ਭਾਰਤ ਨੇ ਨਵਾਂ ਬਣਿਆ ਸਕੂਲ ਭਵਨ ਨੇਪਾਲ ਨੂੰ ਸੌਂਪਿਆ

09/17/2021 11:55:02 AM

ਕਾਠਮਾਂਡੂ- ਨੇਪਾਲ ਦੇ ਮਕਵਾਨਪੁਰ ਜ਼ਿਲ੍ਹੇ ’ਚ ਸਾਲ 2015 ’ਚ ਆਏ ਭਿਆਨਕ ਭੂਚਾਲ ਨਾਲ ਨੁਕਸਾਨ ਹੋਣ ਤੋਂ ਬਾਅਦ ਭਾਰਤ ਦੀ ਵਿੱਤੀ ਮਦਦ ਨਾਲ ਬਣਾਏ ਗਏ 2 ਮੰਜ਼ਿਲਾ ਸਕੂਲ ਭਵਨ ਦਾ ਉਦਘਾਟਨ ਵੀਰਵਾਰ ਨੂੰ ਕੀਤਾ ਗਿਆ। ਇਸ ਸਕੂਲ ਦਾ ਨਿਰਮਾਣ 89.8 ਲੱਖ ਨੇਪਾਲੀ ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਭਾਰਤੀ ਦੂਤਘਰ ਨੇ ਇੱਥੇ ਇਕ ਬਿਆਨ ’ਚ ਕਿਹਾ ਕਿ ਮਕਵਾਨਪੁਰ ਜ਼ਿਲ੍ਹੇ ’ਚ ਸ਼੍ਰੀ ਬਾਗਮਤੀ ਜੂਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਸਕੂਲ ਪ੍ਰਬੰਧਨ ਕਮੇਟੀ ਅਤੇ ਸਥਾਨਕ ਪ੍ਰਤੀਨਿਧੀਆਂ ਨੇ ਸਾਂਝੇ ਰੂਪ ਨਾਲ ਕੀਤਾ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਦਾ ਖ਼ਤਰਾ ਘੱਟ ਹੋਣ ’ਤੇ ਪੀ. ਐੱਮ. ਮੋਦੀ ਨੇ ਕਟਵਾਈ ਦਾੜ੍ਹੀ

ਇੱਥੋਂ ਕਰੀਬ 90 ਕਿਲੋਮੀਟਰ ਦੂਰ ਮਕਵਾਨਪੁਰ ਜ਼ਿਲ੍ਹੇ ਦੇ ਫਾਪਰਬਾੜੀ ’ਚ ਲਿਟੀ ਖੋਲ੍ਹਾ ’ਚ ਸਥਿਤ ਇਸ ਸਕੂਲ ’ਚ ਮੌਜੂਦਾ ਸਮੇਂ ਕੁੱਲ 355 ਵਿਦਿਆਰਥੀ ਨਾਮਜ਼ਦ ਹਨ। ਬਿਆਨ ਅਨੁਸਾਰ,‘‘ਨੇਪਾਲ-ਭਾਰਤ ਵਿਕਾਸ ਸਹਿਯੋਗ ਦੇ ਅਧੀਨ ਭਾਰਤ ਸਰਕਾਰ ਦੇ ਗਰਾਂਟ ਦਾ ਉਪਯੋਗ 2 ਮੰਜ਼ਿਲਾ ਸਕੂਲ ਭਵਨ ਦੇ ਨਿਰਮਾਣ ਲਈ ਕੀਤਾ ਗਿਆ, ਜਿਸ ’ਚ 10 ਜਮਾਤਾਂ, ਫਰਨੀਚਰ ਅਤੇ ਸਵੱਛਤਾ ਸਹੂਲਤਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਦਿੱਗਜ ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha