਾ ਹੈ। ਸਵੇਰੇ 7.35 ਤੋਂ ਬਾਅਦ ਦਿਨ ਭਰ ਸਰਵਰਥ ਸਿੱਧੀ ਅਤੇ ਅੰਮ੍ਰਿਤ ਸਿੱਧੀ ਯੋਗ ਹੋਵੇਗਾ।

ਚੈਤ ਦੇ ਨਰਾਤਿਆਂ 2024 ਦਾ ਜਾਣੋ ਸ਼ੁੱਭ ਮਹੂਰਤ

ਚੈਤ ਨਵਰਾਤਰੀ ਘਟਸਥਾਪਨਾ- 09 ਅਪ੍ਰੈਲ, 2024 (ਮੰਗਲਵਾਰ)
ਪ੍ਰਤੀਪਦਾ ਤਾਰੀਖ਼ ਸ਼ੁਰੂ- 11: 50 ਰਾਤ (08 ਅਪ੍ਰੈਲ, 2024)
ਪ੍ਰਤੀਪਦਾ ਦੀ ਸਮਾਪਤੀ- 08: 30 ਰਾਤ (09 ਅਪ੍ਰੈਲ, 2024)

ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ
ਕਲਸ਼ ਸਥਾਪਨਾ ਮਹੂਰਤ- ਸਵੇਰੇ 06.02 ਤੋਂ 10.16 ਵਜੇ ਤੱਕ 
ਕਲਸ਼ ਸਥਾਪਨਾ ਅਭਿਜੀਤ ਮਹੂਰਤ- 11.57 ਸਵੇਰੇ ਤੋਂ 12.48 ਵਜੇ ਤੱਕ ਸ਼ਾਮ

ਕਲਸ਼ ਸਥਾਪਨਾ ਦੀ ਵਿਧੀ
. ਚੇਤ ਨਰਾਤਿਆਂ ਦੇ ਪਹਿਲੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ।
. ਇਸ ਤੋਂ ਬਾਅਦ ਘਰ ਦੇ ਮੰਦਰ ਨੂੰ ਸਾਫ਼ ਕਰਕੇ ਫੁੱਲਾਂ ਨਾਲ ਸਜਾਓ।
. ਫਿਰ ਕਲਸ਼ ਸਥਾਪਤ ਕਰਨ ਲਈ ਇੱਕ ਮਿੱਟੀ ਦੇ ਕਲਸ਼ ਵਿਚ ਪਾਨ ਦੇ ਪੱਤੇ, ਸੁਪਾਰੀ ਅਤੇ ਪਾਣੀ ਭਰ ਕੇ ਰੱਖ ਦਿਓ।
. ਇਸ ਤੋਂ ਬਾਅਦ ਲਾਲ ਕੱਪੜੇ ਦੇ ਉੱਪਰ ਚੌਲਾਂ ਦਾ ਢੇਰ ਬਣਾ ਕੇ ਕਲਸ਼ ਸਥਾਪਿਤ ਕਰ ਦਿਓ।
. ਕਲਸ਼ ਸਥਾਪਿਤ ਕਰਨ ਤੋਂ ਬਾਅਦ ਕਲਸ਼ 'ਤੇ ਮੋਲੀ ਬੰਨ੍ਹੋ ਅਤੇ ਉਸ 'ਤੇ ਸਵਾਸਤਿਕ ਬਣਾਓ।
. ਫਿਰ ਇੱਕ ਮਿੱਟੀ ਦੇ ਭਾਂਡੇ ਵਿੱਚ ਜੌਂ ਮਿਲਾ ਕੇ ਥੋੜ੍ਹਾ ਜਿਹਾ ਪਾਣੀ ਛਿੜਕ ਦਿਓ ਅਤੇ ਇਸ ਨੂੰ ਲਗਾਓ।
. ਅੰਤ ਵਿੱਚ ਮਾਂ ਦੁਰਗਾ ਦੀ ਮੂਰਤੀ ਰੱਖੋ ਅਤੇ ਉਸਦੀ ਪੂਜਾ ਕਰੋ।

rajwinder kaur

This news is Content Editor rajwinder kaur