ਇਸ ਵਿਧੀ ਨਾਲ ਮਨਾਓ ਲੋਹੜੀ, ਮਿਲੇਗੀ ਸਫਲਤਾ

1/13/2020 9:24:02 AM

ਜਲੰਧਰ(ਬਿਊਰੋ)- 13 ਜਨਵਰੀ ਯਾਨੀ ਕਿ ਅੱਜ ਲੋਹੜੀ ਹੈ। ਲੋਹੜੀ ਉੱਤਰੀ ਭਾਰਤ ਦਾ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦਾ ਖੇਤੀਬਾੜੀ ਨਾਲ ਸਬੰਧਤ ਇਕ ਮਸ਼ਹੂਰ ਤਿਉਹਾਰ ਹੈ। ਇਸ ਤਿਉਹਾਰ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹ ਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਬਹੁਤ ਜੋਸ਼ ਨਾਲ ਮਨਾਇਆ ਜਾਂਦਾ ਹੈ। ਜਿਨ੍ਹਾਂ ਘਰ 'ਚ ਲੋਹੜੀ ਦਾ ਤਿਉਹਾਰ ਹੁੰਦਾ ਹੈ। ਉੱਥੇ ਉਂਝ ਤਾਂ ਸਾਰਾ ਦਿਨ ਤਿਆਰੀਆਂ 'ਚ ਹੀ ਲੰਘ ਜਾਂਦਾ ਹੈ ਅਤੇ ਜਿਵੇਂ ਹੀ ਸ਼ਾਮ ਦਾ ਸੂਰਜ ਢੱਲਦਾ ਹੈ ਤਾਂ ਘਰਾਂ 'ਚ ਸਾਗ ਅਤੇ ਮੱਕੀ ਦੀ ਰੋਟੀ ਬਣਾਈ ਜਾਂਦੀ ਹੈ। ਨਾਲ ਹੀ ਮਿੱਠੇ 'ਚ ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ। ਸਾਰੇ ਰਿਸ਼ਤੇਦਾਰਾਂ ਦੇ ਇਕੱਠੇ ਹੋਣ 'ਤੇ ਖੁੱਲ੍ਹੀ ਜਗ੍ਹਾ 'ਤੇ ਅੱਗ ਬਾਲ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਹੱਥਾਂ 'ਚ ਰੇਵੜੀ, ਮੂੰਗਫਲੀ, ਚਿੜਵੇ ਅਤੇ ਮੱਕੀ ਦੇ ਦਾਣੇ ਹੱਥਾਂ 'ਚ ਲੈ ਕੇ ਅੱਗ ਦੇ ਆਲੇ-ਦੁਆਲੇ ਪਰਿਕਰਮਾ ਕਰਦੇ ਹੋਏ ਕਹਿੰਦੇ ਹਨ, '' ਉੱਦਮ ਆ, ਦਰਿਦਰ ਜਾ, ਦਰਿਦਰ ਦੀ ਜੜ੍ਹ ਚੂੱਲੇ ਪਾ'' ਮਾਨਤਾ ਹੈ ਕਿ ਇਸ ਵਿਧਿ ਨਾਲ ਲੋਹੜੀ ਕਰਨ ਨਾਲ ਦਰਿਦਰ ਹਮੇਸ਼ਾ ਲਈ ਘਰ 'ਚੋਂ ਬਾਹਰ ਚੱਲੀ ਜਾਂਦੀ ਹੈ। ਇਸ ਦੇ ਅਤਿਰਿਕਤ ਗਾਇਤਰੀ ਮੰਤਰ, ਦਾ ਉੱਚਾਰਣ ਕਰਦੇ ਹੋਏ ਅੱਗ 'ਚ ਮੂਲੀ ਪਾਓ ਅਤੇ ਸਾਰਿਆਂ ਦੀ ਮੰਗਲ ਕਾਮਨਾ ਲਈ ਪ੍ਰਾਥਨਾ ਕਰੋ। ਗਾਇਤਰੀ ਮੰਤਰ ਨੂੰ ਸਫਲਤਾ ਦੇਣ ਵਾਲਾ ਮੰਨਿਆ ਜਾਂਦਾ ਹੈ। ਬਾਅਦ 'ਚ ਅੱਗ ਦੇ ਆਲੇ-ਦੁਆਲੇ ਬੈਠ ਕੇ ਮਹਿਲਾਵਾਂ ਢੋਲਕ ਬਜਾਉਂਦੀਆਂ ਹਨ ਅਤੇ ਖੁਸ਼ੀਆਂ ਦੇ ਗੀਤ ਗਾ ਕੇ ਗਿੱਧਾ ਅਤੇ ਭੰਗੜਾ ਪਾਉਂਦੀਆਂ ਹਨ ਨਾਲ ਹੀ ਮੂੰਗਫਲੀ ਅਤੇ ਰੇਵੜੀਆਂ ਖਾਂਦੀਆਂ ਹਨ। ਜਿੱਥੇ ਇਹ ਤਿਉਹਾਰ ਹੁੰਦਾ ਹੈ ਉਹ ਸਾਰੇ ਉਨ੍ਹਾਂ ਨੂੰ ਤੋਹਫੇ ਦਿੰਦੇ ਹਨ ਅਤੇ ਘਰ 'ਚ ਆਉਣ ਵਾਲੇ ਬੱਚਿਆਂ ਨੂੰ 'ਲੋਹੜੀ' ਬੋਲ ਕੇ ਪੈਸੇ ਆਦਿ ਦਿੰਦੇ ਹਨ।


manju bala

Edited By manju bala