ਤਾਲਿਬਾਨ ਸਰਕਾਰ ਨੇ ਲਿਖੀ ਭਾਰਤ ਨੂੰ ਚਿੱਠੀ, ਉਡਾਣਾਂ ਨੂੰ ਲੈ ਕੇ ਕੀਤੀ ਇਹ ਖ਼ਾਸ ਮੰਗ

09/29/2021 2:36:17 PM

ਨਵੀਂ ਦਿੱਲੀ/ਕਾਬੁਲ- 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ’ਚ ਭੱਜ-ਦੌੜ ਪੈ ਗਈ। ਲੋਕ ਆਪਣੀ ਜਾਨ ਬਚਾਉਣ ਲਈ ਦੂਜੇ ਦੇਸ਼ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵਿਚ ਉੱਥੇ ਕਈ ਹਿੰਸਕ ਘਟਨਾਵਾਂ ਵੀ ਸਾਹਮਣੇ ਆਈ। ਤਾਲਿਬਾਨ ਵਲੋਂ ਅਫ਼ਗਾਨਿਸਤਾਨ ਦੀ ਸੱਤਾ ਹਥਿਆਉਣ ਤੋਂ ਬਾਅਦ ਕਈ ਦੇਸ਼ਾਂ ਨੇ ਉੱਥੋਂ ਲੋਕਾਂ ਨੂੰ ਕੱਢਣ ਦਾ ਆਪਰੇਸ਼ਨ ਕੀਤਾ, ਜਿਸ ’ਚ ਭਾਰਤ ਵੀ ਸ਼ਾਮਲ ਸੀ। ਤਾਲਿਬਾਨ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਨੇ 15 ਅਗਸਤ ਤੋਂ ਬਾਅਦ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਲਈ ਸਾਰੀਆਂ ਕਮਰਸ਼ੀਅਲ ਫਲਾਈਟਸ ਦਾ ਸੰਚਾਲਨ ਬੰਦ ਕਰ ਦਿੱਤਾ ਸੀ. ਉੱਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਤਾਲਿਬਾਨੀ ਸਰਕਾਰ ਇਸਲਾਮਿਕ ਅਮੀਰਾਤ ਨੇ ਡੀ.ਜੀ.ਸੀ.ਏ. ਨੂੰ ਲਿਖੀ ਚਿੱਠੀ ਲਿਖ ਕੇ ਫਿਰ ਤੋਂ ਜਹਾਜ਼ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਮੱਠੀ ਹੋਈ ਕੋਰੋਨਾ ਦੀ ਰਫ਼ਤਾਰ, ਦੇਸ਼ ’ਚ ਲਗਾਤਾਰ ਦੂਜੇ ਦਿਨ 20 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ

ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਇਸਲਾਮਿਕ ਅਮੀਰਾਤ ਨੇ ਕਾਬੁਲ ਲਈ ਵਣਜ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਲਈ ਡੀ.ਜੀ.ਸੀ.ਏ. (ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ) ਨੂੰ ਚਿੱਠੀ ਲਿਖੀ ਹੈ। ਜਿਸ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲਾ ਵਲੋਂ ਇਸ ਚਿੱਠੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਚਿੱਠੀ ਰਾਹੀਂ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਐਲਾਨ ਹੋਣ ਤੋਂ ਬਾਅਦ ਉੱਥੇ ਦੀ ਤਾਲਿਬਾਨੀ ਸਰਕਾਰ ਵਲੋਂ ਪਹਿਲੀ ਅਧਿਕਾਰਤ ਗੱਲਬਾਤ ਦੀ ਪਹਿਲ ਕੀਤੀ ਗਈ ਹੈ। ਦੱਸਣਯੋਗ ਹੈ ਕਿ 15 ਅਗਸਤ ਦੇ ਬਾਅਦ ਤੋਂ ਹੀ ਭਾਰਤ ਨੇ ਅਫ਼ਗਾਨਿਸਤਾਨ ਲਈ ਆਪਣੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ, ਹਾਲਾਂਕਿ ਤਾਲਿਬਾਨ ਦੇ ਡਰ ਦਰਮਿਆਨ ਫਸੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਲਿਆਉਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਦੇ ਅਧੀਨ ਸਪੈਸ਼ਲ ਜਹਾਜ਼ਾਂ ਰਾਹੀਂ ਕਾਬੁਲ ਏਅਰਪੋਰਟ ਤੋਂ ਲੋਕਾਂ ਨੂੰ ਦੇਸ਼ ਲਿਆਉਣ ਦੀ ਮਨਜ਼ੂਰੀ ਮਿਲੀ ਸੀ।

ਇਹ ਵੀ ਪੜ੍ਹੋ : ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਕਨ੍ਹਈਆ ਬੋਲੇ- ‘ਕਾਂਗਰਸ’ ਨਹੀਂ ਬਚੀ ਤਾਂ ਦੇਸ਼ ਨਹੀਂ ਬਚੇਗਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha