27 ਸਾਲਾਂ ’ਚ ਆਸਟ੍ਰੀਆ ਪਹੁੰਚਣ ਵਾਲੇ ਪਹਿਲੇ ਭਾਰਤੀ ਵਿਦੇਸ਼ ਮੰਤਰੀ ਹਨ ਜੈਸ਼ੰਕਰ

01/02/2023 12:46:21 PM

ਵਿਆਨਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਵੇਂ ਸਾਲ ’ਤੇ ਆਪਣੇ ਪਹਿਲੇ ਡਿਪਲੋਮੇਟ ਪ੍ਰੋਗਰਾਮ ਵਿਚ ਐਤਵਾਰ ਨੂੰ ਆਪਣੇ ਆਸਟ੍ਰੀਆ ਦੇ ਹਮਰੁਤਬਾ ਅਲੈਗਜ਼ੈਂਡਰ ਸ਼ੈਲੇਨਬਰਗ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਦੋ ਦੇਸ਼ਾਂ ਦੇ ਅਧਿਕਾਰਤ ਦੌਰੇ ਦੇ ਦੂਜੇ ਪੜਾਅ ’ਤੇ ਸਾਈਪ੍ਰਸ ਤੋਂ ਇਥੇ ਪਹੁੰਚੇ ਸਨ, ਉਨ੍ਹਾਂ ਨੇ ਵੀਏਨਾ ਫਿਲਹਾਰਮੋਨਿਕ ਆਰਕੈਸਟਰਾ ਵੱਲੋਂ ਨਵੇਂ ਸਾਲ ਦੇ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਚਾਂਸਲਰ ਕਾਰਲ ਨੇਹਮਰ ਨਾਲ ਵੀ ਮੁਲਾਕਾਤ ਕੀਤੀ। 

ਪਿਛਲੇ 27 ਸਾਲਾਂ ਵਿਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦਾ ਆਸਟ੍ਰੀਆ ਦਾ ਇਹ ਪਹਿਲਾ ਦੌਰਾ ਹੈ ਅਤੇ ਦੋਵਾਂ ਦੇਸ਼ਾਂ ਦੇ 75 ਸਾਲਾਂ ਦੇ ਕੂਟਨੀਤਕ ਸਬੰਧਾਂ ਦੇ ਪਿਛੋਕੜ ਵਿਚ 2023 ਵਿਚ ਹੀ ਸੰਭਵ ਹੋਇਆ ਹੈ। ਜੈਸ਼ੰਕਰ ਨੇ ਬੁਲਗਾਰੀਆ ਦੇ ਰਾਸ਼ਟਰਪਤੀ ਰੂਮੇਨ ਜਾਰਜੀਵ ਰਾਦੇਵ ਨਾਲ ਵੀ ਮੁਲਾਕਾਤ ਕੀਤੀ ਅਤੇ ਦੁਵੱਲੇ ਸਹਿਯੋਗ ’ਤੇ ਚਰਚਾ ਕੀਤੀ। ਉਨ੍ਹਾਂ ਨੇ ਮੇਕ ਇਨ ਇੰਡੀਆ ਦੀ ਦਿਸ਼ਾ ਵਿਚ ਰਾਦੇਵ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਅਤੇ ਮਜ਼ਬੂਤ ​​ਸਪਲਾਈ ਚੇਨ ਬਣਾਉਣ ਬਾਰੇ ਚਰਚਾ ਕੀਤੀ। ਸ਼ੈਲਨਬਰਗ ਨੇ ਮਾਰਚ 2022 ਵਿਚ ਭਾਰਤ ਦੀ ਯਾਤਰਾ ਕੀਤੀ ਸੀ।

DIsha

This news is Content Editor DIsha