ਮਾਤਾ ਰਾਣੀ ਦੀ ਕ੍ਰਿਪਾ ਪਾਉਣ ਲਈ ਨਰਾਤਿਆਂ 'ਚ ਜਨਾਨੀਆਂ ਕਰਨ ਇਹ 16 ਸ਼ਿੰਗਾਰ

10/17/2020 11:55:46 AM

ਜਲੰਧਰ—ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਦੇ ਨਾਲ-ਨਾਲ ਉਨ੍ਹਾਂ ਦੇ 16 ਸ਼ਿੰਗਾਰ ਦਾ ਵੀ ਬਹੁਤ ਮਹੱਤਵ ਹੈ। ਭਾਰਤੀ ਪਰੰਪਰਾ ਮੁਤਾਬਕ ਇਸ ਦੌਰਾਨ ਜਨਾਨੀਆਂ ਲਈ 16 ਸ਼ਿੰਗਾਰ ਕਰਨਾ ਬਹੁਤ ਜ਼ਰੂਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰ ਨਰਾਤਿਆਂ 'ਚ ਜਨਾਨੀਆਂ ਦਾ 16 ਸ਼ਿੰਗਾਰ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ। 
ਕੀ ਹਨ 16 ਸ਼ਿੰਗਾਰ?
ਰਿਗਵੇਦ 'ਚ ਕਿਹਾ ਗਿਆ ਹੈ ਕਿ ਜਨਾਨੀਆਂ ਦਾ 16 ਸ਼ਿੰਗਾਰ ਕਰਨਾ ਸਿਰਫ ਖ਼ੂਬਸੂਰਤੀ ਹੀ ਨਹੀਂ, ਕਿਸਮਤ ਨੂੰ ਵੀ ਵਧਾਉਂਦਾ ਹੈ। ਇਸ ਮੌਕੇ ਜਨਾਨੀਆਂ ਮਾਂ ਭਗਵਤੀ ਨੂੰ ਖੁਸ਼ ਕਰਨ ਲਈ ਇਹ ਸ਼ਿੰਗਾਰ ਕਰਦੀਆਂ ਹਨ। ਆਓ ਜਾਣਦੇ ਹਾਂ ਆਖਿਰ ਕਿਹੜੇ-ਕਿਹੜੇ ਹਨ ਇਹ ਸ਼ਿੰਗਾਰ...
16 ਸ਼ਿੰਗਾਰ 'ਚ ਹੁੰਦੀਆਂ ਹਨ ਇਹ ਚੀਜ਼ਾਂ
1. ਲਾਲ ਰੰਗ ਦੇ ਕੱਪੜੇ

ਮਾਤਾ ਰਾਣੀ ਨੂੰ ਲਾਲ ਰੰਗ ਬਹੁਤ ਪਸੰਦ ਹੈ, ਇਸ ਲਈ ਇਸ ਰੰਗ ਦੇ ਹੀ ਕੱਪੜੇ ਪਾਉਣ ਦੀ ਕੋਸ਼ਿਸ਼ ਕਰੋ।
2. ਬਿੰਦੀ
ਵਿਆਹੁਤਾ ਜਨਾਨੀਆਂ ਨੂੰ ਕੁਮਕੁਮ ਜਾਂ ਸਿੰਦੂਰ ਨਾਲ ਆਪਣੇ ਮੱਥੇ 'ਤੇ ਬਿੰਦੀ ਲਗਾਉਣੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਸਟੀਕਰ ਵਾਲੀ ਬਿੰਦੀ ਵੀ ਲਗਾ ਸਕਦੀ ਹੋ। 
3. ਸਿੰਦੂਰ
ਸਿੰਦੂਰ ਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸਿੰਦੂਰ ਲਗਾਉਣ ਨਾਲ ਪਤੀ ਦੀ ਉਮਰ ਲੰਬੀ ਹੁੰਦੀ ਹੈ।
4. ਕਾਜਲ
ਕਾਜਲ ਨਾ ਸਿਰਫ ਤੁਹਾਡੀਆਂ ਅੱਖਾਂ ਦੀ ਸੁੰਦਰਤਾ ਵਧਾਉਂਦਾ ਹੈ ਸਗੋਂ ਇਹ ਤੁਹਾਨੂੰ ਬੁਰੀ ਨਜ਼ਰ ਤੋਂ ਬਚਾਉਣ 'ਚ ਵੀ ਮਦਦ ਕਰਦਾ ਹੈ।

5. ਮਹਿੰਦੀ
ਮਹਿੰਦੀ ਦੇ ਬਿਨ੍ਹਾਂ ਤਾਂ 16 ਸ਼ਿੰਗਾਰ ਅਧੂਰੇ ਮੰਨੇ ਜਾਂਦੇ ਹਨ। ਸਿਰਫ ਨਰਾਤਿਆਂ 'ਚ ਹੀ ਨਹੀਂ, ਹਰ ਸ਼ੁੱਭ ਮੌਕੇ 'ਤੇ ਜਨਾਨੀਆਂ ਨੂੰ ਮਹਿੰਦੀ ਲਗਾਉਣੀ ਚਾਹੀਦੀ ਹੈ। 
6. ਗਜਰਾ
ਮਾਂ ਦੁਰਗਾ ਨੂੰ ਮੋਗਰੇ ਦਾ ਗਜਰਾ ਬਹੁਤ ਪਸੰਦ ਹੈ। ਅਜਿਹੇ 'ਚ ਤੁਸੀਂ ਕਿਸੇ ਵੀ ਹੇਅਰ ਸਟਾਈਲ ਦੇ ਨਾਲ ਗਜਰਾ ਲਗਾ ਕੇ ਆਪਣੇ ਸ਼ਿੰਗਾਰ ਨੂੰ ਪੂਰਾ ਕਰ ਸਕਦੀ ਹੋ।
7. ਮਾਂਗ ਟੀਕਾ
ਮੱਥੇ 'ਤੇ ਪਾਇਆ ਜਾਣ ਵਾਲਾ ਇਹ ਗਹਿਣਾ ਸਿੰਦੂਰ ਦੇ ਨਾਲ ਮਿਲ ਕੇ ਹਰ ਜਨਾਨੀ ਦੀ ਸੁੰਦਰਤਾ ਨੂੰ ਚਾਰ ਚੰਦ ਲਗਾ ਦਿੰਦਾ ਹੈ। 
8. ਨੱਥ
ਸ਼ਾਦੀਸ਼ੁਦਾ ਜਨਾਨੀਆਂ ਲਈ ਨੱਕ 'ਚ ਨੱਥ ਪਾਉਣੀ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ। ਉਂਝ ਤਾਂ ਅੱਜ ਕੱਲ ਕੁਆਰੀਆਂ ਲੜਕੀਆਂ ਵੀ ਨੱਕ 'ਚ ਰਿੰਗ (ਨੱਥ) ਪਾਉਣਾ ਪਸੰਦ ਕਰਦੀਆਂ ਹਨ। 
9. ਕੰਨਾਂ 'ਚ ਝੁਮਕੇ
ਚਿਹਰੇ ਦੀ ਸੁੰਦਰਤਾ ਵਧਾਉਣ ਵਾਲਾ ਝੁਮਕਾ ਵੀ 16 ਸ਼ਿੰਗਾਰ ਦਾ ਹਿੱਸਾ ਮੰਨਿਆ ਜਾਂਦਾ ਹੈ।
10. ਮੰਗਲ ਸੂਤਰ
ਜਿਥੇ ਮੰਗਲ ਸੂਤਰ ਸੁਹਾਗ ਦੀ ਪਵਿੱਤਰ ਨਿਸ਼ਾਨੀ ਮੰਨੀ ਜਾਂਦੀ ਹੈ, ਉੱਧਰ ਇਸ ਦੇ ਕਾਲੇ ਮੋਤੀ ਜਨਾਨੀਆਂ ਨੂੰ ਬੁਰੀ ਨਜ਼ਰ ਤੋਂ ਬਚਾਉਂਦੇ ਹਨ। 
11. ਬਾਜੂਬੰਦ 
ਕੜੇ ਵਰਗਾ ਦਿੱਸਣ ਵਾਲਾ ਇਹ ਗਹਿਣਾ ਸੋਨੇ ਜਾਂ ਚਾਂਦੀ ਦਾ ਹੁੰਦਾ ਹੈ। ਇਹ ਬਾਹਾਂ 'ਚ ਪੂਰੀ ਤਰ੍ਹਾਂ ਕਸਿਆ ਜਾਂਦਾ ਹੈ, ਇਸ ਲਈ ਇਸ ਨੂੰ ਬਾਜੂਬੰਦ ਕਿਹਾ ਜਾਂਦਾ ਹੈ। 

12. ਚੂੜੀਆਂ
ਚੂੜੀਆਂ ਸੁਹਾਗ ਦਾ ਪ੍ਰਤੀਕ ਹੁੰਦੀਆਂ ਹਨ। ਨਰਾਤਿਆਂ 'ਚ ਹਰ ਜਨਾਨੀ ਦੀ ਬਾਂਹ ਚੂੜੀਆਂ ਨਾਲ ਭਰੀ ਹੋਣੀ ਚਾਹੀਦੀ ਹੈ। ਨਰਾਤੇ 'ਚ ਸੁਹਾਗਣ ਜਨਾਨੀਆਂ ਲਾਲ ਅਤੇ ਕੁਆਰੀਆਂ ਲੜਕੀਆਂ ਹਰੀਆਂ-ਲਾਲ ਚੂੜੀਆਂ ਪਾ ਸਕਦੀਆਂ ਹਨ। 
13. ਅੰਗੂਠੀ
ਸਦੀਆਂ ਤੋਂ ਪਤੀ-ਪਤਨੀ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਮੰਨੀ ਜਾਂਦੀ ਹੈ ਅੰਗੂਠੀ। ਕਿਹਾ ਜਾਂਦਾ ਹੈ ਕਿ ਹੱਥ 'ਚ ਅੰਗੂਠੀ ਪਾਉਣ ਨਾਲ ਜਨਾਨੀਆਂ ਆਲਸੀ ਨਹੀਂ ਹੁੰਦੀਆਂ।
14. ਕਮਰਬੰਦ
ਉਂਝ ਤਾਂ ਨਵੀਂ ਵਿਆਹੀ ਹੀ ਕਮਰਬੰਦ ਪਾਉਂਦੀ ਹੈ ਪਰ ਇਸ ਨੂੰ 16 ਸ਼ਿੰਗਾਰ ਦਾ ਖ਼ਾਸ ਹਿੱਸਾ ਮੰਨਿਆ ਜਾਂਦਾ ਹੈ। 
15.ਬਿਛੁਆ
ਪੈਰਾਂ ਦੇ ਅੰਗੂਠੇ ਅਤੇ ਛੋਟੀ ਉਂਗਲੀ ਨੂੰ ਛੱਡ ਕੇ ਵਿਚਕਾਰ ਦੀਆਂ ਤਿੰਨ ਉਂਗਲੀਆਂ 'ਚ ਚਾਂਦੀ ਦਾ ਬਿਛੁਆ ਪਹਿਣਿਆ ਜਾਂਦਾ ਹੈ। 
16. ਝਾਂਜਰਾ
ਪੈਰਾਂ 'ਚ ਪਾਈਆਂ ਜਾਣ ਵਾਲੀਆਂ ਝਾਂਜਰਾ ਵੀ ਜਨਾਨੀਆਂ ਦੀ ਸੰਦਰਤਾ ਨੂੰ ਵਧਾ ਦਿੰਦੀ ਹੈ। 
 

Aarti dhillon

This news is Content Editor Aarti dhillon