ਦੇਸ਼ ’ਚ 2 ਤਰ੍ਹਾਂ ਦੇ ਹਿੰਦੂ ਹਨ, ਇਕ ਜੋ ਮੰਦਰ ਜਾ ਸਕਦੇ ਹਨ ਅਤੇ ਦੂਜੇ ਜੋ ਨਹੀਂ ਜਾ ਸਕਦੇ : ਮੀਰਾ ਕੁਮਾਰ

11/27/2021 2:56:55 AM

ਨਵੀਂ ਦਿੱਲੀ - ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 21ਵੀਂ ਸਦੀ ਦੇ ਭਾਰਤ ਵਿਚ ਵੀ ਜਾਤੀ ਵਿਵਸਥਾ ਕਾਇਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ 2 ਤਰ੍ਹਾਂ ਦੇ ਹਿੰਦੂ ਹਨ-ਇਕ ਉਹ ਜੋ ਮੰਦਰ ਜਾ ਸਕਦੇ ਹਨ ਅਤੇ ਦੂਜੇ ਉਹ ਜੋ ਨਹੀਂ ਜਾ ਸਕਦੇ। ਸਾਬਕਾ ਡਿਪਲੋਮੈਟ, ਜੋ ਦਲਿਤ ਭਾਈਚਾਰੇ ਨਾਲ ਸਬੰਧਤ ਹੈ, ਨੇ ਇਥੇ ਰਾਜਿੰਦਰ ਭਵਨ ਵਿਚ ਇਕ ਸਮਾਗਮ ਵਿਚ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਸ ਦੇ ਪਿਤਾ ਬਾਬੂ ਜਗਜੀਵਨ ਰਾਮ ਨੂੰ ‘ਹਿੰਦੂ ਧਰਮ ਛੱਡਣ’ ਲਈ ਕਿਹਾ ਸੀ ਕਿਉਂਕਿ ਉਨ੍ਹਾਂ ਨੂੰ ਜਾਤ ਦੇ ਕਾਰਣ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ -  ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਓਮਿਕਰੋਨ ਦਾ ਨਾਂ

ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਨੇ ਕਿਹਾ ਕਿ ਉਹ ਆਪਣਾ ਧਰਮ ਨਹੀਂ ਛੱਡੇਗਾ ਅਤੇ ਜਾਤ-ਪਾਤ ਵਿਰੁੱਧ ਲੜੇਗਾ। ਉਸ ਨੇ ਕਿਹਾ ਕਿ ਉਸ ਦੇ ਪਿਤਾ ਪੁੱਛਦੇ ਸਨ ਕਿ ਕੀ ‘ਧਰਮ ਬਦਲਣ ਨਾਲ ਜਾਤ ਬਦਲ ਜਾਂਦੀ ਹੈ’। ਉਨ੍ਹਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਆਪਣੀ ਨਵੀਂ ਕਿਤਾਬ ‘ਦਿ ਲਾਈਟ ਆਫ ਏਸ਼ੀਆ: ਦਿ ਪੋਇਮ ਦੈਟ ਡਿਫਾਈਨਡ ਬੁੱਧ’ ’ਤੇ ਭਾਸ਼ਣ ਦਿੱਤਾ। ਇਹ ਕਿਤਾਬ ਸਰ ਐਡਵਿਨ ਅਰਨੋਲਡ ਦੁਆਰਾ ਲਿਖੀ ਗਈ ਸੀ ਜੋ ਪਹਿਲੀ ਵਾਰ 1879 ਵਿਚ ਪ੍ਰਕਾਸ਼ਿਤ ਹੋਈ ਸੀ। ਇਸ ਪੁਸਤਕ ਵਿਚ ਬੁੱਧ ਦੇ ਜੀਵਨ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati