ਰਾਸ਼ਟਰਪਤੀ, ਕਰੁਣਾਨਿਧੀ ਅਤੇ ਹੋਰ ਨੇਤਾਵਾਂ ਨੇ ਜੈਲਲਿਤਾ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਕਾਮਨਾ

12/05/2016 3:33:35 AM

ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ, ਡੀ.ਐੱਮ.ਕੇ. ਪ੍ਰਧਾਨ ਐੱਮ. ਕਰੁਣਾਨਿਧੀ, ਕੇਂਦਰੀ ਮੰਤਰੀਆਂ, ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਐਤਵਾਰ ਰਾਤ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਸਿਹਤ ਦੀ ਸਥਿਤੀ ''ਤੇ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜੈਲਲਿਤਾ ਦੀ ਸਿਹਤ ਦੀ ਸਥਿਤੀ ਬਾਰੇ ਜਾਣਨ ਤੋਂ ਬਾਅਦ ਮੁਖਰਜੀ ਨੇ ਆਪਣੇ ਟਵਿਟ ''ਚ ਕਿਹਾ, ''''ਮੁੱਖ ਮੰਤਰੀ ਜੈਲਲਿਤਾ ਨੂੰ ਦਿਲ ਦਾ ਦੌਰਾ ਪੈਣ ਬਾਰੇ ਜਾਣ ਕੇ ਮੈਂ ਬਹੁਤ ਦੁਖੀ ਹਾਂ। ਮੈਂ ਉਨ੍ਹਾਂ ਦੇ ਜਦਲ ਠੀਕ ਹੋਣ ਦੀ ਕਾਮਨਾ ਕਰਦਾ ਹਾਂ।''''

ਜੈਲਲਿਤਾ ਦਾ ਪਿਛਲੀ 22 ਸਤੰਬਰ ਤੋਂ ਚੇਨਈ ਦੇ ਅਪੋਲੋ ਹਸਪਤਾਲ ''ਚ ਇਲਾਜ਼ ਚੱਲ ਰਿਹਾ ਹੈ। ਜੈਲਲਿਤਾ ਦੇ ਵਿਰੋਧੀ ਕਰੁਣਾਨਿਧੀ ਨੇ ਵੀ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਤਾਮਿਲਨਾਡੂ ''ਚ ਵਿਰੋਧੀ ਨੇਤਾ ਦੇ ਸਟਾਲਿਨ ਨੇ ਵੀ ਆਪਣੇ ਟਵਿਟ ''ਚ ਕਿਹਾ, ''''ਮੈਂ ਕਾਮਨਾ ਕਰਦਾ ਹਾਂ ਕਿ ਮੁੱਖ ਮੰਤਰੀ ਦਾ ਜੋ ਇਲਾਜ਼ ਚੱਲ ਰਿਹਾ ਹੈ ਉਹ ਚੰਗਾ ਨਤੀਜਾ ਦੇਵੇਂ ਅਤੇ ਉਹ ਜਦਲ ਸਿਹਤਯਾਬ ਹੋਣ।'''' ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐੱਮ ਵੈਂਕਿਆ ਨਾਇਡੂ ਨੇ ਆਪਣੇ ਟਵਿਟ ''ਚ ਕਿਹਾ, ''''ਤਾਮਿਲਨਾਡੂ ਦੀ ਮੁੱਖ ਮੰਤਰੀ ਸੇਲਵੀ ਜੈਲਲਿਤਾ ਦੀ ਗੰਭੀਰ ਹਾਲਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।''''