ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦਾ ਖੁਲਾਸਾ : ਪਾਕਿਸਤਾਨੀ ਪੁਲਸ ਨੇ ਹਿਰਾਸਤ 'ਚ ਕੀਤੀ ਦਰਿੰਦਗੀ

06/16/2020 5:27:24 PM

ਪੇਸ਼ਾਵਰ- ਪਾਕਿਸਤਾਨ 'ਚ ਸੋਮਵਾਰ 15 ਜੂਨ ਦੀ ਸਵੇਰ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀਆਂ ਦੇ ਅਚਾਨਕ ਗਾਇਬ ਹੋਣ ਨਾਲ ਸਨਸਨੀ ਫੈਲ ਗਈ ਸੀ। ਭਾਰਤੀ ਹਾਈ ਕਮਿਸ਼ਨ ਨੇ ਇਸ ਬਾਰੇ ਪਤਾ ਲੱਗਦੇ ਹੀ ਸਖਤੀ ਦਿਖਾਈ ਅਤੇ ਤੁਰੰਤ ਪਾਕਿ ਸਰਕਾਰ ਨਾਲ ਜਾਂਚ ਦੀ ਗੱਲ ਕੀਤੀ। ਭਾਰਤ ਦੀ ਸਖਤੀ ਨੂੰ ਦੇਖਦੇ ਹੋਏ ਸ਼ਾਮ ਤੱਕ ਪਾਕਿਸਤਾਨ ਵਲੋਂ ਬਿਆਨ ਆਇਆ ਕਿ ਇਕ ਹਿਟ ਐਂਡ ਰਨ ਮਾਮਲੇ 'ਚ ਇਸਲਾਮਾਬਾਦ ਪੁਲਸ ਨੇ ਦੋਹਾਂ ਭਾਰਤੀਆਂ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਭਾਰਤ ਵਲੋਂ ਵਿਰੋਧ ਜਤਾਉਣ 'ਤੇ ਸ਼ਾਮ ਤੱਕ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਦੇ ਦੋਹਾਂ ਅਧਿਕਾਰੀਆਂ ਪਾਲ ਸਿਲਵਾਦੇਸ ਅਤੇ ਦਿਮੂ ਬ੍ਰਹਮਾ ਨੇ ਦੱਸਿਆ ਕਿ 12 ਘੰਟਿਆਂ ਦੀ ਹਿਰਾਸਤ 'ਚ ਪਾਕਿਸਤਾਨ ਦੀ ਪੁਲਸ ਨੇ ਉਨ੍ਹਾਂ ਨਾਲ ਕਿੰਨੀ ਦਰਿੰਦਗੀ ਦਿਖਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਪੁਲਸ ਨੇ ਅਣਮਨੁੱਖੀ ਵਤੀਰਾ ਕੀਤਾ।

ਦੋਹਾਂ ਪੀੜਤਾਂ ਅਨੁਸਾਰ ਨਾ ਸਿਰਫ਼ ਉਨ੍ਹਾਂ ਨੂੰ 12 ਘੰਟੇ ਤੱਕ ਹਿਰਾਸਤ 'ਚ ਰੱਖਿਆ ਗਿਆ ਸਗੋਂ ਇਸ ਦੌਰਾਨ ਲੋਹੇ ਦੀ ਰਾਡ ਨਾਲ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਇਲਾਵਾ ਜਦੋਂ ਇਨ੍ਹਾਂ ਦੋਹਾਂ ਨੇ ਪਾਣੀ ਮੰਗਿਆ ਤਾਂ ਉਨ੍ਹਾਂ ਨੂੰ ਗੰਦਾ ਪਾਣੀ ਪੀਣ ਲਈ ਵੀ ਮਜ਼ਬੂਰ ਕੀਤਾ ਗਿਆ। ਜਾਣਕਾਰੀ ਅਨੁਸਾਰ ਦੋਹਾਂ ਅਧਿਕਾਰੀਆਂ ਦੇ ਸਰੀਰ 'ਤੇ ਸੱਟਾਂ ਦੇ ਕਾਫ਼ੀ ਨਿਸ਼ਾਨ ਮੌਜੂਦ ਹਨ। ਇਨ੍ਹਾਂ ਦੋਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਹੱਥਕੜੀ ਲਗਾ ਕੇ ਅਤੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਲਿਜਾਇਆ ਗਿਆ ਸੀ। ਇਨ੍ਹਾਂ ਨੂੰ 12 ਘੰਟੇ ਤੱਕ ਭਾਰਤੀ ਹਾਈ ਕਮਿਸ਼ਨ ਕੋਲ ਹੀ ਮੌਜਦੂ ਕਿਸੇ ਜਗ੍ਹਾ ਹਿਰਾਸਤ 'ਚ ਰੱਖਿਆ ਗਿਆ ਸੀ, ਜਿਸ ਨਾਲ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਪ੍ਰਤੀਕਿਰਿਆ 'ਤੇ ਨਜ਼ਰ ਰੱਖੀ ਜਾ ਸਕੇ। ਦੋਹਾਂ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 15-16 ਲੋਕਾਂ ਨੇ ਇਨ੍ਹਾਂ ਦੀ ਗੱਡੀ ਨੂੰ ਕਰੀਬ 6 ਵਾਹਨਾਂ ਨਾਲ ਘੇਰ ਲਿਆ ਸੀ।

PunjabKesariਉਨ੍ਹਾਂ ਦੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਕ ਅਣਜਾਣ ਜਗ੍ਹਾ ਲਿਜਾਇਆ ਗਿਆ, ਜਿੱਥੇ 6 ਘੰਟੇ ਤੱਕ ਉਨ੍ਹਾਂ ਤੋਂ ਪੁੱਛ-ਗਿੱਛ ਅਤੇ ਕੁੱਟਮਾਰ ਕੀਤੀ ਜਾਂਦੀ ਰਹੀ। ਭਾਰਤੀ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰ-ਵਾਰ ਲੋਹੇ ਦੀ ਰਾਡ, ਲੱਕੜ ਦੇ ਡੰਡੇ ਨਾਲ ਕੁੱਟਿਆ ਗਿਆ ਅਤੇ ਗੰਦਾ ਪਾਣੀ ਪੀਣ ਲਈ ਵੀ ਮਜ਼ਬੂਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਤੋਂ ਹਾਈ ਕਮਿਸ਼ਨ 'ਚ ਕੰਮ ਕਰਨ ਰਹੇ ਸਾਰੇ ਲੋਕਾਂ ਦੀ ਨਿੱਜੀ ਜਾਣਕਾਰੀ ਮੰਗੀ ਜਾ ਰਹੀ ਸੀ। ਰਾਤ ਕਰੀਬ 9 ਵਜੇ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਵਾਪਸ ਭਾਰਤੀ ਹਾਈ ਕਮਿਸ਼ਨ ਨੂੰ ਸੌਂਪ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ਨੇ ਦੋਹਾਂ ਅਧਿਕਾਰੀਆਂ ਦੀ ਗ੍ਰਿਫਤਾਰੀ ਦੇ ਸੰਬੰਧ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਪੁਲਸ ਨੇ 'ਹਿਟ ਐਂਡ ਰਨ' ਨਾਲ ਜੁੜੇ ਇਕ ਕੇਸ 'ਚ ਪੁੱਛ-ਗਿੱਛ ਲਈ ਬੁਲਾਇਆ ਗਿਆ ਸੀ।

ਇਹ ਦੋਵੇਂ ਇਸਲਾਮਾਬਾਦ 'ਚ ਹੋਏ ਇਕ ਕਾਰ ਹਾਦਸੇ ਦੇ ਮੁੱਖ ਦੋਸ਼ੀ ਹਨ। ਪਾਕਿਸਤਾਨ ਦੇ ਵਿਦੇਸ਼ ਮਹਿਕਮੇ ਅਨੁਸਾਰ ਇਹ ਦੋਵੇਂ ਭਾਵੇਂ ਹੀ ਭਾਰਤੀ ਹਾਈ ਕਮਿਸ਼ਨ 'ਚ ਕੰਮ ਕਰਦੇ ਹਨ ਪਰ ਦੋਹਾਂ ਦੇ ਹੀ ਕੋਲ ਡਿਪਲੋਮੈਟਿਕ ਪਾਸਪੋਰਟ ਨਹੀਂ ਹੈ। ਇਕ ਨਿਊਜ਼ ਪੇਪਰ 'ਤੇ ਛਪੀ ਖਬਰ ਅਨੁਸਾਰ ਇਨ੍ਹਾਂ ਦੋਹਾਂ ਵਿਰੁੱਧ ਇਸਲਾਮਾਬਾਦ ਦੇ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਨ੍ਹਾਂ ਦੋਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਪਹਿਲਾਂ ਆਪਣੀ ਗੱਡੀ ਨਾਲ ਫੁੱਟਪਾਥ 'ਤੇ ਚੱਲ ਰਹੇ ਇਕ ਵਿਅਕਤੀ ਨੂੰ ਕੁਚਲ ਦਿੱਤਾ ਅਤੇ ਫਿਰ ਮੌਕਾ ਏ ਵਾਰਦਾਤ 'ਤੇ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ। ਇਸ ਐੱਫ.ਆਈ.ਆਰ. 'ਚ ਲਿਖਿਆ ਗਿਆ ਹੈ ਕਿ ਦੋਹਾਂ ਕੋਲੋਂ ਜਾਅਲੀ ਕਰੰਸੀ ਵੀ ਬਰਾਮਦ ਹੋਈ ਹੈ।


DIsha

Content Editor

Related News