ਸ਼ਰਜੀਲ ਇਮਾਮ ਦੀ ਪਟੀਸ਼ਨ ''ਤੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ

05/01/2020 5:26:23 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਭੜਕਾਊ ਭਾਸ਼ਣ ਦੇ ਦੋਸ਼ 'ਚ ਦੇਸ਼ਧ੍ਰੋਹ ਅਤੇ ਹੋਰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਰਜੀਲ ਇਮਾਮ ਦੀ ਪਟੀਸ਼ਨ 'ਤੇ ਦਿੱਲੀ ਪੁਲਸ ਤੋਂ ਸ਼ੁੱਕਰਵਾਰ ਨੂੰ ਜਵਾਬ ਤਲੱਬ ਕੀਤਾ। ਸ਼ਰਜੀਲ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਕ ਹੀ ਤਰਾਂ ਦੀਆਂ 5 ਐੱਫ.ਆਈ.ਆਰ. ਦਰਜ ਕੀਤੇ ਜਾਮ ਵਿਰੁੱਧ ਅਤੇ ਸਾਰੇ ਮਾਮਲਿਆਂ ਦੀ ਜਾਂਚ ਇਕ ਹੀ ਏਜੰਸੀ ਤੋਂ ਕਰਵਾਏ ਜਾਣ ਦੀ ਕੋਰਟ ਤੋਂ ਅਪੀਲ ਕੀਤੀ ਹੈ। ਜੱਜ ਅਸ਼ੋਕ ਭੂਸ਼ਣ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਸ਼ਰਜੀਲ ਵਲੋਂ ਪੇਸ਼ ਸੀਨੀਅਰ ਐਡਵੋਕੇਟ ਸਿਧਾਰਥ ਦਵੇ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਅਤੇ ਮਾਮਲੇ ਦੀ ਸੁਣਵਾਈ 10 ਦਿਨਾਂ ਬਾਅਦ ਕਰਨ ਦਾ ਫੈਸਲਾ ਲਿਆ।

ਸੁਣਵਾਈ ਦੌਰਾਨ ਦਵੇ ਨੇ ਦਲੀਲ ਦਿੱਤੀ ਕਿ ਉਨਾਂ ਦੇ ਮੁਵਕਿਲ ਵੱਖ-ਵੱਖ ਰਾਜਾਂ 'ਚ ਦਰਜ ਸਾਰੀਆਂ 5 ਐੱਫ.ਆਈ.ਆਰ. ਉਨਾਂ ਦੇ ਇਕ ਹੀ ਭਾਸ਼ਣ 'ਤੇ ਆਧਾਰਤ ਹਨ। ਦਵੇ ਨੇ ਅਜਿਹੇ ਹੀ ਇਕ ਹੀ ਤਰਾਂ ਦੇ ਕਈ ਮਾਮਲੇ ਦਰਜ ਕੀਤੇ ਜਾਣ ਵਿਰੁੱਧ ਰਿਪਬਲਿਕ ਟੀ.ਵੀ. ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਦਾ ਜ਼ਿਕਰ ਵੀ ਕੀਤਾ ਪਰ ਜੱਜ ਭੂਸ਼ਣ ਨੇ ਕਿਹਾ ਕਿ ਜੇਕਰ ਪੁਲਸ ਨੂੰ ਕੁਝ ਗੰਭੀਰ ਅਪਰਾਧ ਬਾਰੇ ਪਤਾ ਲੱਗਦਾ ਹੈ ਤਾਂ ਸ਼ਿਕਾਇਤ ਦਰਜ ਕਰਨ 'ਚ ਕੋਈ ਬੁਰਾਈ ਨਹੀਂ ਹੈ।

ਦੱਸਣਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੋਧੀ ਪ੍ਰਦਰਸ਼ਨ ਦੇ ਆਯੋਜਕਾਂ 'ਚੋਂ ਇਕ ਸ਼ਰਜੀਲ 'ਤੇ ਦੇਸ਼ਧ੍ਰੋਹ ਦੇ ਦੋਸ਼ ਲੱਗੇ ਹਨ, ਜਿਨਾਂ 'ਚ ਭਾਰਤੀ ਸਜ਼ਾ ਯਾਫ਼ਤਾ ਦੀ ਧਾਰਾ 124 ਅਤੇ 153ਏ ਤੋਂ ਇਲਾਵਾ ਗੈਰ-ਕਾਨੂੰਨੀ ਗਤੀਵਿਧੀਆਂ ਵਿਰੋਧੀ ਐਕਟ (ਯੂ.ਏ.ਪੀ.ਏ.) ਦੀ ਧਾਰਾ 13 ਵੀ ਜੋੜੀ ਗਈ ਹੈ। ਸ਼ਰਜੀਲ ਫਿਲਹਾਲ ਜੇਲ 'ਚ ਬੰਦ ਹੈ। ਪਿਛਲੇ ਸਾਲ 13 ਦਸੰਬਰ ਅਤੇ 15 ਦਸੰਬਰ ਨੂੰ ਜਾਮੀਆ ਹਿੰਸਾ 'ਚਸ਼ਾਮਲ ਹੋਣ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਵਿਰੁੱਧ ਵੱਖ-ਵੱਖ ਰਾਜਾਂ 'ਚ 5 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਉਨਾਂ 'ਤੇ ਦਸੰਬਰ 'ਚ ਭੜਕਾਊ ਭਾਸ਼ਣ ਕਾਰਨ, ਜਾਮੀਆ ਦੰਗਿਆਂ ਨੂੰ ਭੜਕਾਉਣ ਅਤੇ 15 ਜਨਵਰੀ ਨੂੰ ਸੀ.ਏ.ਏ. ਵਿਰੁੱਧ ਅਲੀਗੜ ਮੁਸਲਿਮ ਯੂਨੀਵਰਸਿਟੀ 'ਚ ਭਾਸ਼ਣ ਦੇਣ ਦੇ ਦੋਸ਼ ਲਗਾਏ ਗਏ।


DIsha

Content Editor

Related News