ਪ੍ਰਧਾਨ ਮੰਤਰੀ ਮੋਦੀ ਪਹੁੰਚੇ ਮੁੰਬਈ, ਕਿਹਾ ਦੇਸ਼ ਦੇ ਹਿੱਤ ''ਚ ਲੈਣਗੇ ਸਖਤ ਫੈਸਲੇ

12/24/2016 2:07:48 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਅੱਜ ਇਕ ਦਿਨ ਦੇ ਦੌਰੇ ''ਤੇ ਮਹਾਰਾਸ਼ਟਰ ਪਹੁੰਚੇ ਹਨ। ਉਹ ਅੱਜ ਇੱਥੇ ਮਰਾਠਾ ਯੋਧਾ ਛਤਰਪਤੀ ਮਹਾਰਾਜ ਦੇ ਵਿਸ਼ਾਲ ਸਮਾਰਕ ਅਤੇ ਮੁੰਬਈ ਅਤੇ ਪੁਣੇ ''ਚ ਮੈਟਰੋ ਰੇਲ ਪ੍ਰੋਜੈਕਟ ਦੀ ਨੀਂਹ ਰੱਖੀ ਹੈ।
ਉਨ੍ਹਾਂ ਨੇ ਇਸ ਦੌਰਾਨ ਕ੍ਰਿਸਮਸ ਅਤੇ ਆਉਣ ਵਾਲੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਰਾਏਗੜ੍ਹ ''ਚ ਕਿਹਾ ਕਿ ਜੋ ਲੋਕ ਵਿੱਤੀ ਬਾਜ਼ਾਰ ਤੋਂ ਪੈਸਾ ਬਣਾ ਰਹੇ ਹਨ ਉਨ੍ਹਾਂ ਨੂੰ ਟੈਕਸ ਚੁੱਕਾ ਕੇ ਦੇਸ਼ ਦੇ ਨਿਰਮਾਣ ''ਚ ਯੋਗਦਾਨ ਦੇਣਾ ਚਾਹੀਦਾ ਹੈ। ਸਾਡੀ ਸਰਕਾਰ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਉਤਸੁਕ ਹੈ। ਸਟਾਕ ਮਾਰਕੇਟ (ਸ਼ੇਅਰ ਬਾਜ਼ਾਰ) ਸਟਾਰਟਅੱਪ ਈਕੋਸਿਸਟਮ ਲਈ ਬਹੁਤ ਮਹੱਤਵਪੂਰਨ ਹੈ। 
ਉਨ੍ਹਾਂ ਅੱਗੇ ਕਿਹਾ ਕਿ ਸਕਿਓਰਿਟੀਜ਼ ਬਾਜ਼ਾਰ ''ਚ ਚੰਗੇ ਰੈਗੂਲੇਸ਼ਨ ਲਈ ਭਾਰਤ ਨੇ ਚੰਗਾ ਨਾਮ ਕਮਾਇਆ ਹੈ। ਅਸੀਂ ਤਰੱਕੀ ਕੀਤੀ ਹੈ ਅਤੇ ਵਪਾਰ ਕਰਨ ਦੀਆਂ ਮੁਸ਼ਕਿਲਾਂ ਨੂੰ ਸਰਲ ਬਣਾਇਆ ਹੈ। ਐੱਫ. ਡੀ. ਆਈ. (ਪ੍ਰਤੱਖ ਵਿਦੇਸ਼ੀ ਨਿਵੇਸ਼) ਹੁਣ ਰਿਕਾਰਡ ਪੱਧਰ ''ਤੇ ਪਹੁੰਚ ਗਈ ਹੈ। ਦੇਸ਼ ਦੇ ਹਿੱਤ ''ਚ ਸਖਤ ਫੈਸਲੇ ਲੈਣ ''ਚ ਉਹ ਸ਼ਰਮਾਉਣਗੇ ਨਹੀਂ। ਨੋਟਬੰਦੀ ਤੋਂ ਅੱਗੇ ਲਾਭ ਹੋਵੇਗਾ। ਜੀ. ਐੱਸ. ਟੀ. (ਗੁਡ ਐਂਡ ਸਰਵਿਸ ਟੈਕਸ) ਨੂੰ ਲੈ ਕੇ ਸਾਲਾਂ ਤੋਂ ਲਟਕੇ ਸੰਵਿਧਾਨਕ ਸੋਧ ਨੂੰ ਸੰਸਦ ਤੋਂ ਪਾਸ ਕੀਤਾ ਗਿਆ ਅਤੇ ਛੇਤੀ ਹੀ ਜੀ. ਐੱਸ. ਟੀ. ਲਾਗੂ ਹੋ ਜਾਵੇਗਾ। ਦੇਸ਼ ਦੇ ਹਿੱਤ ''ਚ ਕਈ ਵੱਡੇ ਫੈਸਲੇ ਲਏ ਗਏ ਹਨ। ਸਾਨੂੰ ਉਮੀਦ ਹੈ ਛੇਤੀ ਜੀ. ਐੱਸ. ਟੀ. ਬਿੱਲ ਵੀ ਲਾਗੂ ਹੋ ਜਾਵੇਗਾ। ਆਲੋਚਕਾਂ ਨੇ ਵੀ ਵਿਕਾਸ ਦੀ ਤਰੀਫ ਕੀਤੀ ਹੈ। 
ਜ਼ਿਕਰਯੋਗ ਹੈ ਕਿ ਮੋਦੀ ਦੇ ਸਵਾਗਤ ਲਈ ਉੱਥੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਰਾਜਨੀਤੀ ਰੂਪ ਨਾਲ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ
ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਰਾਜਨੀਤੀ ਰੂਪ ਨਾਲ ਮਹੱਤਵਪੂਰਨ ਹੈ ਕਿਉਂਕਿ  ਮੁੰਬਈ ਮਹਾਨਗਰ ਪਾਲਿਕਾ ਦਾ ਜ਼ੋਰਦਾਰ ਮੁਕਾਬਲਾ ਕੁਝ ਮਹੀਨੇ ਬਾਅਦ ਹੋਣ ਵਾਲਾ ਹੈ। ਸ਼ਿਵਾਜੀ ਸਮਾਰਕ ਦੀ ਮੁੱਖ ਵਿਸ਼ੇਸ਼ਤਾਵਾਂ ''ਚ ਮਰਾਠਾ ਸ਼ਾਸਕ ਦੀ 192 ਮੀਟਰ ਲੰਬੀ ਮੂਰਤੀ ਹੋਵੇਗੀ। ਰਾਜ ਭਵਨ ਕੰਢੇ ਤੋਂ 1.5 ਕਿਲੋਮੀਟਰ ਦੂਰ ਇਹ ਚੱਟਾਨਾਂ ''ਤੇ ਬਣਾਈ ਜਾਵੇਗੀ। ਇਸ ''ਤੇ ਕੁੱਲ੍ਹ 3600 ਕਰੋੜ ਰੁਪਏ ਦੀ ਲਾਗਤ ਆਵੇਗੀ।