Navratri 2023: ਨਰਾਤਿਆਂ ਦੇ ਦਿਨਾਂ ’ਚ ਆਪਣੇ ਘਰ ਜ਼ਰੂਰ ਲਿਆਓ ਇਹ ਚੀਜ਼ਾਂ, ਹੋਵੋਗੇ ਮਾਲਾਮਾਲ

10/19/2023 6:05:00 PM

ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਨਰਾਤਿਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੌਰਾਨ ਸ਼ਰਧਾਲੂ ਨੌਂ ਦਿਨਾਂ ਤੱਕ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਨਰਾਤਿਆਂ ਦੇ ਨੌਂ ਦਿਨ ਬਹੁਤ ਸ਼ੁਭ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਨਰਾਤਿਆਂ ਦੇ ਦਿਨਾਂ ’ਚ ਕੁਝ ਚੀਜ਼ਾਂ ਘਰ ਲਿਆਉਣ ਨਾਲ ਮਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਧਨ ਦੀ ਵਰਖ਼ਾ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਨਰਾਤੇ ਦੇ ਦਿਨਾਂ ’ਚ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ......

ਮਾਂ ਲਕਸ਼ਮੀ ਦੀ ਤਸਵੀਰ
ਨਰਾਤਿਆਂ ਦੇ ਦਿਨਾਂ 'ਚ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਘਰ 'ਚ ਲਿਆਉਣੀ ਸ਼ੁੱਭ ਮੰਨੀ ਜਾਂਦੀ ਹੈ। ਮਾਤਾ ਲਕਸ਼ਮੀ ਜੀ ਦੀ ਉਹ ਤਸਵੀਰ ਲੈ ਕੇ ਘਰ ਆਓ, ਜਿਥੇ ਉਹ ਕਮਲ ਦੇ ਆਸਣ 'ਤੇ ਬਿਰਾਜਮਾਨ ਹੋਣ ਅਤੇ ਦੇਵੀ ਮਾਂ ਦੇ ਹੱਥੋਂ ਧਨ ਦੀ ਵਰਖਾ ਹੋ ਰਹੀ ਹੋਵੇ। ਮਾਨਤਾ ਮੁਤਾਬਕ ਇਸ ਨਾਲ ਘਰ 'ਚ ਸੁੱਖ ਅਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ। ਘਰ 'ਚ ਧਨ ਆਉਂਦਾ ਹੈ। 

ਮੋਰ ਦਾ ਖੰਭ
ਨਰਾਤਿਆਂ ਦੇ ਦਿਨਾਂ 'ਚ ਮੋਰ ਦਾ ਖੰਭ ਘਰ ਲੈ ਕੇ ਆਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਨਰਾਤਿਆਂ 'ਚ ਕਮਲ 'ਤੇ ਬੈਠੀ ਮਾਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਧਨ-ਦੌਲਤ ਅਤੇ ਖੁਸ਼ਹਾਲੀ ਆਉਂਦੀ ਹੈ। ਮੋਰ ਦਾ ਖੰਭ ਘਰ ਲਿਆਉਣ ਨਾਲ ਆਰਥਿਕ ਸਮੱਸਿਆ ਦੂਰ ਹੁੰਦੀਆਂ ਹਨ ਅਤੇ ਧਨ ਦੀ ਘਾਟ ਦੂਰ ਹੁੰਦੀ ਹੈ। 

ਤੁਲਸੀ ਦਾ ਪੌਦਾ
ਨਰਾਤਿਆਂ ਵਿੱਚ ਕਿਸੇ ਵੀ ਸ਼ੁਭ ਸਮੇਂ ’ਚ ਘਰ ਵਿੱਚ ਤੁਲਸੀ ਦਾ ਪੌਦਾ ਲਿਆ ਕੇ ਲਗਾਓ। ਇਸ ਪੌਦੇ ਦੇ ਕੋਲ ਸਵੇਰੇ-ਸ਼ਾਮ ਦੀਵਾ ਜਗਾਓ ਅਤੇ ਪਾਣੀ ਚੜ੍ਹਾਓ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਪੈਸੇ ਅਤੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

16 ਸ਼ਿੰਗਾਰ
ਨਰਾਤਿਆਂ ਦੇ ਦਿਨਾਂ ਵਿੱਚ ਸੋਲਾਂ ਸ਼ਿੰਗਾਰ ਦਾ ਸਮਾਨ ਲਿਆ ਕੇ ਮਾਤਾ ਰਾਣੀ ਨੂੰ ਭੇਟ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਮਾਂ ਦੁਰਗਾ ਬਹੁਤ ਖੁਸ਼ ਹੁੰਦੀ ਹੈ ਅਤੇ ਘਰ 'ਚ ਧਨ ਆਉਂਦਾ ਹੈ। ਇਸ ਦੌਰਾਨ ਸੋਨੇ ਅਤੇ ਚਾਂਦੀ ਦੇ ਸਿੱਕੇ ਲਿਆਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। 

ਕੇਲੇ ਦਾ ਪੌਦਾ
ਸ਼ੁਭ ਸਮੇਂ ਵਿੱਚ ਕੇਲੇ ਦੇ ਪੌਦੇ ਨੂੰ ਘਰ ਜ਼ਰੂਰ ਲੈ ਕੇ ਆਓ। ਇਸਨੂੰ ਇੱਕ ਗਮਲੇ ’ਚ ਲਗਾਓ ਅਤੇ ਨੌਂ ਦਿਨਾਂ ਤੱਕ ਜਲ ਚੜ੍ਹਾਓ। ਵੀਰਵਾਰ ਨੂੰ ਪੂਜਾ ਕਰਨ ਤੋਂ ਬਾਅਦ ਇਸ ਦੀ ਜੜ੍ਹ ’ਚ ਥੋੜ੍ਹਾ ਜਿਹਾ ਕੱਚਾ ਦੁੱਧ ਚੜ੍ਹਾਓ। ਅਜਿਹਾ ਕਰਨ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। 

ਧਾਤੁਰਾ ਦੀ ਜੜ੍ਹ
ਭਗਵਾਨ ਸ਼ਿਵ ਦਾ ਪਸੰਦੀਦਾ ਧਤੂਰਾ ਮਾਂ ਕਾਲੀ ਦੀ ਪੂਜਾ ਵਿੱਚ ਵੀ ਵਰਤਿਆ ਜਾਂਦਾ ਹੈ। ਨਰਾਤੇ ਦੇ ਦਿਨਾਂ ਵਿੱਚ, ਸ਼ੁਭ ਸਮੇਂ ਵਿੱਚ ਧਤੁਰਾ ਦੀ ਜੜ੍ਹ ਘਰ ਵਿੱਚ ਲਿਆਉਣੀ ਚਾਹੀਦੀ ਹੈ। ਇਸਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਰੱਖੋ। ਮਾਂ ਕਾਲੀ ਦੇ ਮੰਤਰਾਂ ਦਾ ਜਾਪ ਕਰਦੇ ਹੋਏ ਇਸ ਦੀ ਪੂਜਾ ਕਰੋ।

ਸ਼ੰਖਪੁਸ਼ਪੀ ਦੀ ਜੜ੍ਹ
ਨਰਾਤਿਆਂ ਦੇ ਦਿਨਾਂ ’ਚ ਸ਼ੁੱਭ ਸਮੇਂ ’ਚ ਸ਼ੰਖਪੁਸ਼ਪੀ ਦੀ ਜੜ੍ਹ ਲੈ ਕੇ ਜ਼ਰੂਰ ਆਓ। ਇਸ ਨੂੰ ਚਾਂਦੀ ਦੀ ਡੱਬੀ ’ਚ ਭਰ ਕੇ ਘਰ ਦੀ ਤਿਜੋਰੀ ਜਾਂ ਅਲਮਾਰੀ ’ਚ ਰੱਖ ਦਿਓ। ਇਸ ਨਾਲ ਘਰ ’ਚ ਧਨ ਸਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।


 

rajwinder kaur

This news is Content Editor rajwinder kaur