Astro Tips: ਸੂਰਜ ਡੁੱਬਣ ਤੋਂ ਬਾਅਦ ਨਾ ਕਰੋ ਇਹ ਕੰਮ, ਮੰਨਿਆ ਜਾਂਦਾ ਹੈ ਅਸ਼ੁਭ

01/07/2022 9:40:08 AM

ਨਵੀਂ ਦਿੱਲੀ - ਜੋਤਿਸ਼ ਅਤੇ ਵਾਸਤੂ ਸ਼ਾਸਤਰ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਕੁਝ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਿਹਤ ਅਤੇ ਆਰਥਿਕ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਕੰਮਾਂ ਬਾਰੇ...

ਤੁਲਸੀ ਦੇ ਪੌਦੇ ਨੂੰ ਛੋਹਣ ਤੋਂ ਬਚੋ

ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਤੁਲਸੀ ਜੀ ਨੂੰ ਜਲ ਚੜ੍ਹਾਉਣ ਅਤੇ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਸਮਰਿੱਧੀ ਆਉਂਦੀ ਹੈ। ਪਰ ਸੂਰਜ ਡੁੱਬਣ ਤੋਂ ਬਾਅਦ, ਤੁਲਸੀ ਦੇ ਪੌਦੇ ਨੂੰ ਪਾਣੀ ਦੇਣ ਅਤੇ ਇਸ ਨੂੰ ਛੋਹਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Jyotish Shastra : ਨਹਾਉਣ ਵਾਲੇ ਪਾਣੀ 'ਚ ਮਿਲਾਓ ਇਹ ਚੀਜ਼ਾਂ, ਨਕਾਰਾਤਮਕ ਊਰਜਾ ਹੋ ਜਾਵੇਗੀ ਦੂਰ

ਸੂਰਜ ਡੁੱਬਣ ਤੋਂ ਬਾਅਦ ਸੌਣ ਦੀ ਨਾ ਕਰੋ ਗਲਤੀ 

ਜੇਕਰ ਤੁਸੀਂ ਸ਼ਾਮ ਨੂੰ ਸੌਂਦੇ ਹੋ ਤਾਂ ਜਲਦੀ ਹੀ ਆਪਣੀ ਇਸ ਆਦਤ ਨੂੰ ਬਦਲੋ। ਸੂਰਜ ਡੁੱਬਣ ਤੋਂ ਬਾਅਦ ਸੌਣਾ ਜੋਤਿਸ਼ ਅਤੇ ਵਾਸਤੂ ਸ਼ਾਸਤਰ ਵਿੱਚ ਅਸ਼ੁਭ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪੈਸੇ ਦੀ ਕਮੀ ਹੁੰਦੀ ਹੈ ਅਤੇ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਾਸਤੂ ਅਨੁਸਾਰ ਸ਼ਾਮ ਦੇ ਸਮੇਂ ਭਗਵਾਨ ਜੀ ਦੀ ਪੂਜਾ ਕਰਨੀ ਸ਼ੁਭ ਹੁੰਦੀ ਹੈ।

ਇਹ ਵੀ ਪੜ੍ਹੋ : Vastu Shastra : ਛੋਟੀਆਂ-ਛੋਟੀਆਂ ਗੱਲਾਂ 'ਚ ਲੁਕਿਆ ਹੈ ਖੁਸ਼ਹਾਲੀ ਦਾ ਰਾਜ਼, ਜਾਣੋ ਕਿਵੇਂ?

ਦਹੀਂ ਦਾਨ ਨਾ ਕਰੋ

ਭਾਵੇਂ ਦਾਨ ਦੇਣਾ ਚੰਗਾ ਮੰਨਿਆ ਜਾਂਦਾ ਹੈ। ਪਰ ਸੂਰਜ ਡੁੱਬਣ ਤੋਂ ਬਾਅਦ ਦਹੀਂ ਦਾਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਦਹੀਂ ਸ਼ੁੱਕਰ ਗ੍ਰਹਿ ਨਾਲ ਸਬੰਧਤ ਭੋਜਨ ਪਦਾਰਥ ਹੈ। ਇਸ ਦੇ ਨਾਲ ਹੀ ਸ਼ੁੱਕਰ ਗ੍ਰਹਿ ਨੂੰ ਪਿਆਰ, ਪਦਾਰਥਕ ਸੁੱਖ ਅਤੇ ਧਨ ਦਾ ਗ੍ਰਹਿ ਮੰਨਿਆ ਜਾਂਦਾ ਹੈ। ਅਜਿਹੇ 'ਚ ਸ਼ਾਮ ਨੂੰ ਦਹੀਂ ਦਾਨ ਕਰਨ ਨਾਲ ਘਰ ਦੀ ਖੁਸ਼ਹਾਲੀ ਘੱਟ ਹੋ ਸਕਦੀ ਹੈ।

ਇਹ ਵੀ ਪੜ੍ਹੋ : Vastu Shastra : ਘਰ ਨੂੰ ਸਜਾਓ ਬਾਂਸ ਦੀਆਂ ਬਣੀਆਂ ਇਨ੍ਹਾਂ ਚੀਜ਼ਾਂ ਨਾਲ, ਬਣੀ ਰਹੇਗੀ ਸੁੱਖ ਸ਼ਾਂਤੀ

ਘਰ ਵਿਚ ਸ਼ਾਮ ਦੇ ਸਮੇਂ ਝਾੜੂ ਨਾ ਮਾਰੋ

ਜੇਕਰ ਤੁਸੀਂ ਵੀ ਸ਼ਾਮ ਨੂੰ ਘਰ 'ਚ ਝਾੜੂ ਮਾਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਸੁਧਾਰੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਦੀ ਦੇਵੀ ਲਕਸ਼ਮੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ :   Vastu Shastra : ਫਾਲਤੂ ਦੇ ਖ਼ਰਚਿਆਂ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਘਰ 'ਚ ਰੱਖੋ ਇਹ ਚੀਜ਼ਾਂ

ਵਾਲ ਅਤੇ ਨਹੁੰ ਨਾ ਕੱਟੋ

ਸੂਰਜ ਡੁੱਬਣ ਤੋਂ ਬਾਅਦ ਵਾਲ ਅਤੇ ਨਹੁੰ ਕੱਟਣਾ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਜੀਵਨ ਵਿੱਚ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਤੁਹਾਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਜ਼ਿੰਦਗੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਡੀਲਰ Wazirx ਲੰਬੇ ਸਮੇਂ ਤੋਂ ਕਰ ਰਿਹਾ ਸੀ GST ਚੋਰੀ , ਵਿਭਾਗ ਨੇ ਵਸੂਲੀ ਰਕਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur