ਵਾਸਤੂ ਮੁਤਾਬਕ ਘਰ ਦੀ ਕਿਸ ਦਿਸ਼ਾ ‘ਚ ਹੋਣੀਆਂ ਚਾਹੀਦੀਆਂ ਨੇ ਖਿੜਕੀਆਂ?

08/23/2023 12:20:30 AM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਮੁਤਾਬਕ ਘਰ ਦੇ ਹੋਣ ਨਾਲ ਸ਼ੁਭ ਅਤੇ ਤਰੱਕੀ ਵਿੱਚ ਵਾਧਾ ਹੁੰਦਾ ਹੈ। ਉਸ ਘਰ ਵਿੱਚ ਰਹਿਣ ਵਾਲੇ ਲੋਕ ਖੁਸ਼, ਤੰਦਰੁਸਤ ਅਤੇ ਜੀਵਨ ਵਿੱਚ ਤਰੱਕੀ ਕਰਦੇ ਹਨ। ਵਾਸਤੂ ਸ਼ਾਸ਼ਤਰੀਆਂ ਅਨੁਸਾਰ ਜਦੋਂ ਘਰ ਵਿੱਚ ਵਾਸਤੂ ਦੋਸ਼ ਹੁੰਦਾ ਹੈ ਤਾਂ ਸਿਹਤ, ਨੌਕਰੀ, ਕਾਰੋਬਾਰ, ਰਿਸ਼ਤੇ ਸਭ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਸਫ਼ਲਤਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਘਰ ਦੇ ਮੁੱਖ ਦਰਵਾਜ਼ੇ, ਖਿੜਕੀਆਂ, ਰਸੋਈ, ਬਾਥਰੂਮ, ਬੈੱਡਰੂਮ, ਬਾਲਕੋਨੀ ਆਦਿ ਲਈ ਵਾਸਤੂ ਸ਼ਾਸਤਰ ਵਿੱਚ ਸਹੀ ਜਗ੍ਹਾ ਅਤੇ ਦਿਸ਼ਾ ਦੱਸੀ ਗਈ ਹੈ। ਅੱਜ ਅਸੀਂ ਤੁਹਾਨੂੰ ਘਰ ਦੀਆਂ ਖਿੜਕੀਆਂ ਨਾਲ ਸਬੰਧਤ ਵਾਸਤੂ ਬਾਰੇ ਦੱਸ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ
ਘਰ ਦੀਆਂ ਖਿੜਕੀਆਂ ਲਈ ਵਾਸਤੂ ਉਪਾਏ-
ਘਰ ਦੀਆਂ ਖਿੜਕੀਆਂ ਨੂੰ ਸਕਾਰਾਤਮਕਤਾ ਦਾ ਸਰੋਤ ਮੰਨਿਆ ਜਾਂਦਾ ਹੈ, ਜਿਸ ਨਾਲ ਘਰ ਦੀ ਤਰੱਕੀ ਹੁੰਦੀ ਹੈ। ਜਦੋਂ ਵੀ ਘਰ ਬਣਾਉਂਦੇ ਹਾਂ, ਉਸ ਵਿੱਚ ਇੱਕ ਬਰਾਬਰ ਖਿੜਕੀਆਂ ਲਗਾਓ। ਘਰ ਦੀਆਂ ਖਿੜਕੀਆਂ ਦੀ ਸੰਖਿਆ 4, 6, 8, 10 ਵਰਗੀ ਹੋਣੀ ਚਾਹੀਦੀ ਹੈ।
ਖਿੜਕੀਆਂ ਦੇ ਦਰਵਾਜ਼ੇ ਅੰਦਰ ਵੱਲ ਖੁੱਲ੍ਹਣੇ ਚਾਹੀਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਦੇ ਅੰਦਰ ਊਰਜਾ ਦਾ ਪ੍ਰਵਾਹ ਬਾਹਰੋਂ ਅੰਦਰ ਵੱਲ ਆ ਰਿਹਾ ਹੈ।
ਘਰ ਦੀਆਂ ਖਿੜਕੀਆਂ ਲਈ ਪੂਰਬ ਅਤੇ ਉੱਤਰ-ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਸੂਰਜ ਚੜ੍ਹਨ ਵੇਲੇ ਘਰ ਦੇ ਅੰਦਰ ਸੂਰਜ ਦੀਆਂ ਪਹਿਲੀਆਂ ਕਿਰਨਾਂ ਦਾ ਆਉਣਾ ਸਕਾਰਾਤਮਕ ਊਰਜਾ ਦਾ ਪ੍ਰਤੀਕ ਹੈ।
ਘਰ ਦੀ ਪੱਛਮ ਅਤੇ ਦੱਖਣ ਦਿਸ਼ਾ 'ਚ ਛੋਟੀਆਂ ਖਿੜਕੀਆਂ ਲਗਾਈਆਂ ਜਾ ਸਕਦੀਆਂ ਹਨ। ਹਾਲਾਂਕਿ ਜੇਕਰ ਉਸ ਪਾਸੇ ਬਹੁਤ ਸਾਰੀ ਖੁੱਲ੍ਹੀ ਥਾਂ ਹੈ ਤਾਂ ਉੱਥੇ ਖਿੜਕੀ ਨਾ ਲਗਾਉਣਾ ਬਿਹਤਰ ਹੈ।
ਜੇਕਰ ਤੁਸੀਂ ਕਿਸੇ ਖਿੜਕੀ ਨੂੰ ਉੱਤਰ-ਪੂਰਬ ਜਾਂ ਪੂਰਬ ਦਿਸ਼ਾ 'ਚ ਰੱਖਦੇ ਹੋ ਤਾਂ ਉਹ ਵੱਡੀ ਹੋਵੇ ਤਾਂ ਬਹੁਤ ਵਧੀਆ ਰਹੇਗੀ। ਉੱਥੋਂ ਤੁਹਾਨੂੰ ਕਾਫ਼ੀ ਤਾਜ਼ੀ ਹਵਾ ਅਤੇ ਸੂਰਜ ਦੀਆਂ ਕਿਰਨਾਂ ਮਿਲਣਗੀਆਂ। ਜੇਕਰ ਤੁਸੀਂ ਉੱਤਰ ਦਿਸ਼ਾ 'ਚ ਖਿੜਕੀ ਲਗਾਉਂਦੇ ਹੋ ਤਾਂ ਇਸ ਨੂੰ ਉੱਤਰ-ਪੂਰਬ ਦਿਸ਼ਾ 'ਚ ਰੱਖੋ ਤਾਂ ਬਿਹਤਰ ਰਹੇਗਾ।
ਘਰ 'ਚ ਪੂਰਬ, ਉੱਤਰ ਜਾਂ ਉੱਤਰ-ਪੂਰਬ ਦਿਸ਼ਾ 'ਚ ਵੱਡੀਆਂ ਖਿੜਕੀਆਂ ਲਗਾਈਆਂ ਜਾਣ ਅਤੇ ਛੋਟੇ ਆਕਾਰ ਦੀਆਂ ਖਿੜਕੀਆਂ ਨੂੰ ਦੱਖਣ ਪੂਰਬ ਜਾਂ ਉੱਤਰ ਪੱਛਮ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon