ਗਣੇਸ਼ ਚਤੁਰਥੀ ''ਤੇ ਘਰ ਲਿਆਓ ''ਬੱਪਾ'' ਦੀ ਅਜਿਹੀ ਮੂਰਤੀ, ਖ਼ੁਸ਼ੀਆਂ ਤੇ ਖੁਸ਼ਹਾਲੀ ਦਾ ਹੋਵੇਗਾ ਵਾਸ

09/11/2023 1:01:42 PM

ਨਵੀਂ ਦਿੱਲੀ - ਇਸ ਵਾਰ ਗਣੇਸ਼ ਚਤੁਰਥੀ 19 ਸਤੰਬਰ ਨੂੰ ਆ ਰਹੀ ਹੈ। ਇਸ ਦਿਨ ਸ਼ਰਧਾਲੂ ਖੁਸ਼ਹਾਲੀ ਲਈ ਆਪਣੇ ਘਰ ਵਿੱਚ ਪੂਜਨੀਕ ਭਗਵਾਨ ਗਣੇਸ਼ ਦੀ ਸਥਾਪਨਾ ਕਰਦੇ ਹਨ ਅਤੇ ਪੂਰੇ ਨਿਯਮਾਂ ਅਨੁਸਾਰ 10 ਦਿਨਾਂ ਤੱਕ ਬੱਪਾ ਦੀ ਪੂਜਾ ਅਤੇ ਸੇਵਾ ਕਰਦੇ ਹਨ। ਵਾਸਤੂ ਸ਼ਾਸਤਰ ਮੁਤਾਬਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਘਰ 'ਚ ਲਿਆਉਣ ਤੋਂ ਪਹਿਲਾਂ ਕੁਝ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭਗਵਾਨ ਗਣੇਸ਼ ਦੀਆਂ ਕੁਝ ਮੂਰਤੀਆਂ ਨੂੰ ਘਰ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਘਰ 'ਚ ਭਗਵਾਨ ਗਣੇਸ਼ ਜੀ ਦੀ ਕਿਸ ਤਰ੍ਹਾਂ ਦੀ ਮੂਰਤੀ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ

ਅਜਿਹੀ ਮੂਰਤੀ ਲਿਆਵੇਗੀ ਚੰਗੀ ਕਿਸਮਤ 

ਭਗਵਾਨ ਗਣੇਸ਼ ਦੀ ਅਜਿਹੀ ਮੂਰਤੀ ਨੂੰ ਘਰ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ, ਜਿਸ 'ਚ ਉਨ੍ਹਾਂ ਦਾ ਸੁੰਡ ਖੱਬੇ ਹੱਥ ਵੱਲ ਮੋੜਿਆ ਹੋਵੇ। ਮਾਨਤਾਵਾਂ ਦੇ ਅਨੁਸਾਰ ਅਜਿਹੀ ਮੂਰਤੀ ਨੂੰ ਘਰ ਵਿੱਚ ਰੱਖਣ ਨਾਲ ਵਿਅਕਤੀ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਸਫਲਤਾ ਮਿਲਦੀ ਹੈ। ਇਸ ਤੋਂ ਇਲਾਵਾ ਘਰ 'ਚ ਸੱਜੇ ਪਾਸੇ ਝੁਕੀ ਹੋਈ ਸੁੰਢ ਦੀ ਮੂਰਤੀ ਨੂੰ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਇਸ ਰੰਗ ਦੀ ਮੂਰਤੀ ਪੈਦਾ ਕਰੇਗੀ ਆਤਮ-ਵਿਸ਼ਵਾਸ 

ਵਾਸਤੂ ਸ਼ਾਸਤਰ ਅਨੁਸਾਰ ਆਤਮ-ਵਿਸ਼ਵਾਸ ਵਧਾਉਣ ਲਈ ਘਰ ਵਿੱਚ ਲਾਲ ਰੰਗ ਦੀ ਗਣੇਸ਼ ਦੀ ਮੂਰਤੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਘਰ 'ਚ ਸਫੈਦ ਰੰਗ ਦੀ ਮੂਰਤੀ ਰੱਖਣਾ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਲਈ ਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ :  ਜਾਣੋ ਭਾਰਤ ਨੂੰ ਜੀ-20 ਸੰਮੇਲਨ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦਾ ਕੀ ਹੋਵੇਗਾ ਫ਼ਾਇਦਾ

ਮੂਰਤੀ ਨੂੰ ਇਸ ਦਿਸ਼ਾ ਵਿੱਚ ਰੱਖੋ

ਭਗਵਾਨ ਗਣੇਸ਼ ਦੀ ਮੂਰਤੀ ਨੂੰ ਉੱਤਰ ਦਿਸ਼ਾ ਵਿੱਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਸ਼ਾ ਵਿੱਚ ਦੇਵੀ ਲਕਸ਼ਮੀ ਅਤੇ ਭਗਵਾਨ ਸ਼ਿਵ ਦਾ ਨਿਵਾਸ ਹੁੰਦਾ ਹੈ। ਇਸ ਤੋਂ ਇਲਾਵਾ ਘਰ 'ਚ ਮੂਰਤੀ ਰੱਖਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਭਗਵਾਨ ਗਣੇਸ਼ ਦਾ ਮੂੰਹ ਘਰ ਦੇ ਮੁੱਖ ਦੁਆਰ ਵੱਲ ਹੋਵੇ।

ਮੂਰਤੀ ਵਿੱਚ ਹੋਣਾ ਚਾਹੀਦਾ ਹੈ ਮੂਸ਼ਕ ਅਤੇ ਮੋਦਕ 

ਘਰ 'ਚ ਸ਼੍ਰੀ ਗਣੇਸ਼ ਦੀ ਮੂਰਤੀ ਲਿਆਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਮੂਸ਼ਕ ਅਤੇ ਬੱਪਾ ਦੇ ਹੱਥ 'ਚ ਮੋਦਕ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਮੋਦਕ ਭਗਵਾਨ ਗਣੇਸ਼ ਨੂੰ ਬਹੁਤ ਪਿਆਰਾ ਹੈ ਅਤੇ ਮੂਸ਼ਕ ਬੱਪਾ ਦਾ ਵਾਹਨ ਹੈ। ਇਸ ਲਈ ਅਜਿਹੀ ਮੂਰਤੀ ਨੂੰ ਘਰ ਲਿਆਉਣਾ ਸ਼ੁਭ ਮੰਨਿਆ ਜਾਂਦਾ ਹੈ।

ਘਰ ਵਿੱਚ ਰਹੇਗੀ ਸੁੱਖ ਸ਼ਾਂਤੀ 

ਘਰ ਵਿਚ ਅਜਿਹੀ ਮੂਰਤੀ ਲਿਆਉਣਾ ਵੀ ਸ਼ੁਭ ਹੈ ਜਿਸ ਵਿਚ ਭਗਵਾਨ ਗਣੇਸ਼ ਆਸਨ 'ਤੇ ਬਿਰਾਜਮਾਨ ਹਨ ਜਾਂ ਕਿਸੇ ਆਸਣ ਵਿਚ ਲੇਟੇ ਹੋਏ ਹਨ। ਅਜਿਹੀ ਮੂਰਤੀ ਘਰ ਲਿਆਉਣ ਨਾਲ ਖੁਸ਼ੀ ਅਤੇ ਆਨੰਦ ਵਧਦਾ ਹੈ।

ਇਹ ਵੀ ਪੜ੍ਹੋ : ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur