ਕਿਸਾਨਾਂ ਲਈ ਕੇਂਦਰ ਦਾ ਵੱਡਾ ਤੋਹਫ਼ਾ, ਮਧੂ-ਮੱਖੀ ਪਾਲਣ ਨੂੰ ਖੇਤੀਬਾੜੀ ਸਾਧਨ ਵਜੋਂ ਦਿੱਤੀ ਮਾਨਤਾ

08/10/2022 6:14:26 PM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮਧੂ-ਮੱਖੀ ਪਾਲਣ ਨੂੰ ਖੇਤੀਬਾੜੀ ਦੇ ਸਾਧਨ ਵਜੋਂ ਦਰਜਾ ਦੇ ਦਿੱਤਾ ਹੈ। ਹੁਣ ਮਧੂ-ਮੱਖੀ ਪਾਲਣ ਨੂੰ ਖਾਦ, ਬੀਜ ਅਤੇ ਕੀਟਨਾਸ਼ਕ ਦੀ ਤਰ੍ਹਾਂ ਖੇਤੀਬਾੜੀ 'ਚ ਪੈਦਾਵਾਰ ਵਧਾਉਣ ਦੇ ਇਕ ਸਾਧਨ ਦੇ ਰੂਪ ਵਿਚ ਵਰਤਿਆ ਜਾ ਸਕੇਗਾ। ਇਸ ਨਾਲ ਮਧੂ-ਮੱਖੀ ਪਾਲਣ ਕਿੱਤਾ ਵੱਡੇ ਪੱਧਰ 'ਤੇ ਅਪਣਾਉਣ ਦੇ ਰਾਹ ਖੁੱਲ੍ਹਣਗੇ।

ਖੇਤਾਬਾੜੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਸ਼ਹਿਦ ਦੀ ਪੈਦਾਵਾਰ 'ਤੇ ਨਿਰਯਾਤ ਵੀ ਵਧੇਗਾ। 2021-22 ਵਿਚ 74 ਹਜ਼ਾਰ ਮੀਟ੍ਰਿਕ ਟਨ ਸ਼ਹਿਦ ਦਾ ਨਿਰਯਾਤ ਹੋਇਆ ਸੀ ਜਿਸ ਦੀ ਕੀਮਤ ਲਗਭਗ 1220 ਕਰੋੜ ਰੁਪਏ ਸੀ। ਕਿਸਾਨ ਆਪਣੇ ਖੇਤਾਂ ਅਤੇ ਬਾਗਾਂ ਦੇ ਨਾਲ ਲੋੜ ਅਨੁਸਾਰ ਮਧੂ-ਮੱਖੀ ਦੇ ਡੱਬੇ ਰੱਖਣਗੇ ਇਸ ਨਾਲ਼ ਫ਼ਸਲ ਦਾ ਝਾੜ ਵਧੇਗਾ ਅਤੇ ਸ਼ਹਿਦ ਦੀ ਪੈਦਾਵਾਰ ਵੀ ਹੋਵੇਗੀ।


Anuradha

Content Editor

Related News