ਭਾਰਤੀ ਫੌਜ ’ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

10/19/2020 11:07:51 AM

ਨਵੀਂ ਦਿੱਲੀ- ਭਾਰਤੀ ਫੌਜ ’ਚ ਕਈ ਅਹੁਦਿਆਂ ’ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਭਾਰਤੀ ਫੌਜ ਨੇ ਇੰਜੀਨੀਅਰ ਗਰੈਜੂਏਟਸ ਲਈ ਸ਼ਾਰਟ ਸਰਵਿਸ ਕਮੀਸ਼ਨ (ਐੱਸ.ਐੱਸ.ਸੀ.) ਟੈਕਨੀਕਲ ਕੋਰਸ ਦੇ ਅਧੀਨ ਪੁਰਸ਼ਾਂ ਅਤੇ ਬੀਬੀਆਂ ਲਈ ਭਰਤੀਆਂ ਕੱਢੀਆਂ ਹਨ।

ਅਹੁਦਿਆਂ ਦਾ ਵੇਰਵਾ
ਸ਼ਾਰਟ ਸਰਵਿਸ ਕਮੀਸ਼ਨ (ਟੈਕਨੀਕਲ) 56 ਪੁਰਸ਼ (ਅਪ੍ਰੈਲ 2021) 175 ਅਹੁਦੇ
ਸ਼ਾਰਟ ਸਰਵਿਸ ਕਮੀਸ਼ਨ (ਟੈਕਨੀਕਲ) 27 ਬੀਬੀਆਂ (ਅਪ੍ਰੈਲ 2021)- 16 ਅਹੁਦੇ

ਆਖ਼ਰੀ ਤਾਰੀਖ਼
ਯੋਗ ਅਤੇ ਇਛੁੱਕ ਉਮੀਦਵਾਰ 12 ਨਵੰਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਉਮਰ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਅਹੁਦਿਆਂ ਅਨੁਸਾਰ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਲਈ ਸਿੱਖਿਆ ਯੋਗਤਾ ਦੇ ਤੌਰ ’ਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੰਬੰਧਤ ਫੈਕਲਟੀ ’ਚ ਇੰਜੀਨੀਅਰਿੰਗ ’ਚ ਬੈਚਲਰ ਹੋਣਾ ਜ਼ਰੂਰੀ ਹੈ।

ਐਪਲੀਕੇਸ਼ਨ ਫੀਸ
ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫੀਸ ਨਹੀਂ ਦੇਣੀ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਇਸ ਨੌਕਰੀ ਲਈ ਉਮੀਦਵਾਰਾਂ ਨੂੰ ਜੁਆਇੰਨ ਇੰਡੀਅਨ ਆਰਮੀ ਦੀ ਵੈੱਬਸਾਈਟ https://joinindianarmy.nic.in/ ’ਤੇ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ।


DIsha

Content Editor

Related News