Vastu Tips:ਗਲਤ ਦਿਸ਼ਾ ਵਿੱਚ ਰੱਖੀ ਤਿਜੌਰੀ ਖ਼ਤਮ ਕਰ ਦਿੰਦੀ ਹੈ ਘਰ ਦੀ ਬਰਕਤ

09/24/2021 4:33:23 PM

ਨਵੀਂ ਦਿੱਲੀ - ਹਰ ਕੋਈ ਆਪਣੇ ਪੈਸੇ ਨੂੰ ਘਰ 'ਚ ਬਹੁਤ ਹੀ ਸੁਰੱਖਿਅਤ ਥਾਂ 'ਤੇ ਰੱਖਦਾ ਹੈ। ਇਸ ਲਈ ਲੋਕ ਤਿਜੌਰੀ , ਅਲਮਾਰੀ ਨਾਲ ਜੁੜੀ ਹੋਈ ਸੇਫ ਜਾਂ ਫਿਰ ਆਪਣੀ ਸਮਰੱਥਾ ਮੁਤਾਬਕ ਪੈਸੇ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੇ ਹਨ। ਵਾਸਤੂ ਸ਼ਾਸਤਰ ਅਨੁਸਾਰ, ਘਰ ਵਿੱਚ ਤਿਜੌਰੀ ਜਾਂ ਪੈਸਾ ਰੱਖਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਗਲਤ ਦਿਸ਼ਾ 'ਚ ਰੱਖੀ ਤਿਜੌਰੀ ਘਰ ਦੀ ਸਾਰੀ ਬਰਕਤ ਨੂੰ ਖ਼ਤਮ ਕਰ ਸਕਦੀ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤਿਜੌਰੀ ਰੱਖਣਾ ਕਿਸ ਦਿਸ਼ਾ ਵਿੱਚ ਸਹੀ ਰਹਿੰਦਾ ਹੈ।

ਇਹ ਵੀ ਪੜ੍ਹੋ : ਘਰ ਵਿੱਚੋਂ ਦਲਿੱਦਰ ਦੂਰ ਕਰਨ ਲਈ ਕਰੋ ਇਹ ਕੰਮ, ਨਹੀਂ ਹੋਵੇਗੀ ਪੈਸੇ ਦੀ ਘਾਟ

ਕਿੱਥੇ ਸੁਰੱਖਿਅਤ ਹੁੰਦਾ ਹੈ ਤਿਜੌਰੀ ਨੂੰ ਰੱਖਣਾ 

ਵਾਸਤੂ ਅਨੁਸਾਰ, ਤਿਜੌਰੀ ਜਾਂ ਲਾਕਰ ਨੂੰ ਕੰਧ ਦੀ ਦੱਖਣ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ, ਤਾਂ ਜੋ ਇਸਦਾ ਮੂੰਹ ਉੱਤਰ ਜਾਂ ਪੱਛਮ ਦਿਸ਼ਾ ਵਿੱਚ ਖੁੱਲ੍ਹੇ। ਇਸ ਤੋਂ ਇਲਾਵਾ ਤੁਸੀਂ ਸੇਫ ਨੂੰ ਇਸ ਤਰੀਕੇ ਨਾਲ ਵੀ ਰੱਖ ਸਕਦੇ ਹੋ ਕਿ ਇਹ ਪੂਰਬ ਦਿਸ਼ਾ ਵਿੱਚ ਖੁੱਲ੍ਹੇ। ਸ਼ਾਸਤਰਾਂ ਅਨੁਸਾਰ ਕੁਬੇਰ ਨੂੰ ਉੱਤਰ ਦਾ ਅਤੇ ਇੰਦਰ ਦੇਵ ਨੂੰ ਪੂਰਬ ਦਿਸ਼ਾ ਦਾ ਮਾਲਕ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਦੌਲਤ ਵਿੱਚ ਬਰਕਤ ਲਿਆਉਂਦਾ ਹੈ ਸਗੋਂ ਪਰਿਵਾਰ ਵਿੱਚ ਖੁਸ਼ੀਆਂ ਵੀ ਬਰਕਰਾਰ ਰੱਖਦਾ ਹੈ।

ਇਸ ਦਿਸ਼ਾ ਵਿੱਚ ਨਹੀਂ ਹੋਣੀ ਚਾਹੀਦੀ ਸੇਫ਼ ਜਾਂ ਤਿਜੌਰੀ

ਧਿਆਨ ਰੱਖੋ ਕਿ ਸੇਫ ਕਦੇ ਵੀ ਦੱਖਣ ਦਿਸ਼ਾ ਵੱਲ ਨਹੀਂ ਖੁੱਲਣਾ ਚਾਹੀਦਾ। ਇਹ ਦਿਸ਼ਾ ਯਮ ਦੀ ਦਿਸ਼ਾ ਹੈ ਅਤੇ ਇਸ ਦਿਸ਼ਾ ਵਿੱਚ ਤਿਜੌਰੀ ਦਾ ਮੂੰਹ ਖੁੱਲ੍ਹਣ ਦਾ ਮਤਲਬ ਮੁਸੀਬਤਾਂ ਨੂੰ ਬੁਲਾਉਣਾ ਹੈ।

ਇਹ ਵੀ ਪੜ੍ਹੋ : Vastu Tips : ਆਰਥਿਕ ਲਾਭ ਲਈ ਘਰ ਦੀ ਇਸ ਦਿਸ਼ਾ ਚ ਲਗਾਓ ਮਨੀ ਪਲਾਂਟ, ਨਹੀਂ ਹੋਵੇਗੀ ਪੈਸੇ ਦੀ ਕਮੀ

ਸ਼ੁੱਕਰਵਾਰ ਨੂੰ ਕਰੋ ਇਹ ਕੰਮ

ਸ਼ੁੱਕਰਵਾਰ ਨੂੰ ਘਰ ਜਾਂ ਦੁਕਾਨ ਦੀ ਤਿਜੌਰੀ ਜਾਂ ਸੇਫ਼ ਵਿੱਚ ਮਾਂ ਲਕਸ਼ਮੀ ਦੇ ਪਸੰਦੀਦਾ ਕਮਲ ਦੇ ਫੁੱਲ ਨੂੰ ਰੱਖੋ ਅਤੇ ਇਸਨੂੰ ਹਰ 1 ਮਹੀਨੇ  ਬਦਲਦੇ ਰਹੋ। ਸ਼ਾਸਤਰਾਂ ਅਨੁਸਾਰ ਇਸ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।

ਖਾਲ੍ਹੀ ਨਾ ਰੱਖੋ ਤਿਜੌਰੀ

ਸੇਫ ਦਾ ਦਰਵਾਜ਼ਾ ਬਾਥਰੂਮ ਜਾਂ ਟਾਇਲਟ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦੀ ਬਰਕਤ ਚਲੀ ਜਾਂਦੀ ਹੈ। ਇਸ ਦੇ ਨਾਲ ਹੀ ਕਦੇ ਵੀ ਆਪਣਾ ਸੇਫ਼, ਤਿਜੌਰੀ ਜਾਂ ਪਰਸ ਖਾਲ੍ਹੀ ਨਾ ਰੱਖੋ।

ਇਹ ਵੀ ਪੜ੍ਹੋ : ਸਵੇਰ ਦੇ ਸਮੇਂ ਪੈਰਾਂ ਸਮੇਤ ਸਰੀਰ ਦੇ ਇਨ੍ਹਾਂ ਹਿੱਸਿਆਂ 'ਤੇ ਖ਼ਾਰਸ਼ ਹੋਣਾ ਹੁੰਦਾ ਹੈ ਸ਼ੁਭ, ਜਾਣੋ ਇਸ ਦੇ ਅਰਥ

ਤਿਜੌਰੀ ਵਿਚ ਸੁਰੱਖਿਅਤ ਰੱਖੋ ਇਹ ਚੀਜ਼

ਜੇਕਰ ਪੈਸਾ ਨਹੀਂ ਟਿਕਦਾ ਤਾਂ ਸ਼ੁੱਕਰਵਾਰ ਨੂੰ ਤਿਜੌਰੀ ਵਿਚ 5 ਕੋਡੀਆਂ ਸੁਰੱਖਿਅਤ ਰੱਖ ਲਓ। ਇਸ ਨਾਲ ਪੈਸੇ ਵਿੱਚ ਖੁਸ਼ਹਾਲੀ ਆਵੇਗੀ ਅਤੇ ਪੈਸੇ ਦੀ ਕਮੀ ਕਦੇ ਨਹੀਂ ਆਵੇਗੀ।

ਗੰਦੇ ਹੱਥਾਂ ਨਾਲ ਨਾ ਖੋਲ੍ਹੋ ਤਿਜੌਰੀ

ਅਲਮਾਰੀ ਜਾਂ ਤਿਜੌਰੀ ਨੂੰ ਖੋਲ੍ਹਦੇ ਸਮੇਂ ਜੁੱਤੀਆਂ-ਚੱਪਲਾਂ ਨਾ ਪਾਓ ਕਿਉਂਕਿ ਇਨ੍ਹਾਂ ਵਿਚ ਮਾਤਾ ਲਕਸ਼ਮੀ ਅਤੇ ਕੁਬੇਰ ਦੇਵਤਾ ਦਾ ਵਾਸ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਤਿਜੌਰੀ ਨੂੰ ਗੰਦੇ ਹੱਥ ਨਾ ਲਗਾਓ ਅਤੇ ਧੂਪ ਕਰੋ।

ਇਹ ਵੀ ਪੜ੍ਹੋ : Vastu Tips : ਆਰਥਿਕ ਮੰਦੀ ਅਤੇ ਗ੍ਰਹਿਆਂ ਦੇ ਅਸ਼ੁੱਭ ਪ੍ਰਭਾਵਾਂ ਨੂੰ ਦੂਰ ਕਰਨ ਲਈ ਕਰੋ ਇਹ ਉਪਾਅ

ਪੈਸਾ ਖਾ ਜਾਂਦੀਆਂ ਹਨ ਤਿਜੌਰੀ ਵਿਚ ਰੱਖੀਆਂ ਹੋਈਆਂ ਇਹ ਚੀਜ਼ਾਂ

ਮਾਨਤਾ ਹੈ ਕਿ ਤਿਜੌਰੀ ਵਿਚ ਮੁਕੱਦਮੇ ਅਤੇ ਵਿਵਾਦ ਨਾਲ ਸਬੰਧਿਤ ਕੋਈ ਵੀ ਦਸਤਾਵੇਜ਼ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਹ ਚੀਜ਼ਾਂ ਪੈਸੇ ਦੀ ਬਰਬਾਦੀ ਦਾ ਸੰਕੇਤ ਹੁੰਦੀਆਂ ਹਨ। 

ਘਰ ਦੀ ਦੌਲਤ ਵਧਾਉਣ ਦੇ ਟੋਟਕੇ

  • ਵੀਰਵਾਰ ਨੂੰ ਤਿਜੌਰੀ ਵਿੱਚ 7 ​​ਹਲਦੀ ਦੀਆਂ ਗੰਢਾਂ ਭਗਵਾਨ ਵਿਸ਼ਨੂੰ ਦੇ ਕਿਸੇ ਵੀ ਸਿੱਧ ਮੰਤਰ ਦਾ 108 ਵਾਰ ਪਾਠ ਪੜ੍ਹ ਕੇ ਤਿਜੌਰੀ ਵਿਚ ਰੱਖੋ।  ਇਸ ਨਾਲ ਦੌਲਤ ਆਵੇਗੀ।
  • ਕੁਬੇਰ ਦੌਲਤ ਦੇ ਦੇਵਤਾ ਹਨ, ਇਸ ਲਈ ਕੁਬੇਰ ਯੰਤਰ ਜਾਂ ਸ਼੍ਰੀ ਯੰਤਰ ਨੂੰ ਸੇਫ ਵਿੱਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
  • ਪੈਸਾ ਹਮੇਸ਼ਾ ਲਾਲ ਕੱਪੜਾ ਵਿਛਾ ਕੇ ਸੇਫ ਵਿੱਚ ਰੱਖਣਾ ਚਾਹੀਦਾ ਹੈ। ਇਸ ਦੇ ਕਾਰਨ ਘਰ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ।

ਇਹ ਵੀ ਪੜ੍ਹੋ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur