ਸੂਬੇ ਦੀਆਂ ਸਿੱਖਿਆ ਨੀਤੀਆਂ ਉਰਦੂ ਦੇ ਪਤਨ ਲਈ ਜ਼ਿੰਮੇਵਾਰ : ਹਾਮਿਦ ਅੰਸਾਰੀ

10/21/2022 11:57:49 PM

ਨਵੀਂ ਦਿੱਲੀ (ਬਿਊਰੋ) : ਇਸ ਲਈ ਸੂਬਿਆਂ ਦੀਆਂ ਸਿੱਖਿਆ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਸੂਬਾ ਸਰਕਾਰਾਂ ਵੱਲੋਂ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ’ਤੇ ਸਕੂਲੀ ਪਾਠਕ੍ਰਮ ’ਚ ਉਰਦੂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਅਤੇ ਉਰਦੂ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਅਫ਼ਸੋਸ ਹੈ ਉਰਦੂ ਬੋਲਣ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜਨਗਣਨਾ ਦੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ।

ਇਹ ਵੀ ਪੜ੍ਹੋ : ਮੰਤਰੀ ਫੌਜਾ ਸਿਘ ਸਰਾਰੀ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਵੱਡਾ ਐਕਸ਼ਨ

ਤੇਜ਼ੀ ਨਾਲ ਆਬਾਦੀ ’ਚ ਹੋਏ ਵਾਧੇ ਦੇ ਢੰਚੇ ’ਚ ਇਹ ਗਿਰਾਵਟ ਇਕ ਸਵਾਲ ਖੜ੍ਹਾ ਕਰਦੀ ਹੈ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਨੂੰ ਸਮਝਣ ਦੀ ਲੋੜ ਹੈ। ਅੰਸਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਦਰਸਾਉਣ ਲਈ ਅੰਕੜੇ ਇਕੱਠੇ ਕੀਤੇ ਹਨ ਕਿ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ’ਚ ਪਾਠਕ੍ਰਮ ’ਚ ਉਰਦੂ ਨੂੰ ਸ਼ਾਮਲ ਕਰਨ ਅਤੇ ਉਰਦੂ ਅਧਿਆਪਕਾਂ ਦੀ ਨਿਯੁਕਤੀ ਦੀ ਲੋੜ ਹੈ। ਇਹ ਮੇਰੇ ਆਪਣੇ ਸੂਬਿਆਂ ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ ਸਭ ਤੋਂ ਵੱਧ ਉਚਾਰਿਆ ਜਾਂਦਾ ਹੈ, ਪਰ ਮਹਾਰਾਸ਼ਟਰ, ਬਿਹਾਰ ਅਤੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ’ਚ ਸਥਿਤੀ ਕੁਝ ਵੱਖਰੀ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 10 ਜੂਨੀਅਰ ਡਰਾਫਟਸਮੈਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਅੰਸਾਰੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਜੁਲਾਈ 1958 ’ਚ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਕ ਪੱਤਰ ਲਿਖਿਆ ਸੀ। ਪਰ ਹੁਣ ਸਥਿਤੀ ਬਦਲ ਗਈ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸੌੜੀ ਸੋਚ ਕਾਰਨ ਉਰਦੂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਉਰਦੂ ਵੱਡੀ ਗਿਣਤੀ ’ਚ ਬੋਲੀ ਜਾਂਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਮਾਹੌਲ ’ਚ ਵੀ ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਨੇ ਫਿਲਮਾਂ ਅਤੇ ਉਰਦੂ ਪ੍ਰੋਗਰਾਮਾਂ ਰਾਹੀਂ ਉਰਦੂ ਦੀ ਪੁਨਰ ਸੁਰਜੀਤੀ ’ਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਰਦੂ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਭਾਸ਼ਾ ਹੈ ਅਤੇ ਇਸ ਨੂੰ ਆਸਾਨੀ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਉਸ ਨੇ ਕਿਹਾ, ਇਹ ਨਾ ਸਿਰਫ਼ ਉਪ-ਮਹਾਂਦੀਪ ਅਤੇ ਸਾਡੇ ਗੁਆਂਢ ਬਾਰੇ, ਸਗੋਂ ਸੰਸਾਰ ਬਾਰੇ ਵਿਅਕਤੀਗਤ ਧਾਰਨਾਵਾਂ ਤੱਕ ਸੀਮਿਤ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ ਜੌੜਾਮਾਜਰਾ ਨੇ 8 ਨੌਜਵਾਨਾਂ ਨੂੰ ਪੈਰਾ-ਮੈਡੀਕਲ ਸਟਾਫ ਤਹਿਤ ਦਿੱਤੇ ਨਿਯੁਕਤੀ ਪੱਤਰ

ਇਸ ਮੌਕੇ ’ਤੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਟੀ. ਐੱਸ. ਠਾਕੁਰ (ਸੇਵਾਮੁਕਤ) ਨੇ ਕਿਹਾ ਕਿ ਉਰਦੂ ਨੂੰ ਸਿਰਫ਼ ਇਕ ਧਰਮ ਦੀ ਭਾਸ਼ਾ ਨਹੀਂ ਮੰਨਿਆ ਜਾਣਾ ਚਾਹੀਦਾ। ਉਰਦੂ ਹਰ ਕਿਸੇ ਦੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਮਾਜ ਨੂੰ ਇਕਜੁੱਟ ਕਰਨ ਲਈ ਕਵਿਤਾ ਦੀ ਵਰਤੋਂ ਕੀਤੀ ਜਾਵੇ ਅਤੇ ਇਹ ਪ੍ਰਚਾਰਿਆ ਜਾਵੇ ਕਿ ਸਾਰੇ ਰਸਤੇ ਇਕ ਹਨ ਅਤੇ ਪ੍ਰਮਾਤਮਾ ਵੱਲ ਲੈ ਜਾਂਦੇ ਹਨ, ਸਮਾਜ ਲਈ ਇਸ ਤੋਂ ਵੱਡਾ ਕੋਈ ਯੋਗਦਾਨ ਨਹੀਂ ਹੋ ਸਕਦਾ। ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਆਪਣੀਆਂ ਦੋਵੇਂ ਕਿਤਾਬਾਂ ਨੂੰ ਆਪਣੇ ਦਿਲ ਦੇ ਕਰੀਬ ਦੱਸਿਆ। ਨਾਲ ਹੀ ਕਿਹਾ ਕਿ ਉਹ ਸਾਡੇ ਦਿਲ ਦੇ ਕਰੀਬ ਹੈ ਅਤੇ ਜ਼ਿੰਦਗੀ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਿੰਦਗੀ ਹੈ, ਉਦੋਂ ਤੱਕ ਰਸਤਾ ਰੱਖਣਾ ਪੈਂਦਾ ਹੈ। ਪੈਦਲ ਚੱਲਣਾ ਵੀ ਜ਼ਰੂਰੀ ਹੈ ਕਿਉਂਕਿ ਦੇਸ਼ ’ਚ ਬਹੁਤ ਕੁਝ ਕਰਨਾ ਬਾਕੀ ਹੈ। ਜਿਸ ਦੇਸ਼ ’ਚ ਅਸੀਂ ਰਹਿੰਦੇ ਹਾਂ, ਉਸ ਦੀ ਰੱਖਿਆ ਕਰਨਾ ਵੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਦੁਖਦਾਈ ਖ਼ਬਰ: 16 ਸਾਲਾ ਬੱਚੇ ਦੀ ਲਿਫ਼ਟ 'ਚ ਫਸਣ ਕਾਰਨ ਹੋਈ ਮੌਤ

ਇਸ ਮੌਕੇ ’ਤੇ ਪ੍ਰਸਿੱਧ ਫਿਲਮ ਨਿਰਮਾਤਾ ਮੁਜ਼ੱਫਰ ਅਲੀ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੇ ਸੁਖਜਿੰਦਰ ਰੰਧਾਵਾ, ਅਟਾਰਨੀ-ਜਨਰਲ ਆਰ ਵੈਂਕਟਾਰਮਨੀ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਦਿੱਲੀ ਦੇ ਸਾਬਕਾ ਉਪ ਰਾਜਪਾਲ ਤੇਜਿੰਦਰ ਖੰਨਾ, ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਬੇਟੀ ਪ੍ਰਤਿਭਾ ਅਡਵਾਨੀ, ਡਾ. ਜੇਡੀਯੂ ਆਗੂ ਤਿਆਗੀ, ਸੁਭਾਸ਼ ਚੰਦਰ, ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ, ਕਾਂਗਰਸੀ ਆਗੂ ਸੰਦੀਪ ਦੀਕਸ਼ਿਤ, ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੱਬੇ ਪੱਖੀ ਆਗੂ ਡੀ. ਰਾਜਾ, ਸੰਸਦ ਮੈਂਬਰ ਸ਼ਤਰੂਘਨ ਸਿਨਹਾ ਸਮੇਤ ਹਰ ਵਰਗ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Mandeep Singh

This news is Content Editor Mandeep Singh