ਭਾਰਤ ਨੇ ਰੱਖਿਆ ਸੰਯੁਕਤ ਰਾਸ਼ਟਰ 'ਚ ਪ੍ਰਸਤਾਵ, ਅੱਤਵਾਦ ਵਿਰੁੱਧ 75 ਦੇਸ਼ਾਂ ਦਾ ਮਿਲਿਆ ਸਮਰਥਨ

11/05/2020 11:47:31 AM

ਸੰਯੁਕਤ ਰਾਸ਼ਟਰ/ਨਵੀਂ ਦਿੱਲੀ- ਦੁਨੀਆ ਭਰ ਲਈ ਅੱਤਵਾਦ ਸਭ ਤੋਂ ਵੱਡਾ ਖਤਰਾ ਬਣ ਗਿਆ ਹੈ। ਇਸ ਵਿਰੁੱਧ ਭਾਰਤ ਲਗਾਤਾਰ ਆਵਾਜ਼ ਚੁੱਕਦਾ ਰਿਹਾ ਹੈ। ਗਲੋਬਲ ਮੰਚ 'ਤੇ ਭਾਰਤ ਨੇ ਇਕ ਵਾਰ ਫਿਰ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਕਿਹਾ,''ਅੱਤਵਾਦੀਆਂ ਨੂੰ ਹਥਿਆਰ ਹਾਸਲ ਕਰਨ ਤੋਂ ਰੋਕਣ ਨੂੰ ਲੈ ਕੇ ਭਾਰਤ ਨੇ ਸਾਲਾਨਾ ਪ੍ਰਸਤਾਵ ਰੱਖਿਆ। 75 ਦੇਸ਼ਾਂ ਨੇ ਇਸ ਨੂੰ ਸਮਰਥਨ ਦਿੱਤਾ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਕਮੇਟੀ 'ਚ ਆਮ ਸਹਿਮਤੀ ਨਾਲ ਸਵੀਕਾਰ ਕੀਤਾ ਗਿਆ। ਤਿਰੁਮੂਰਤੀ ਨੇ ਟਵਿੱਟਰ 'ਤੇ ਲਿਖਿਆ,''ਅੱਤਵਾਦ ਦਾ ਮੁਕਾਬਲਾ ਕਰਨ 'ਚ ਭਾਰਤ ਸਭ ਤੋਂ ਅੱਗੇ ਹਨ। ਖੁਸ਼ੀ ਹੈ ਕਿ ਭਾਰਤ ਵਲੋਂ ਅੱਤਵਾਦੀਆਂ ਨੂੰ ਹਥਿਆਰ ਹਾਸਲ ਕਰਨ ਤੋਂ ਰੋਕਣ ਨੂੰ ਲੈ ਕੇ ਉਪਾਅ ਦੇ ਪ੍ਰਸਤਾਵ ਨੂੰ 75 ਤੋਂ ਵੱਧ ਦੇਸ਼ਾਂ ਨੇ ਸਵੀਕਾਰ ਕੀਤਾ ਹੈ ਅਤੇ ਅੱਜ ਇਸ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਕਮੇਟੀ 'ਚ ਆਮ ਸਹਿਮਤੀ ਨਾਲ ਅਪਣਾਇਆ ਗਿਆ।''

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

ਭਾਰਤ, ਸਰਹੱਦ ਪਾਰ ਅੱਤਵਾਦ ਤੋਂ ਪੀੜਤ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਅੰਤਰਰਾਸ਼ਟਰੀ ਸ਼ਾਂਤੀ ਲਈ ਇਸ ਗੰਭੀਰ ਖਤਰੇ ਨੂੰ ਉਜਾਗਰ ਕਰਨ ਅਤੇ ਅੱਤਵਾਦੀ ਸਮੂਹਾਂ ਵਲੋਂ ਵੱਡੇ ਪੈਮਾਨੇ 'ਤੇ ਵਿਨਾਸ਼ਕਾਰੀ ਹਥਿਆਰਾਂ ਦੇ ਐਕਵਾਇਰ ਨੂੰ ਲੈ ਕੇ ਚਿੰਤਾ ਜ਼ਾਹਰ ਕਰਨ 'ਚ ਸਭ ਤੋਂ ਅੱਗੇ ਰਿਹਾ ਹੈ। ਆਪਣੇ ਸਾਲਾਨਾ ਪ੍ਰਸਤਾਵ 'ਅੱਤਵਾਦੀਆਂ ਨੂੰ ਸਮੂਹਕ ਵਿਨਾਸ਼ ਦੇ ਹਥਿਆਰ ਪ੍ਰਾਪਤ ਕਰਨ ਤੋਂ ਰੋਕਣ ਦੇ ਉਪਾਅ' ਰਾਹੀਂ ਭਾਰਤ ਨੇ ਅੱਤਵਾਦੀਆਂ ਨੂੰ ਵੱਡੇ ਪੈਮਾਨੇ 'ਤੇ ਵਿਨਾਸ਼ ਦੇ ਹਥਿਆਰ ਅਤੇ ਵੰਡ ਪ੍ਰਣਾਲੀਆਂ ਨੂੰ ਰੋਕਣ ਲੀ ਵੱਧ ਤੋਂ ਵੱਧ ਅੰਤਰਰਾਸ਼ਟਰੀ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਭਾਰਤ ਦੇ ਇਸ ਪ੍ਰਸਤਾਵ ਨੂੰ 75 ਤੋਂ ਵੱਧ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਅਤੇ ਬਿਨਾਂ ਵੋਟਿੰਗ ਦੇ ਇਸ ਨੂੰ ਆਮ ਸਹਿਮਤੀ ਨਾਲ ਸਵੀਕਾਰ ਕੀਤਾ ਗਿਆ ਹੈ। ਭਾਰਤ ਨੇ ਮਹਾਸਭਾ 'ਚ ਇਸ ਮੁੱਦੇ 'ਤੇ ਚਰਚਾ ਕਰਨ ਅਤੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 1540 ਨੂੰ ਅਪਣਾਉਣ ਦੀ ਅਪੀਲ ਕੀਤੀ ਹੈ। ਜੋ ਸਾਰੇ ਦੇਸ਼ਾਂ ਨੂੰ ਪਰਮਾਣੂੰ, ਰਸਾਇਣਕ ਜਾਂ ਜੈਵਿਕ ਹਥਿਆਰਾਂ ਅਤੇ ਉਨ੍ਹਾਂ ਦੀ ਵੰਡ ਦੇ ਸਾਧਨਾਂ ਦੇ ਵਿਕਾਸ, ਐਕਵਾਇਰ, ਮੁੜ ਨਿਰਮਾਣ, ਆਵਾਜਾਈ, ਟਰਾਂਸਫਰ ਜਾਂ ਉਪਯੋਗ ਕਰਨ ਤੋਂ ਰੋਕਦਾ ਹੈ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ


DIsha

Content Editor

Related News